Sunam News: ਹੈਲਮੇਟ ਤੇ ਸੀਟ ਬੈਲਟ ਲਾਉਣ ਵਾਲਿਆਂ ਨੂੰ ਫੁੱਲ ਤੇ ਸਰਟੀਫਿਕੇਟ ਦੇ ਕੀਤਾ ਸਨਮਾਨਿਤ

Sunam News
Sunam News: ਹੈਲਮੇਟ ਤੇ ਸੀਟ ਬੈਲਟ ਲਾਉਣ ਵਾਲਿਆਂ ਨੂੰ ਫੁੱਲ ਤੇ ਸਰਟੀਫਿਕੇਟ ਦੇ ਕੀਤਾ ਸਨਮਾਨਿਤ

ਡਰਾਈਵਰ ਪਹਿਲ ਦੇ ਆਧਾਰ ’ਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ : ਪੰਕਜ ਅਰੋੜਾ | Sunam News

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। Sunam News: ਅੱਜ ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਨੂੰ ਮੁੱਖ ਰੱਖਦਿਆਂ ਸੁਨਾਮ ਟਰੈਫਿਕ ਪੁਲਿਸ ਨਿਰਭੈ ਸਿੰਘ ਏਐਸਆਈ ਦੀ ਦੀ ਪ੍ਰਧਾਨਗੀ ਹੇਠ ਮਾਰਸ਼ਲ ਏਡ ਸੁਨਾਮ ਦੀ ਟੀਮ ਨੇ ਲੋਕਾਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ ਤੇ ਵਾਲੰਟੀਅਰਾਂ ਦੇ ਨਾਲ ਹੈਲਮੇਟ ਤੇ ਸੀਟ ਬੈਲਟ ਲਗਾਉਣ ਵਾਲਿਆਂ ਨੂੰ ਫੁੱਲ ਤੇ ਸਰਟੀਫਿਕੇਟ ਵੰਡੇ ਤੇ ਸਨਮਾਨਿਤ ਕੀਤਾ। ਇਸ ਮੌਕੇ ਟਰੈਫਿਕ ਮਾਰਸਲ ਇਨਚਾਰਜ ਪੰਕਜ ਅਰੋੜਾ ਨੇ ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਵੇਰੇ-ਸ਼ਾਮ ਧੁੰਦ ਕਾਰਨ ਹੋਣ ਵਾਲੇ ਹਾਦਸਿਆਂ ਤੋਂ ਬਚਣ ਲਈ ਉਹ ਆਪਣੇ ਵਾਹਨਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਹੀ ਚਲਾਉਣ ਤਾਂ ਜੋ ਇਨ੍ਹਾਂ ਦਿਨਾਂ ਦੌਰਾਨ ਹੋਣ ਵਾਲੇ ਹਾਦਸਿਆਂ ਤੋਂ ਬਚਿਆ ਜਾ ਸਕੇ। Sunam News

ਇਹ ਖਬਰ ਵੀ ਪੜ੍ਹੋ : Indian Air Force: ਖਮਾਣੋਂ ਦੀ ਅਰਸ਼ਦੀਪ ਕੌਰ ਬਣੀ ਭਾਰਤੀ ਹਵਾਈ ਸੈਨਾ ’ਚ ਫਲਾਇੰਗ ਅਫ਼ਸਰ

ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਸਭ ਤੋਂ ਪਹਿਲਾਂ ਸਾਨੂੰ ਖੁਦ ਵੀ ਟਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਇਸ ਸਬੰਧੀ ਹੋਰਨਾਂ ਲੋਕਾਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਜੇਕਰ ਇਨ੍ਹਾਂ ਦਿਨਾਂ ਦੌਰਾਨ ਹਰ ਡਰਾਈਵਰ ਸਾਵਧਾਨੀ ਨਾਲ ਗੱਡੀ ਚਲਾਵੇ ਤਾਂ ਹਾਦਸਿਆਂ ’ਤੇ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨਾਂ ਦੌਰਾਨ ਆਪਣੇ ਵਾਹਨ ਦਾ ਤੇਲ, ਪਾਣੀ, ਹਵਾ ਤੇ ਹੋਰ ਜ਼ਰੂਰੀ ਚੀਜ਼ਾਂ ਦੀ ਜਾਂਚ ਕਰਕੇ ਹੀ ਯਾਤਰਾ ’ਤੇ ਜਾਓ, ਨਹੀਂ ਤਾਂ ਰਸਤੇ ’ਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਤੇ ਯਾਤਰਾ ਕਰਦੇ ਸਮੇਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਆਪਣੀ ਸੁਰੱਖਿਆ ਅਨੁਸਾਰ ਗੱਡੀ ਚਲਾਉਣੀ ਚਾਹੀਦੀ ਹੈ।

LEAVE A REPLY

Please enter your comment!
Please enter your name here