ਧੁੰਦ ਕਾਰਣ ਹੋ ਰਹੇ ਸੜਕ ਹਾਦਸਿਆਂ ਤੇ ਠੱਲ੍ਹ ਪਾਉਣ ਦੇ ਮਕਸਦ ਨਾਲ ਸੇਵਾਦਾਰਾਂ ਨੇ ਸਵੇਰੇ ਉਠਦੇ ਸਾਰ ਵਹੀਕਲਾਂ ’ਤੇ ਲਾਏ ਰਿਫ਼ਲੈਕਟਰ
ਮਲੋਟ (ਮਨੋਜ)। Walfare Work: ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਬਲਾਕ ਮਲੋਟ ਦੇ ਸੇਵਾਦਾਰਾਂ ਵੱਲੋਂ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਇੱਕ ਹੋਰ ਉਪਰਾਲਾ ਕਰਦੇ ਹੋਏ ਧੁੰਦ ਕਾਰਣ ਸੜਕ ਹਾਦਸਿਆਂ ਤੇ ਠੱਲ੍ਹ ਪਾਉਣ ਦੇ ਮਸਕਦ ਨਾਲ ਐਮਐਸਜੀ ਆਈਟੀ ਵਿੰਗ ਮਲੋਟ ਦੇ ਸੇਵਾਦਾਰਾਂ ਨੇ ਸਵੇਰੇ ਉਠਦੇ ਸਾਰ ਵਹੀਕਲਾਂ ’ਤੇ ਰਿਫਲੈਕਟਰ ਲਾਏ। ਐਮਐਸਜੀ ਆਈਟੀ ਵਿੰਗ ਦੇ ਜ਼ਿਲ੍ਹਾ ਮੈਂਬਰ ਅਤੁਲ ਅਨੇਜਾ ਇੰਸਾਂ, ਬਲਾਕ ਮੈਂਬਰ ਰਿਤਿਕ ਧਮੀਜਾ ਇੰਸਾਂ, ਹਰਸ਼ ਤਨੇਜਾ ਇੰਸਾਂ, ਲਵਿਸ਼ ਧਮੀਜਾ ਇੰਸਾਂ, ਵਾਸੂ ਗੋਇਲ ਇੰਸਾਂ, ਸਾਗਰ ਚਰਾਇਆ ਇੰਸਾ, ਅਜੇ ਅਨੇਜਾ ਇੰਸਾਂ, ਗੌਰਵ ਜੱਗਾ ਇੰਸਾਂ, ਜੁਬਿਨ ਛਾਬੜਾ ਇੰਸਾਂ, ਅਨਮੋਲ ਇੰਸਾਂ ਨੇ ਦੱਸਿਆ।
ਇਹ ਖਬਰ ਵੀ ਪੜ੍ਹੋ : Punjab: ਪੀਆਰਟੀਸੀ ਤੇ ਪਨਬਸ ਦੇ ਕੱਚੇ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ, ਨੌਕਰੀ ਅਦਾਰਾ ਹੋਇਆ ਸਾਫ !
