Malout News: ਬਲਾਕ ਮਲੋਟ ਦੀ ਸਾਧ-ਸੰਗਤ ਦਾ ਵੱਡਾ ਉਪਰਾਲਾ

Malout News
Malout News: ਬਲਾਕ ਮਲੋਟ ਦੀ ਸਾਧ-ਸੰਗਤ ਦਾ ਵੱਡਾ ਉਪਰਾਲਾ

Malout News: ਜੋਨ ਨੰਬਰ 3 ਦੀ ਸਾਧ-ਸੰਗਤ ਨੇ ਰੋਜ਼ ਪਬਲਿਕ ਸਕੂਲ ਦੇ ਬੱਚਿਆਂ ਨੂੰ ਵੰਡੇ ਗਰਮ ਕੱਪੜੇ

  • Malout News: ਪੂਜਨੀਕ ਗੁਰੂ ਜੀ ਦਾ ਧੰਨਵਾਦ ਜਿਨ੍ਹਾਂ ਦੀ ਸਿੱਖਿਆਵਾਂ ’ਤੇ ਚੱਲਦੇ ਹੋਏ ਬਲਾਕ ਮਲੋਟ ਦੀ ਸਾਧ-ਸੰਗਤ ਮਾਨਵਤਾ ਭਲਾਈ ਕਾਰਜਾਂ ਵਿੱਚ ਲੱਗੀ ਹੋਈ ਹੈ : 85 ਮੈਂਬਰ ਪੰਜਾਬ |

Malout News: ਮਲੋਟ (ਮਨੋਜ)। ਪੂਜਨੀਕ ਗੁਰੂ ਜੀ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ਤਹਿਤ ਬਲਾਕ ਮਲੋਟ ਦੀ ਸਾਧ-ਸੰਗਤ ਮਾਨਵਤਾ ਭਲਾਈ ਕਾਰਜਾ ਵਿੱਚ ਜੁਟੀ ਹੋਈ ਹੈ। ਇਸੇ ਕੜ੍ਹੀ ਤਹਿਤ ਮਲੋਟ ਦੇ ਜੋਨ ਨੰਬਰ 3 ਦੀ ਸਾਧ-ਸੰਗਤ ਨੇ ਮਾਨਵਤਾ ਦੀ ਸੇਵਾ ਦਾ ਇੱਕ ਹੋਰ ਵੱਡਾ ਉਪਰਾਲਾ ਕਰਦੇ ਠੰਢ ਦੇ ਮੌਸਮ ’ਚ ਇੱਕ ਸਕੂਲ ਦੇ ਬੱਚਿਆਂ ਨੂੰ ਗਰਮ ਕੱਪੜੇ ਵੰਡੇ।

Read Also : Welfare Work: ਡੇਰਾ ਸ਼ਰਧਾਲੂਆਂ ਨੇ ਬੀੜ ’ਚ ਰਹਿੰਦੇ ਬੇਸਹਾਰਾ ਪਸ਼ੂਆਂ ਦੀ ਮਿਟਾਈ ਭੁੱਖ

Malout News

ਜਾਣਕਾਰੀ ਦਿੰਦਿਆਂ ਜੋਨ 3 ਦੇ ਪ੍ਰੇਮੀ ਸੇਵਕ ਸੁਨੀਲ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਚੱਲਦੇ ਹੋਏ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ‘ਕਲਾਥ ਬੈਂਕ’ ਵਿੱਚੋਂ ਰੋਜ਼ ਪਬਲਿਕ ਸਕੂਲ ਦੇ ਲੋੜਵੰਦ ਬੱਚਿਆਂ ਅਤੇ ਹੋਰ ਲੋੜਵੰਦ ਪਰਿਵਾਰਾਂ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ 500 ਤੋਂ ਵੀ ਜਿਆਦਾ ਗਰਮ ਕੱਪੜੇ ਵੰਡੇ ਗਏ ਹਨ ਜਿਸ ਵਿੱਚ ਸ਼ਾਲ, ਟੋਪੀਆਂ, ਜੁਰਾਬਾਂ, ਗਰਮ ਸੂਟ, ਹੁੱਡੀਆਂ, ਸਵੈਟ ਸ਼ਰਟ, ਕਮੀਜ਼ ਪਜ਼ਾਮੇ, ਕੰਬਲ ਅਤੇ ਬੂਟ ਵੰਡੇ ਗਏ ਹਨ ਤਾਂ ਜੋ ਠੰਢ ਦੇ ਮੌਸਮ ਵਿੱਚ ਉਨ੍ਹਾਂ ਨੂੰ ਸਰਦੀ ਤੋਂ ਬਚਾਇਆ ਜਾ ਸਕੇ। ਇਸ ਮੌਕੇ ਰੋਜ਼ ਪਬਲਿਕ ਸਕੂਲ ਦੇ ਪ੍ਰਿੰਸੀਪਲ ਰਜਿੰਦਰ ਨਾਗਪਾਲ ਅਤੇ ਹੈਡ ਮਿਸਟ੍ਰੈਸ ਸ਼੍ਰੀਮਤੀ ਪੂਨਮ ਨਾਗਪਾਲ ਨੇ ਜੋਨ 3 ਦੀ ਸਾਧ-ਸੰਗਤ ਦਾ ਧੰਨਵਾਦ ਕੀਤਾ। Malout News

