Donald Trump: ਸਹੁੰ ਚੁੱਕਣ ਤੋਂ ਬਾਅਦ ਟਰੰਪ ਨੇ ਕੀਤੇ ਇਹ 10 ਵੱਡੇ ਐਲਾਨ, ਜਾਣੋ

Donald Trump
Donald Trump: ਸਹੁੰ ਚੁੱਕਣ ਤੋਂ ਬਾਅਦ ਟਰੰਪ ਨੇ ਕੀਤੇ ਇਹ 10 ਵੱਡੇ ਐਲਾਨ, ਜਾਣੋ

ਮੈਕਸੀਕੋ ਸਰਹੱਦ ’ਤੇ ਐਮਰਜੈਂਸੀ | Donald Trump

  • ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਦਾਖਲੇ ’ਤੇ ਲਾਈ ਪਾਬੰਦੀ
  • ਤੀਜੇ ਲਿੰਗ ਦੀ ਮਾਨਤਾ ਖਤਮ

Donald Trump: ਵਾਸ਼ਿੰਗਟਨ (ਏਜੰਸੀ)। ਡੋਨਾਲਡ ਟਰੰਪ ਨੇ ਸੋਮਵਾਰ, 20 ਜਨਵਰੀ ਨੂੰ ਅਮਰੀਕੀ ਸੰਸਦ ਕੈਪੀਟਲ ਹਿੱਲ ਵਿਖੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਜਿਵੇਂ ਹੀ ਟਰੰਪ ਨੇ ਸੱਤਾ ਸੰਭਾਲੀ, ਉਨ੍ਹਾਂ ਨੇ ਰਾਸ਼ਟਰੀ ਤੋਂ ਵਿਦੇਸ਼ੀ ਤੱਕ ਅਮਰੀਕੀ ਨੀਤੀਆਂ ’ਚ ਕਈ ਵੱਡੇ ਬਦਲਾਅ ਲਿਆਉਣ ਦੀ ਗੱਲ ਕੀਤੀ। ਸਹੁੰ ਚੁੱਕਣ ਤੋਂ ਬਾਅਦ ਆਪਣੇ 30 ਮਿੰਟ ਦੇ ਭਾਸ਼ਣ ’ਚ, ਡੋਨਾਲਡ ਟਰੰਪ ਨੇ ਅਮਰੀਕਾ ਫਸਟ ਨੀਤੀ ਦੇ ਤਹਿਤ ਦੂਜੇ ਦੇਸ਼ਾਂ ’ਤੇ ਟੈਰਿਫ ਲਾਉਣ ਬਾਰੇ ਗੱਲ ਕੀਤੀ। ਇਸ ਦੇ ਨਾਲ ਹੀ, ਉਸਨੇ ਅਮਰੀਕਾ ਵਿੱਚ ਸਿਰਫ਼ ਮਰਦ ਤੇ ਔਰਤ Çਲੰਗ ਨੂੰ ਹੀ ਮਾਨਤਾ ਦੇਣ ਦਾ ਐਲਾਨ ਕਰ ਦਿੱਤਾ।

