ਬਲਾਕ ਲਹਿਰਾਗਾਗਾ, ਭਦੌੜ ਅਤੇ ਅਮਰਗੜ੍ਹ ਦੀ ਸਾਧ-ਸੰਗਤ ਨੇ 146 ਲੋੜਵੰਦ ਵਿਅਕਤੀਆਂ ਨੂੰ ਦਿੱਤੇ ਗਰਮ ਕੱਪੜੇ | Walfare Work
ਲਹਿਰਾਗਾਗਾ (ਨੈਨਸੀ ਇੰਸਾਂ)। Walfare Work: ਕੜਾਕੇ ਦੀ ਪੈ ਰਹੀ ਠੰਢ ਤੋਂ ਲੋੜਵੰਦਾਂ ਨੂੰ ਬਚਾਉਣ ਲਈ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਅੱਗੇ ਆਏ ਹਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਸਦਕਾ ਬਲਾਕ ਲਹਿਰਾਗਾਗਾ, ਭਦੌੜ ਤੇ ਅਮਰਗੜ੍ਹ ਦੀ ਸਾਧ-ਸੰਗਤ ਨੇ 146 ਲੋੜਵੰਦ ਵਿਅਕਤੀਆਂ ਨੂੰ ਗਰਮ ਕੱਪੜੇ ਦਿੱਤੇ ਤਾਂ ਜੋ ਇਹ ਠੰਢ ਤੋਂ ਬਚ ਸਕਣ ਇਨ੍ਹਾਂ ਲੋੜਵੰਦਾਂ ’ਚ ਬੱਚੇ, ਮਹਿਲਾਵਾਂ ਤੇ ਬਜ਼ੁਰਗ ਸ਼ਾਮਲ ਹਨ। Walfare Work
ਇਹ ਖਬਰ ਵੀ ਪੜ੍ਹੋ : Los Angeles Fire: ਭਿਆਨਕ ਅੱਗ ਤੋਂ ਦੁਨੀਆ ਸਬਕ ਲਵੇ
ਬਲਾਕ ਲਹਿਰਾਗਾਗਾ ਦੇ ਜੋਨ ਏ ਵੱਲੋਂ ਪਿੰਡ ਖੰਡੇਬਾਦ, ਕਾਲਬੰਜਾਰਾ ਦੇ ਨੇੜਲੇ ਭੱਠੇ ’ਤੇ ਅਤਿ ਜ਼ਰੂਰਤਮੰਦ ਲਗਭਗ 100 ਦੇ ਕਰੀਬ ਵਿਅਕਤੀਆਂ, ਬੱਚਿਆਂ, ਬਜ਼ੁਰਗਾਂ, ਔਰਤਾਂ ਨੂੰ ਸਰਦੀ ਤੋਂ ਬਚਾਅ ਲਈ ਗਰਮ ਕੱਪੜੇ ਵੰਡੇ ਇਸ ਮੌਕੇ ਬਲਾਕ ਪ੍ਰੇਮੀ ਸੰਮਤੀ ਮੈਂਬਰ (ਮਲਕੀਤ ਸਿੰਘ ਜੇ ਈ ਇੰਸਾਂ, ਨਛੱਤਰ ਇੰਸਾਂ, ਬੱਲੀ ਇੰਸਾਂ, ਭੋਲਾ ਇੰਸਾਂ, ਰਾਮਫਲ ਇੰਸਾਂ, ਸੁਨੀਤਾ ਕੌਰ, ਗੁਰਪ੍ਰੀਤ ਕੌਰ, ਹਰਦੇਵ ਕੌਰ, ਮਾਇਆ ਕੌਰ, ਹਰਨੂਰ ਕੌਰ, ਪ੍ਰੇਮ ਲਤਾ ਇੰਸਾਂ), ਸਰਦਾਰਾ ਇੰਸਾਂ, ਨਰਿੰਦਰ ਕਾਕਾ ਇੰਸਾਂ, ਸੁਮਨ ਇੰਸਾਂ, ਸਿਖਾ ਇੰਸਾ, ਰਾਣੀ ਇੰਸਾਂ, ਅਮਰਜੀਤ ਇੰਸਾ, ਗੁਰਪ੍ਰੀਤ ਇੰਸਾਂ ਤੇ ਹੋਰ ਸਾਧ ਸੰਗਤ ਹਾਜ਼ਰ ਸੀ।
ਭਦੌੜ ਤੋਂ ਰਮਨੀਕ ਬੱਤਾ ਅਨੁਸਾਰ: | Walfare Work
ਕੜਾਕੇ ਦੀ ਠੰਢ ਦੌਰਾਨ ਲੋੜਵੰਦ ਬੱਚਿਆਂ ਨੂੰ ਠੰਢ ਤੋਂ ਬਚਾਉਣ ਲਈ ਸ਼ਹਿਰ ਭਦੌੜ ਦੀ ਸਾਧ-ਸੰਗਤ ਨੇ ਘਰ-ਘਰ ਜਾ ਕੇ 35 ਜ਼ਰੂਰਤਮੰਦ ਬੱਚਿਆਂ ਨੂੰ ਗਰਮ ਕੱਪੜੇ ਵੰਡੇ ਇਸ ਮੌਕੇ ਪਿੰਡ ਦੇ ਪ੍ਰੇਮੀ ਸੇਵਕ ਸ਼ਿਵ ਕੁਮਾਰ ਇੰਸਾਂ, 15 ਮੈਂਬਰ ਦਰਸ਼ਨ ਇੰਸਾਂ, ਰਾਕੇਸ਼ ਕੁਮਾਰ ਇੰਸਾਂ, ਬੋਬੀ ਕਲਸੀ ਤੇ ਮਹਿਕ ਇੰਸਾਂ ਹਾਜ਼ਰ ਸਨ।
ਅਮਰਗੜ੍ਹ ਤੋਂ ਸੁਰਿੰਦਰ ਸਿੰਗਲਾ ਅਨੁਸਾਰ: | Walfare Work
ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਤਹਿਤ ਬਲਾਕ ਅਮਰਗੜ੍ਹ ਦੀ ਸਾਧ-ਸੰਗਤ ਨੇ 11 ਲੋੜਵੰਦਾਂ ਨੂੰ ਗਰਮ ਕੱਪੜੇ ਤਕਸੀਮ ਕੀਤੇ। ਇਸ ਮੌਕੇ ਜ਼ਿੰਮੇਵਾਰ ਭੈਣ ਰੇਖਾ ਇੰਸਾਂ, ਸੁਮਨ ਇੰਸਾਂ ਤੇ ਅਨੀਤਾ ਇੰਸਾਂ ਨੇ ਦੱਸਿਆ ਕਿ ਸਾਧ-ਸੰਗਤ ਨੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ 11 ਲੋੜਵੰਦ ਪਰਿਵਾਰਾਂ ਨੂੰ ਗਰਮ ਕੱਪੜੇ ਵੰਡ ਕੇ ਖੁਸ਼ੀ ਜਾਹਿਰ ਕੀਤੀ ਹੈ ਇਸ ਮੌਕੇ ਹਰਨੇਕ ਇੰਸਾਂ, ਚਰਨ ਪਾਲ ਇੰਸਾਂ, ਪ੍ਰਦੀਪ ਇੰਸਾਂ, ਰਾਮੇਸਵਰ ਦਾਸ ਇੰਸਾਂ, ਨਵਦੀਪ ਇੰਸਾਂ ਸਾਧ ਸੰਗਤ ਹਾਜ਼ਰ ਸੀ।