Malout News

ਇਸ ਮੌਕੇ ਜੋਨ ਨੰਬਰ 3 ਦੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਸਵੀਟੀ ਇੰਸਾਂ, ਹਰੀਸ਼ ਇੰਸਾਂ, ਰਾਮ ਕ੍ਰਿਸ਼ਨ ਇੰਸਾਂ, ਸ਼ੁਭਾਸ਼ ਇੰਸਾਂ, ਵਿਨੋਦ ਇੰਸਾਂ, ਸੱਤਪਾਲ ਇੰਸਾਂ, ਬਲਕਰਨ ਇੰਸਾਂ, ਭੈਣਾਂ ਕਵਿਤਾ ਇੰਸਾਂ, ਜੰਨਤ ਇੰਸਾਂ, ਨੀਲਮ ਇੰਸਾਂ, ਪ੍ਰਵੀਨ ਇੰਸਾਂ, ਦਰਸ਼ਨਾਂ ਇੰਸਾਂ, ਵੀਨਾ ਇੰਸਾਂ, ਬਾਲਾ ਇੰਸਾ ਤੋਂ ਇਲਾਵਾ ਸੇਵਾਦਾਰ ਯੁਵੀ ਇੰਸਾਂ, ਰਾਜੂ ਇੰਸਾਂ, ਜੋਤੀ ਇੰਸਾਂ, ਦੇਵੀ ਇੰਸਾਂ, ਅਨੁਰਾਧਾ ਇੰਸਾਂ, ਸੀਤਾ ਇੰਸਾਂ, ਮੀਨਾਕਸ਼ੀ ਇੰਸਾਂ, ਰੇਣੂੰ ਇੰਸਾਂ, ਗੇਬੋ ਇੰਸਾਂ, ਅਤੁਲ ਇੰਸਾਂ, ਅਰੁਣ ਇੰਸਾਂ, ਰਿਤਿਕ ਧਮੀਜਾ ਇੰਸਾਂ ਅਤੇ ਲਵਿਸ ਧਮੀਜਾ ਇੰਸਾਂ ਮੌਜੂਦ ਸਨ।

ਪੂਜਨੀਕ ਗੁਰੂ ਜੀ ਦਾ ਕੋਟਿਨ ਕੋਟਿ ਧੰਨਵਾਦ | Malout News

85 ਮੈਂਬਰ ਪੰਜਾਬ ਰਾਹੁਲ ਇੰਸਾਂ, ਰਿੰਕੂ ਇੰਸਾਂ, ਬਲਵਿੰਦਰ ਸਿੰਘ ਇੰਸਾਂ, ਬਲਰਾਜ ਸਿੰਘ ਇੰਸਾਂ, ਸਤੀਸ਼ ਹਾਂਡਾ ਇੰਸਾਂ, 85 ਮੈਂਬਰ ਪੰਜਾਬ ਭੈਣਾਂ ਕਿਰਨ ਇੰਸਾਂ, ਅਮਰਜੀਤ ਕੌਰ ਇੰਸਾਂ, ਸਤਵੰਤ ਇੰਸਾਂ ਅਤੇ ਮਮਤਾ ਇੰਸਾਂ ਨੇ ਜੋਨ ਨੰਬਰ 3 ਦੀ ਸਾਧ-ਸੰਗਤ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪੂਜਨੀਕ ਗੁਰੂ ਜੀ ਦਾ ਕੋਟਿਨ ਕੋਟਿ ਧੰਨਵਾਦ ਜਿਨ੍ਹਾਂ ਦੀ ਸਿੱਖਿਆਵਾਂ ’ਤੇ ਚੱਲਦੇ ਹੋਏ ਬਲਾਕ ਮਲੋਟ ਦੀ ਸਾਧ-ਸੰਗਤ ਮਾਨਵਤਾ ਭਲਾਈ ਕਾਰਜਾਂ ਵਿੱਚ ਲੱਗੀ ਹੋਈ ਹੈ।

Malout News

LEAVE A REPLY

Please enter your comment!
Please enter your name here