ਇਹ ਖਬਰ ਵੀ ਪੜ੍ਹੋ : Kisan Andolan: ਵਿਸ਼ਵਾਸ ਤੇ ਸਦਭਾਵਨਾ ਨਾਲ ਹੋਵੇ ਗੱਲਬਾਤ

ਟਰੰਪ ਦੇ ਪਹਿਲੇ ਭਾਸ਼ਣ ’ਚ 10 ਵੱਡੇ ਐਲਾਨ…

ਅਮਰੀਕੀ ਸਰਕਾਰ ਲਈ ਸਿਰਫ਼ 2 ਲਿੰਗ | Donald Trump

  • ਟਰੰਪ ਨੇ ਕਿਹਾ, ਅੱਜ ਤੋਂ ਅਮਰੀਕੀ ਸਰਕਾਰ ਲਈ ਸਿਰਫ਼ ਦੋ ਲਿੰਗ ਹੋਣਗੇ- ਮਰਦ ਤੇ ਔਰਤ। ਮੈਂ ਅਮਰੀਕਾ ’ਚ ਸਾਰੇ ਸਰਕਾਰੀ ਸੈਂਸਰਸ਼ਿਪ ਨੂੰ ਤੁਰੰਤ ਰੋਕਣ ਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਬਹਾਲ ਕਰਨ ਲਈ ਇੱਕ ਕਾਰਜਕਾਰੀ ਆਦੇਸ਼ ’ਤੇ ਦਸਤਖਤ ਕਰਾਂਗਾ।
  • ਕਿਉਂ ਕਿਹਾ : ਟਰੰਪ ਨੇ ਚੋਣ ਮੁਹਿੰਮ ਦੌਰਾਨ ਟਰਾਂਸਜੈਂਡਰ ਭਾਈਚਾਰੇ ਵਿਰੁੱਧ ਬਿਆਨ ਦਿੱਤੇ ਸਨ। ਟਰੰਪ ਦੇ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਕਿਹਾ ਕਿ ਫੌਜ ’ਚ ਔਰਤਾਂ ਤੇ ਟਰਾਂਸਜੈਂਡਰਾਂ ਨੂੰ ਸ਼ਾਮਲ ਕਰਨਾ ਅਮਰੀਕਾ ਦੀ ਸੁਰੱਖਿਆ ਪ੍ਰਣਾਲੀ ਨੂੰ ਕਮਜ਼ੋਰ ਕਰ ਰਿਹਾ ਹੈ।

ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਦਾ ਵਾਅਦਾ | Donald Trump

  1. ਟਰੰਪ ਨੇ ਦੇਸ਼ ’ਚ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਦਾਖਲੇ ’ਤੇ ਪਾਬੰਦੀ ਲਾਉਣ ਤੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਤੇ ਉਨ੍ਹਾਂ ਨੂੰ ਸਰਹੱਦ ’ਤੇ ਛੱਡਣ ਦੀ ਨੀਤੀ ਨੂੰ ਖਤਮ ਕਰਨ ਦੀ ਗੱਲ ਕੀਤੀ। ਉਨ੍ਹਾਂ ਕਿਹਾ – ਬਾਈਡਨ ਪ੍ਰਸ਼ਾਸਨ ਨੇ ਸਾਡੇ ਦੇਸ਼ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਏ ਖਤਰਨਾਕ ਅਪਰਾਧੀਆਂ ਨੂੰ ਪਨਾਹ ਅਤੇ ਸੁਰੱਖਿਆ ਦਿੱਤੀ ਹੈ।
  2. ਕਿਉਂ ਕਿਹਾ : ਪਿਊ ਰਿਸਰਚ ਸੈਂਟਰ ਅਨੁਸਾਰ, ਅਮਰੀਕਾ ਵਿੱਚ ਦੁਨੀਆ ਵਿੱਚ ਸਭ ਤੋਂ ਵੱਧ ਪ੍ਰਵਾਸੀ ਹਨ। ਦੁਨੀਆ ਦੇ ਕੁੱਲ ਪ੍ਰਵਾਸੀਆਂ ਵਿੱਚੋਂ 20 ਫੀਸਦੀ ਅਮਰੀਕਾ ਵਿੱਚ ਰਹਿੰਦੇ ਹਨ। 2023 ਤੱਕ ਇੱਥੇ ਰਹਿਣ ਵਾਲੇ ਪ੍ਰਵਾਸੀਆਂ ਦੀ ਕੁੱਲ ਗਿਣਤੀ 4.78 ਕਰੋੜ ਸੀ। ਟਰੰਪ ਦਾ ਮੰਨਣਾ ਹੈ ਕਿ ਦੂਜੇ ਦੇਸ਼ਾਂ ਦੇ ਲੋਕ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੁੰਦੇ ਹਨ ਤੇ ਅਪਰਾਧ ਕਰਦੇ ਹਨ।

