Ferozepur News: ਆਰਮੀ ਦੇ ਜਵਾਨ ਨੂੰ ਆਟੋ ਚਾਲਕ ਗਿਰੋਹ ਨੇ ਲੁੱਟਿਆ ਤੇ ਕੁੱਟਿਆ

Ferozepur News
Ferozepur News: ਆਰਮੀ ਦੇ ਜਵਾਨ ਨੂੰ ਆਟੋ ਚਾਲਕ ਗਿਰੋਹ ਨੇ ਲੁੱਟਿਆ ਤੇ ਕੁੱਟਿਆ

ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ | Ferozepur News

Ferozepur News: (ਜਗਦੀਪ ਸਿੰਘ) ਫਿਰੋਜ਼ਪੁਰ। ਫਿਰੋਜ਼ਪੁਰ ਕੈਂਟ ਵਿਖੇ ਇੱਕ ਆਰਮੀ ਦੇ ਜਵਾਨ ਨੂੰ ਆਟੋ ਚਾਲਕ ਗਿਰੋਹ ਵੱਲੋਂ ਲੁੱਟਣ ਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜ੍ਹਤ ਵਿਅਕਤੀ ਲੈਸਨਾਇਕ ਰੋਹਿਤ ਕੁਮਾਰ ਗੁਪਤਾ ਨੇ ਦੱਸਿਆ ਕਿ ਉਹ ਆਪਣੀ ਯੂਨਿਟ ਤੋਂ ਆਪਣੇ ਅਫ਼ਸਰ ਦੇ ਹੁਕਮ ਅਨੁਸਾਰ ਸਰਕਾਰੀ ਕੰਮ ਲਈ ਜਲੰਧਰ ਤੋਂ ਕੰਮ ਕਰਕੇ ਰੇਲ ਰਾਹੀਂ ਵਾਪਸ ਫਿਰੋਜ਼ਪੁਰ ਕੈਂਟ ਆਇਆ ਤੇ ਰੇਲਵੇ ਸਟੇਸ਼ਨ ਦੇ ਬਾਹਰੋਂ ਆਪਣੀ ਯੂਨਿਟ ਜਾਣ ਲਈ ਥ੍ਰੀਵੀਲਰ ਕੀਤਾ।

ਇਹ ਵੀ ਪੜ੍ਹੋ: Emergency Moive: ਐਮਰਜੈਂਸੀ ਫਿਲਮ ਦਾ ਪੰਜਾਬ ’ਚ ਵਿਰੋਧ ਮਗਰੋਂ ਸਿਨੇਮਾ ਮਾਲਕਾਂ ਨੇ ਖ਼ੁਦ ਹਟਾਈ ਫਿਲਮ

ਚਾਲਕ ਨੇ ਥੋੜ੍ਹਾ ਅੱਗੇ ਜਾ ਕੇ ਮਿਸ਼ਨ ਹਸ਼ਪਤਾਲ ਕੋਲੋਂ 4 ਹੋਰ ਆਦਮੀ ਬਿਠਾ ਲਏ ਜਿਹਨਾਂ ਨੇ ਉਸਦੀ ਪਹਿਨੀ ਟੋਪੀ ਨਾਲ ਉਸਦੀਆਂ ਅੱਖਾਂ ਢੱਕ ਦਿੱਤੀਆਂ ਤੇ ਧਮਕੀ ਦਿੱਤੀ ਕਿ ਜੇਕਰ ਰੌਲਾ ਪਾਇਆ ਤਾਂ ਚਾਕੂ ਮਾਰ ਕੇ ਹੇਠਾਂ ਸੁੱਟ ਦਿਆਂਗੇ। ਉਹ ਵਿਅਕਤੀ ਉਸ ਨੂੰ ਕਿਸੇ ਅਣਜਾਣੀ ਜਗ੍ਹਾ ’ਤੇ ਲੈ ਗਏ ਜਿੱਥੇ ਉਸਦੇ ਮੋਬਾਇਲ ਫੋਨ ਦਾ ਕੋਡ ਪੁੱਛ ਕੇ ਉਸਦੇ ਅਕਾਊਂਟ ਵਿੱਚੋਂ ਆਪਣੇ ਅਕਾਊਂਟ ਵਿੱਚ ਪੈਸੇ ਟਰਾਂਸਫਰ ਕੀਤੇ ਫਿਰ ਧਮਕੀ ਦਿੱਤੀ ਕਿ ਹੋਰ ਪੈਸੇ ਚਾਹੀਦੇ ਹਨ, ਜਿਸ ’ਤੇ ਉਸਨੇ ਆਪਣੇ ਸਾਥੀ ਦੋਸਤ ਕੋਲੋਂ ਫੋਨ ਕਰਕੇ 30 ਹਜ਼ਾਰ ਰੁਪਏ ਹੋਰ ਪੁਆਏ ਜੋ ਉਕਤ ਵਿਅਕਤੀਆਂ ਨੇ ਆਪਣੇ ਅਕਾਊਂਟ ਵਿੱਚ ਪਵਾ ਲਏ। ਉਕਤ ਵਿਅਕਤੀਆਂ ਨੇ ਉਸਦੇ ਅਕਾਊਂਟ ’ਚੋਂ 86 ਹਜ਼ਾਰ ਰੁਪਏ ਟਰਾਂਸਫਰ ਕਰਵਾਏ।

ਰੋਹਿਤ ਕੁਮਾਰ ਕਿਹਾ ਕਿ ਉਕਤ ਵਿਅਕਤੀਆਂ ਨੇ ਫਿਰ ਇੱਕ ਔਰਤ ਨਾਲ ਉਸਦੇ ਕੱਪੜੇ ਉਤਾਰ ਕੇ ਧੱਕੇ ਨਾਲ ਫੋਟੋਆਂ ਖਿੱਚੀਆਂ ਤੇ ਵੀਡਿਓ ਬਣਾਈ ਤੇ ਰੌਲਾ ਨਾ ਪਾਉਣ ਦੀ ਧਮਕੀ ਦਿੱਤੀ ਇਸ ਤੋਂ ਬਾਅਦ ਉਸਦੀ ਕੁੱਟਮਾਰ ਕਰਕੇ ਸਕੂਟਰੀ ’ਤੇ ਬਿਠਾ ਕੇ ਕਿਸੇ ਜਗ੍ਹਾਂ ’ਤੇ ਛੱਡ ਕੇ ਭੱਜ ਗਏ। ਇਸ ਮਾਮਲੇ ਸਬੰਧੀ ਏਐੱਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਰੋਹਿਤ ਕੁਮਾਰ ਦੇ ਬਿਆਨਾਂ ’ਤੇ 4-5 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। Ferozepur News

LEAVE A REPLY

Please enter your comment!
Please enter your name here