Army Day: ਮੁੰਬਈ, (ਏਜੰਸੀ)। ਆਰਮੀ ਡੇਅ ਦੇ ਮੌਕੇ ‘ਤੇ ਅਭਿਨੇਤਾ ਵਰੁਣ ਧਵਨ ਬੁੱਧਵਾਰ ਨੂੰ ਸਰਹੱਦ ‘ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਦੇਸ਼ ਦੇ ਅਸਲ ਨਾਇਕਾਂ ਨੂੰ ਸਲਾਮ ਕੀਤਾ। ਅਭਿਨੇਤਾ ਨੇ ਸੋਸ਼ਲ ਮੀਡੀਆ ‘ਤੇ ਸੈਨਿਕਾਂ ਦੇ ਨਾਲ ਇੱਕ ਪੋਸਟ ਸ਼ੇਅਰ ਕਰਦੇ ਹੋਏ ਕਿਹਾ “ਉਨ੍ਹਾਂ ਨਾਲ ਹੋਣ ‘ਤੇ ਮਾਣ ” ਦੀ ਗੱਲ ਕਹੀ। ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਵਾਲਾ ਇਹ ਅਭਿਨੇਤਾ ਆਪਣੀ ਆਉਣ ਵਾਲੀ ਫਿਲਮ ‘ਬਾਰਡਰ 2’ ਨੂੰ ਲੈ ਕੇ ਪ੍ਰਸ਼ੰਸਕਾਂ ਨਾਲ ਤਾਜ਼ਾ ਪੋਸਟਾਂ ਸ਼ੇਅਰ ਕਰਦਾ ਰਹਿੰਦਾ ਹੈ। ਆਰਮੀ ਡੇਅ ‘ਤੇ ਦੇਸ਼ ਦੇ ਅਸਲ ਨਾਇਕਾਂ ਨਾਲ ਬਿਤਾਏ ਸਮੇਂ ਦੀ ਝਲਕ ਦਿਖਾਉਂਦਿਆਂ ਅਭਿਨੇਤਾ ਨੇ ਇੰਸਟਾਗ੍ਰਾਮ ‘ਤੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ, ਜਿਸ ਵਿਚ ਉਹ ਸੈਨਿਕਾਂ ਨਾਲ ਸੈਲਫੀ ਲੈਂਦੇ ਹੋਏ ਅਤੇ ਟੈਂਕ ਦੇ ਕੋਲ ਖੜ੍ਹੇ ਸੈਨਿਕਾਂ ਨਾਲ ਪੋਜ਼ ਦਿੰਦੇ ਹੋਏ ਦਿਖਾਈ ਦਿੱਤੇ। Army Day
ਇਹ ਵੀ ਪੜ੍ਹੋ: Delhi News: ਸਾਨੂੰ ਅਜਿਹਾ ਆਗੂ ਦੀ ਲੋੜ ਹੈ ਜੋ ਦਿੱਲੀ ਦੇ ਮਸਲੇ ਹੱਲ ਕਰ ਸਕੇ: ਅਰੀਬਾ ਖਾਨ
ਤਸਵੀਰਾਂ ਸ਼ੇਅਰ ਕਰਦੇ ਹੋਏ ਅਭਿਨੇਤਾ ਨੇ ਕੈਪਸ਼ਨ ‘ਚ ਲਿਖਿਆ, ”ਇਸ ਆਰਮੀ ਡੇ ‘ਤੇ ਭਾਰਤ ਦੇ ਅਸਲ ਨਾਇਕਾਂ ਦਾ ਸਨਮਾਨ। ਉਨ੍ਹਾਂ ਦੇ ਨਾਲ ਹੋਣ ‘ਤੇ ਮਾਣ ਹੈ। ਬਾਰਡਰ 2 ਦੀ ਤਿਆਰੀ।”ਆਰਮੀ ਡੇਅ ਦੇ ਮੌਕੇ ‘ਤੇ ਸੈਨਿਕਾਂ ਨਾਲ ਸਮਾਂ ਬਿਤਾਉਣ ਵਾਲੇ ਅਦਾਕਾਰਾਂ ਦੀ ਸੂਚੀ ‘ਚ ਸੰਨੀ ਦਿਓਲ ਦਾ ਨਾਂਅ ਵੀ ਸ਼ਾਮਲ ਹੈ। ਫੌਜੀਆਂ ਨਾਲ ਸਮਾਂ ਬਿਤਾਉਂਦੇ ਹੋਏ ‘ਤਾਰਾ ਸਿੰਘ’ ਨੇ ਫੌਜੀਆਂ ਦੇ ਹੌਂਸਲੇ ਅਤੇ ਕੁਰਬਾਨੀ ਨੂੰ ਸਲਾਮ ਕੀਤਾ। Army Day