ਮੈਕਸੀਕੋ ਸਰਹੱਦ ’ਤੇ ਐਮਰਜੈਂਸੀ ਦਾ ਐਲਾਨ

  • ਟਰੰਪ ਨੇ ਅਮਰੀਕਾ-ਮੈਕਸੀਕੋ ਸਰਹੱਦ (ਦੱਖਣੀ ਸਰਹੱਦ) ’ਤੇ ਐਮਰਜੈਂਸੀ ਲਾਉਣ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇੱਥੋਂ ਹੋਣ ਵਾਲੇ ਸਾਰੇ ਗੈਰ-ਕਾਨੂੰਨੀ ਪ੍ਰਵੇਸ਼ਾਂ ’ਤੇ ਪਾਬੰਦੀ ਲਾਈ ਜਾਵੇਗੀ। ਸਰਕਾਰ ਅਪਰਾਧ ਕਰਨ ਵਾਲੇ ਵਿਦੇਸ਼ੀਆਂ ਨੂੰ ਆਪਣੇ ਦੇਸ਼ ਵਾਪਸ ਭੇਜੇਗੀ।
  • ਕਿਉਂ ਕਿਹਾ : ਅਮਰੀਕਾ-ਮੈਕਸੀਕੋ ਸਰਹੱਦ ਤੋਂ ਆਉਣ ਵਾਲੇ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਵੱਧ ਰਹੀ ਗਿਣਤੀ ਅਮਰੀਕੀ ਰਾਜਨੀਤੀ ’ਚ ਇੱਕ ਵੱਡਾ ਮੁੱਦਾ ਹੈ। ਟਰੰਪ ਦਾ ਕਹਿਣਾ ਹੈ ਕਿ ਗੈਰ-ਕਾਨੂੰਨੀ ਪ੍ਰਵਾਸੀ ਤੇ ਅਪਰਾਧੀ ਇੱਥੋਂ ਅਮਰੀਕਾ ’ਚ ਦਾਖਲ ਹੁੰਦੇ ਹਨ। ਟਰੰਪ ਨੇ ਇਸ ਸਰਹੱਦ ’ਤੇ ਕੰਧ ਬਣਾਉਣ ਦੀ ਗੱਲ ਵੀ ਕੀਤੀ ਹੈ।

ਪਨਾਮਾ ਨਹਿਰ ਵਾਪਸ ਲੈਣ ਦੀ ਧਮਕੀ

  1. ਟਰੰਪ ਨੇ ਕਿਹਾ ਕਿ ਉਹ ਪਨਾਮਾ ਨਹਿਰ ਵਾਪਸ ਲੈ ਲੈਣਗੇ। ਉਨ੍ਹਾਂ ਕਿਹਾ ਕਿ ਇਸ ਨਹਿਰ ਕਾਰਨ ਸਾਡੇ ਨਾਲ ਬਹੁਤ ਬੁਰਾ ਸਲੂਕ ਕੀਤਾ ਗਿਆ ਹੈ। ਇਹ ਕਦੇ ਵੀ ਪਨਾਮਾ ਦੇਸ਼ ਨੂੰ ਤੋਹਫ਼ੇ ਵਜੋਂ ਨਹੀਂ ਦਿੱਤਾ ਜਾਣਾ ਚਾਹੀਦਾ ਸੀ। ਅੱਜ ਚੀਨ ਪਨਾਮਾ ਨਹਿਰ ਦਾ ਸੰਚਾਲਨ ਕਰਦਾ ਹੈ। ਅਸੀਂ ਇਹ ਚੀਨ ਨੂੰ ਨਹੀਂ ਦਿੱਤਾ। ਅਸੀਂ ਇਹ ਪਨਾਮਾ ਦੇਸ਼ ਨੂੰ ਦੇ ਦਿੱਤਾ। ਅਸੀਂ ਇਸ ਨੂੰ ਵਾਪਸ ਲੈਣ ਜਾ ਰਹੇ ਹਾਂ।
  2. ਕਿਉਂ ਕਿਹਾ : ਟਰੰਪ ਦਾ ਕਹਿਣਾ ਹੈ ਕਿ ਇਹ ਨਹਿਰ ਅਮਰੀਕਾ ਨੇ 1999 ’ਚ ਪਨਾਮਾ ਨੂੰ ਤੋਹਫ਼ੇ ਵਜੋਂ ਦਿੱਤੀ ਸੀ, ਪਰ ਹੁਣ ਇਹ ਚੀਨ ਦੇ ਕੰਟਰੋਲ ’ਚ ਹੈ ਤੇ ਅਮਰੀਕੀ ਜਹਾਜ਼ਾਂ ਨੂੰ ਇੱਥੇ ਜ਼ਿਆਦਾ ਟੈਕਸ ਦੇਣਾ ਪੈਂਦਾ ਹੈ।