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਮਹੀਨਾ ਚੱਲ ਰਿਹਾ ਹੈ, ਤੇ ਇਸ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਐਮਐਸਜੀ ਆਈਟੀ ਵਿੰਗ ਦੇ ਸਮੂਹ ਸੇਵਾਦਾਰਾਂ ਵੱਲੋਂ ਧੁੰਦ ਕਾਰਣ ਹੋ ਰਹੇ ਸੜਕੀ ਹਾਦਸਿਆਂ ’ਤੇ ਠੱਲ੍ਹ ਪਾਉਣ ਦੇ ਮਕਸਦ ਨਾਲ ਅੱਜ ਸਵੇਰੇ 8 ਵਜੇ ਮਲੋਟ ਦੇ ਬੱਸ ਸਟੈਂਡ, ਜੀ ਟੀ ਰੋਡ ਤੇ ਸ਼ਾਹ ਸਤਿਨਾਮ ਜੀ ਚੌਕ ਦਾਨੇਵਾਲਾ ਤੇ ਆਉਣ ਜਾਣ ਵਾਲੇ ਵਹਿਕਲਾਂ ਤੇ 200 ਦੇ ਕਰੀਬ ਰੇਡੀਅਮ ਟੇਪ ਵਾਲੇ ਰਿਫਲੈਕਟਰ ਲਾਏ ਗਏ ਤਾਂ ਜੋ ਕੀਮਤੀ ਮਨੁੱਖੀ ਜਾਨਾਂ ਬਚਾਈਆਂ ਜਾ ਸਕਣ।
ਉਨ੍ਹਾਂ ਕਿਹਾ ਕਿ ਅਸੀਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਧੰਨਵਾਦ ਕਰਦੇ ਹਾਂ ਜਿੰਨ੍ਹਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦੇ ਹੋਏ ਦੇਸ਼ ਤੇ ਵਿਦੇਸ਼ਾਂ ’ਚ ਵੱਸਦੀ ਸਾਧ-ਸੰਗਤ ਦਿਨ ਰਾਤ ਮਾਨਵਤਾ ਦੀ ਸੇਵਾ ’ਚ ਜੁਟੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਦਸੰਬਰ ਮਹੀਨੇ ’ਚ ਠੰਢ ਦੇ ਪ੍ਰਕੋਪ ਤੋਂ ਲੋੜਵੰਦ ਬੱਚਿਆਂ ਨੂੰ ਬਚਾਉਣ ਲਈ ਸੇਵਾਦਾਰਾਂ ਵੱਲੋਂ 54 ਲੋੜਵੰਦ ਬੱਚਿਆਂ ਨੂੰ ਗਰਮ ਟੋਪੀਆਂ ਤੇ ਜੁਰਾਬਾਂ ਵੰਡੀਆਂ ਗਈਆਂ ਸਨ। Walfare Work
ਇਸ ਮੌਕੇ ਟੀਮ ਮੈਂਬਰ ਡਾਕਟਰ ਜੈ ਪਾਲ ਕਟਾਰੀਆ ਇੰਸਾਂ, ਗੁਲਸ਼ਨ ਅਰੋੜਾ ਇੰਸਾਂ, ਸੋਨੂੰ ਵਾਟਸ ਇੰਸਾਂ, ਸੰਜੀਵ ਭਠੇਜਾ ਇੰਸਾਂ, ਸੰਨੀ ਤਨੇਜਾ ਇੰਸਾਂ, ਮੌਂਟੀ ਗੁਗਲਾਨੀ ਇੰਸਾਂ, ਅਰਸ਼ਦੀਪ ਸਿੰਘ ਇੰਸਾਂ, ਰੋਬਿਨ ਗਾਬਾ ਇੰਸਾਂ, ਸਤਿਆਜੀਤ ਇੰਸਾਂ, ਗੁਰਸਾਹਿਬ ਇੰਸਾਂ, ਰਾਕੇਸ਼ ਯਾਦਵ ਇੰਸਾਂ, ਸੋਨੂੰ ਮਿਗਲਾਨੀ ਇੰਸਾਂ, ਕਰਨ ਵਰਮਾ ਇੰਸਾਂ, ਕੁਨਾਲ ਇੰਸਾਂ, ਹਰਦੀਪ ਸੇਠੀ ਇੰਸਾਂ, ਲਵੀਸ਼ ਵਧਵਾ ਇੰਸਾਂ, ਸਾਹਿਲ ਇੰਸਾਂ ਤੇ ਸੰਨੀ ਰਾਣਾ ਇੰਸਾਂ, ਸੁਨੀਲ ਇੰਸਾਂ ਝੋਰੜ, ਗੁਰਿੰਦਰ ਜੁਨੇਜਾ ਇੰਸਾਂ, ਸੁਖਪ੍ਰੀਤ ਇੰਸਾਂ, ਦੀਪਕ ਡੂਮੜਾ, ਅਰੁਣ ਇੰਸਾਂ ਆਦਿ ਮੌਜ਼ੂਦ ਸਨ।