ਅੰਮ੍ਰਿਤਸਰ ਵਿਖੇ 4 ਹਫ਼ਤਿਆਂ ਦਾ ਡੇਅਰੀ ਸਿਖਲਾਈ ਕੈਂਪ ਲਗਾਇਆ ਜਾਵੇਗਾ
Punjab News: ਗੁਰਦਾਸਪੁਰ। ਪੰਜਾਬ ਵਿੱਚ 18 ਤੋਂ 55 ਸਾਲ ਦੀ ਉਮਰ ਦੇ ਲੋਕਾਂ ਲਈ ਇੱਕ ਨਵਾਂ ਕੋਰਸ ਸ਼ੁਰੂ ਹੋਣ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ 20 ਜਨਵਰੀ ਤੋਂ 18 ਫਰਵਰੀ 2025 ਤੱਕ ਵੇਰਕਾ, ਜ਼ਿਲ੍ਹਾ ਅੰਮ੍ਰਿਤਸਰ ਵਿਖੇ 4 ਹਫ਼ਤਿਆਂ ਦਾ ਡੇਅਰੀ ਸਿਖਲਾਈ ਕੈਂਪ ਲਗਾਇਆ ਜਾਵੇਗਾ।
ਇਹ ਵੀ ਪੜ੍ਹੋ: Emergency Moive: ਐਮਰਜੈਂਸੀ ਫਿਲਮ ਦਾ ਪੰਜਾਬ ’ਚ ਵਿਰੋਧ ਮਗਰੋਂ ਸਿਨੇਮਾ ਮਾਲਕਾਂ ਨੇ ਖ਼ੁਦ ਹਟਾਈ ਫਿਲਮ
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਰਿਆਮ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਗੁਰਦਾਸਪੁਰ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਵਿੱਚ ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਡੇਅਰੀ ਕਿਸਾਨਾਂ ਨੂੰ ਕੁਸ਼ਲ ਡੇਅਰੀ ਪ੍ਰਬੰਧਕ ਬਣਾਉਣ ਲਈ ਪਸ਼ੂਆਂ ਦੀ ਦੇਖਭਾਲ ਆਦਿ ਲਈ ਪ੍ਰੈਕਟੀਕਲ ਸਿਖਲਾਈ ਦਿੱਤੀ ਜਾਵੇਗੀ। ਇਸ ਸਿਖਲਾਈ ਦੌਰਾਨ ਮਾਡਲ ਪਸ਼ੂਆਂ ਦੇ ਸ਼ੈੱਡਾਂ ਦੀ ਉਸਾਰੀ, ਦੁੱਧ ਕੱਢਣ ਵਾਲੀਆਂ ਮਸ਼ੀਨਾਂ ਅਤੇ ਡੇਅਰੀ ਕਾਰੋਬਾਰ ਦੇ ਮੁਕੰਮਲ ਮਸ਼ੀਨੀਕਰਨ ਲਈ ਲੋੜੀਂਦੀਆਂ ਤਕਨੀਕਾਂ ਅਤੇ ਗ੍ਰਾਂਟਾਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ।
ਜ਼ਰੂਰੀ ਯੋਗਤਾ Punjab News
ਚਾਹਵਾਨ ਡੇਅਰੀ ਫਾਰਮਰ ਘੱਟੋ-ਘੱਟ 10ਵੀਂ ਪਾਸ ਹੋਣੇ ਚਾਹੀਦੇ ਹਨ।
ਉਮਰ 18 ਤੋਂ 55 ਸਾਲ ਦੇ ਵਿਚਕਾਰ।
ਪੇਂਡੂ ਖੇਤਰ ਨਾਲ ਸਬੰਧਤ ਹੋਵੇ।
ਪਹਿਲਾਂ ਘੱਟੋ-ਘੱਟ 5 ਪਸ਼ੂ ਰੱਖੇ ਹੋਣੇ ਚਾਹੀਦੇ ਹਨ।
ਇੰਜ ਕਰੋ ਅਪਲਾਈ Punjab News
ਸਿਖਲਾਈ ਕੋਰਸ ਅਪਲਾਈ ਕਰਨ ਵਾਲੇ ਚਾਹਵਾਨ ਆਪਣੇ ਅਸਲ ਯੋਗਤਾ ਸਰਟੀਫਿਕੇਟ, ਪਾਸਪੋਰਟ ਸਾਈਜ਼ ਫੋਟੋ ਅਤੇ ਆਧਾਰ ਕਾਰਡ ਸਮੇਤ ਫਾਰਮ ਭਰ ਕੇ 20 ਜਨਵਰੀ 2025 ਤੱਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਲਾਕ-ਬੀ, ਚੌਥੀ ਮੰਜ਼ਿਲ, ਕਮਰਾ ਨੰ. 508 ’ਚ ਦਫਤਰ ਡਿਪਟੀ ਡਾਇਰੈਕਟਰ ਡੇਅਰੀ, ਗੁਰਦਾਸਪੁਰ ’ਚ ਜਮਾਂ ਕਰਵਾਉਣ।