ਮੈਕਸੀਕੋ ਦੀ ਖਾੜੀ ਦਾ ਨਾਂਅ ਬਦਲਣ ਦਾ ਐਲਾਨ

  • ਟਰੰਪ ਨੇ ਮੈਕਸੀਕੋ ਦੀ ਖਾੜੀ ਦਾ ਨਾਂਅ ਬਦਲ ਕੇ ਅਮਰੀਕਾ ਦੀ ਖਾੜੀ ਕਰਨ ਦਾ ਐਲਾਨ ਕੀਤਾ। ਟਰੰਪ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਅਮਰੀਕਾ ਖਾੜੀ ਦਾ ਨਾਂਅ ਜ਼ਿਆਦਾ ‘ਸੁੰਦਰ’ ਲੱਗਦਾ ਹੈ ਤੇ ਇਹ ਨਾਂਅ ਰੱਖਣਾ ਸਹੀ ਹੈ।
  • ਕਿਉਂ ਕਿਹਾ : ਟਰੰਪ ਦਾ ਮੰਨਣਾ ਹੈ ਕਿ ਇਸ ਖੇਤਰ ’ਚ ਅਮਰੀਕਾ ਦੀ ਮੌਜ਼ੂਦਗੀ ਵਧੇਰੇ ਹੈ। ਇਸ ਖੇਤਰ ’ਚ ਅਮਰੀਕਾ ਸਭ ਤੋਂ ਜ਼ਿਆਦਾ ਗਤੀਵਿਧੀਆਂ ਕਰਦਾ ਹੈ, ਇਸ ਲਈ ਇਹ ਜਗ੍ਹਾ ਅਮਰੀਕਾ ਦੀ ਹੈ।

ਦੂਜੇ ਦੇਸ਼ਾਂ ’ਤੇ ਟੈਰਿਫ ਲਾਉਣ ਦਾ ਐਲਾਨ

  1. ਟਰੰਪ ਨੇ ਕਿਹਾ ਕਿ ਹੁਣ ਤੱਕ ਸਾਡੇ ਦੇਸ਼ ਦੀ ਸਰਕਾਰ ਦੂਜੇ ਦੇਸ਼ਾਂ ਨੂੰ ਅਮੀਰ ਬਣਾਉਣ ਲਈ ਸਾਡੇ ਦੇਸ਼ ਦੇ ਲੋਕਾਂ ’ਤੇ ਟੈਕਸ ਲਾਉਂਦੀ ਸੀ। ਅਸੀਂ ਇਸਨੂੰ ਬਦਲਣ ਜਾ ਰਹੇ ਹਾਂ, ਹੁਣ ਅਸੀਂ ਆਪਣੇ ਦੇਸ਼ ਦੇ ਲੋਕਾਂ ਨੂੰ ਅਮੀਰ ਬਣਾਉਣ ਲਈ ਦੂਜੇ ਦੇਸ਼ਾਂ ’ਤੇ ਟੈਰਿਫ ਤੇ ਟੈਕਸ ਲਗਾਵਾਂਗੇ।
  2. ਕਿਉਂ ਕਿਹਾ : ਟਰੰਪ ਕਈ ਵਾਰ ਕਹਿ ਚੁੱਕੇ ਹਨ ਕਿ ਅਮਰੀਕਾ ਨੂੰ ਹਰ ਸਾਲ ਦੂਜੇ ਦੇਸ਼ਾਂ ਨਾਲ ਭਾਰੀ ਵਪਾਰ ਘਾਟੇ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸਨੇ ਚੋਣ ਜਿੱਤਣ ਤੋਂ ਬਾਅਦ ਬ੍ਰਿਕਸ ਦੇਸ਼ਾਂ ’ਤੇ 100 ਫੀਸਦੀ ਟੈਰਿਫ ਲਾਉਣ ਦੀ ਧਮਕੀ ਵੀ ਦਿੱਤੀ। ਇਸ ਤੋਂ ਇਲਾਵਾ, ਉਨ੍ਹਾਂ ਚੀਨ, ਕੈਨੇਡਾ ਤੇ ਮੈਕਸੀਕੋ ’ਤੇ ਭਾਰੀ ਟੈਰਿਫ ਲਾਉਣ ਦੀ ਧਮਕੀ ਦਿੱਤੀ ਹੈ।

ਅਮਰੀਕਾ ’ਚ ਇਲੈਕਟ੍ਰਿਕ ਵਾਹਨਾਂ ਦਾ ਆਦੇਸ਼ ਖਤਮ | Donald Trump

  • ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਗ੍ਰੀਨ ਨਿਊ ਡੀਲ ਨੂੰ ਖਤਮ ਕਰ ਦੇਵੇਗਾ। ਗ੍ਰੀਨ ਨਿਊ ਡੀਲ ਸਾਫ਼ ਊਰਜਾ ਨੂੰ ਉਤਸ਼ਾਹਿਤ ਕਰਨ ਬਾਰੇ ਗੱਲ ਕਰਦੀ ਹੈ। ਇਸ ਦੇ ਨਾਲ ਹੀ ਟਰੰਪ ਨੇ ਇਲੈਕਟ੍ਰਿਕ ਵਾਹਨਾਂ ਲਈ ਲਾਜ਼ਮੀ ਜ਼ਰੂਰਤ ਨੂੰ ਖਤਮ ਕਰਨ ਦੀ ਗੱਲ ਕੀਤੀ। ਦੂਜੇ ਸ਼ਬਦਾਂ ’ਚ, ਤੁਸੀਂ ਆਪਣੀ ਪਸੰਦ ਦੀ ਕਾਰ ਖਰੀਦ ਸਕੋਗੇ, ਟਰੰਪ ਨੇ ਕਿਹਾ।
  • ਕਿਉਂ ਕਿਹਾ : ਟਰੰਪ ਨੇ ਕਈ ਵਾਰ ਜਲਵਾਯੂ ਪਰਿਵਰਤਨ ’ਤੇ ਆਪਣੇ ਸ਼ੱਕ ਖੁੱਲ੍ਹ ਕੇ ਪ੍ਰਗਟ ਕੀਤੇ ਹਨ। ਉਹ ਜੈਵਿਕ ਇੰਧਨ ਦਾ ਇੱਕ ਜ਼ੋਰਦਾਰ ਸਮਰਥਕ ਹੈ। 2016 ’ਚ ਰਾਸ਼ਟਰਪਤੀ ਬਣਨ ਤੋਂ ਬਾਅਦ ਉਨ੍ਹਾਂ 2015 ਦੇ ਪੈਰਿਸ ਜਲਵਾਯੂ ਸਮਝੌਤੇ ਤੋਂ ਅਮਰੀਕਾ ਨੂੰ ਬਾਹਰ ਕੱਢ ਲਿਆ।

ਸਿਹਤ ਪ੍ਰਣਾਲੀ ਤੇ ਸਿੱਖਿਆ ਪ੍ਰਣਾਲੀ ਦੀ ਆਲੋਚਨਾ

  1. ਟਰੰਪ ਨੇ ਅਮਰੀਕੀ ਸਿਹਤ ਪ੍ਰਣਾਲੀ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਇਹ ਇੱਕ ਸਿਹਤ ਪ੍ਰਣਾਲੀ ਹੈ ਜੋ ਐਮਰਜੈਂਸੀ ’ਚ ਕੰਮ ਨਹੀਂ ਕਰਦੀ। ਜਦੋਂ ਕਿ ਦੁਨੀਆ ’ਚ ਇਸ ਉੱਤੇ ਸਭ ਤੋਂ ਜ਼ਿਆਦਾ ਪੈਸਾ ਖਰਚ ਕੀਤਾ ਜਾਂਦਾ ਹੈ।
  2. ਕਿਉਂ ਕਿਹਾ : ਟਰੰਪ ਦਾ ਮੰਨਣਾ ਹੈ ਕਿ ਡੈਮੋਕ੍ਰੇਟਿਕ ਸਰਕਾਰ ਦੀਆਂ ਸਿਹਤ ਨੀਤੀਆਂ ਮੁਸ਼ਕਲ ਸਮੇਂ ’ਚ ਦੇਸ਼ ਦੀ ਮਦਦ ਨਹੀਂ ਕਰਦੀਆਂ। ਇਸ ਤੋਂ ਇਲਾਵਾ, ਇਹ ਸਰਕਾਰੀ ਵਿਭਾਗਾਂ ਤੇ ਏਜੰਸੀਆਂ ’ਤੇ ਖਰਚ ਵਧਾਉਂਦਾ ਹੈ। ਆਪਣੇ ਪਹਿਲੇ ਕਾਰਜਕਾਲ ਦੌਰਾਨ, ਉਨ੍ਹਾਂ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਓਬਾਮਾਕੇਅਰ ਸਿਹਤ ਬੀਮਾ ਪਾਲਿਸੀ ਦੇ ਵਿਰੁੱਧ ਇੱਕ ਆਦੇਸ਼ ਪਾਸ ਕੀਤਾ।

ਮੰਗਲ ਗ੍ਰਹਿ ’ਤੇ ਪੁਲਾੜ ਯਾਤਰੀਆਂ ਨੂੰ ਭੇਜਣ ਦਾ ਐਲਾਨ

  • ਟਰੰਪ ਨੇ ਕਿਹਾ ਕਿ ਅਮਰੀਕਾ ਮੰਗਲ ਗ੍ਰਹਿ ’ਤੇ ਵੀ ਆਪਣਾ ਝੰਡਾ ਲਹਿਰਾਏਗਾ। ਉਸਨੇ ਕਿਹਾ ਕਿ ਉਹ ਮੰਗਲ ਗ੍ਰਹਿ ’ਤੇ ਅਮਰੀਕਾ ਦੇ ਤਾਰਿਆਂ ਨਾਲ ਜੜੇ ਝੰਡੇ ਨੂੰ ਲਗਾਉਣ ਲਈ ਪੁਲਾੜ ਯਾਤਰੀਆਂ ਨੂੰ ਭੇਜੇਗਾ।
  • ਕਿਉਂ ਕਿਹਾ : ਟਰੰਪ ਸਮਰਥਕ ਤੇ ਸਪੇਸਐਕਸ ਦੇ ਮਾਲਕ ਐਲੋਨ ਮਸਕ ਨੇ ਧਰਤੀ ਤੋਂ ਬਾਹਰ ਨਵੀਆਂ ਮਨੁੱਖੀ ਬਸਤੀਆਂ ਸਥਾਪਤ ਕਰਨ ਬਾਰੇ ਕਈ ਵਾਰ ਗੱਲ ਕੀਤੀ ਹੈ। ਟਰੰਪ ਦੇ ਮੰਗਲ ਗ੍ਰਹਿ ਬਾਰੇ ਐਲਾਨ ਤੋਂ ਬਾਅਦ ਮਸਕ ਨੇ ਖੜ੍ਹੇ ਹੋ ਕੇ ਤਾੜੀਆਂ ਮਾਰ ਕੇ ਉਨ੍ਹਾਂ ਦਾ ਸਵਾਗਤ ਕੀਤਾ।

1798 ਦੇ ਪਰਦੇਸੀ ਦੁਸ਼ਮਣ ਐਕਟ ਨੂੰ ਲਾਗੂ ਕਰਨ ਦਾ ਵਾਅਦਾ

  1. ਟਰੰਪ ਨੇ ਕਿਹਾ ਕਿ ਉਹ ਅਮਰੀਕਾ ’ਚ ਵਿਦੇਸ਼ੀ ਗਿਰੋਹਾਂ ਨੂੰ ਨਿਸ਼ਾਨਾ ਬਣਾਉਣ ਲਈ 1798 ਦੇ ਏਲੀਅਨ ਐਨੀਮੀਜ਼ ਐਕਟ ਨੂੰ ਲਾਗੂ ਕਰਨਗੇ। ਇਸ ਕਾਨੂੰਨੀ ਸ਼ਕਤੀ ਦੀ ਵਰਤੋਂ ਆਖਰੀ ਵਾਰ ਦੂਜੇ ਵਿਸ਼ਵ ਯੁੱਧ ਦੌਰਾਨ ਜਾਪਾਨੀ, ਜਰਮਨ ਤੇ ਇਤਾਲਵੀ ਮੂਲ ਦੇ ਗੈਰ-ਅਮਰੀਕੀ ਨਾਗਰਿਕਾਂ ਨੂੰ ਹਿਰਾਸਤ ’ਚ ਲੈਣ ਲਈ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਅਪਰਾਧਿਕ ਗਿਰੋਹਾਂ ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਐਲਾਨਿਆ ਜਾਵੇਗਾ।
  2. ਕਿਉਂ ਕਿਹਾ : ਟਰੰਪ ਨੇ ਦਾਅਵਾ ਕੀਤਾ ਹੈ ਕਿ ਇਹ ਕਾਨੂੰਨ ਉਨ੍ਹਾਂ ਦੀ ਸਰਕਾਰ ਨੂੰ ਕਈ ਸ਼ਕਤੀਆਂ ਦੇਵੇਗਾ ਜਿਸ ਦੀ ਮਦਦ ਨਾਲ ਸਾਰੇ ਸ਼ੱਕੀ ਡਰੱਗ ਗੈਂਗਾਂ ਨੂੰ ਅਮਰੀਕਾ ਤੋਂ ਬਾਹਰ ਕੱਢਿਆ ਜਾ ਸਕਦਾ ਹੈ।

LEAVE A REPLY

Please enter your comment!
Please enter your name here