Punjab Government Schemes List: ਧੀਆਂ ਲਈ ਕੈਬਨਿਟ ਮੰਤਰੀ ਦਾ ਵੱਡਾ ਬਿਆਨ, ਲੋਹੜੀ ਪ੍ਰੋਗਰਾਮ ‘ਤੇ ਕੀਤਾ ਐਲਾਨ

Punjab Government Schemes List
Punjab Government Schemes List: ਧੀਆਂ ਲਈ ਕੈਬਨਿਟ ਮੰਤਰੀ ਦਾ ਵੱਡਾ ਬਿਆਨ, ਲੋਹੜੀ ਪ੍ਰੋਗਰਾਮ 'ਤੇ ਕੀਤਾ ਐਲਾਨ

Punjab Government Schemes List: ਬਠਿੰਡਾ (ਸੱਚ ਕਹੂੰ ਨਿਊਜ਼)। ਧੀਆਂ ਘਰ ਦੀ ਰੌਣਕ ਹੁੰਦੀਆਂ ਹਨ, ਧੀਆਂ ਤੋਂ ਬਗੈਰ ਘਰ ਦਾ ਵਿਹੜਾ ਵੀ ਸੁੰਨਾ ਲਗਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ (Dr Baljit Kaur) ਨੇ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ “ਧੀਆਂ ਦੀ ਲੋਹੜੀ” ਵੂਮੈਨ ਸਿਹਤ ਚੈੱਕਅੱਪ ਅਤੇ ਜਾਗਰੂਕਤਾ ਕੈਂਪ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਮੌਕੇ ਕੀਤਾ। ਸਮਾਗਮ ਦੌਰਾਨ ਲੋਹੜੀ ਬਾਲ ਕੇ ਖੁਸ਼ੀ ਸਾਂਝੀ ਕੀਤੀ ਗਈ।

Read Also : Army Day 2025: ਹਿੰਮਤ, ਹੌਂਸਲੇ ਅਤੇ ਬਹਾਦਰੀ ਦੀ ਪ੍ਰਤੀਕ ਹੈ ਭਾਰਤੀ ਫੌਜ

Punjab Government Schemes List

ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ “ਧੀਆਂ ਦੀ ਲੋਹੜੀ” ਵੂਮੈਨ ਸਿਹਤ ਚੈੱਕਅੱਪ ਅਤੇ ਜਾਗਰੂਕਤਾ ਕੈਂਪ ਪ੍ਰੋਗਰਾਮ ਵਿੱਚ ਭਾਰੀ ਗਿਣਤੀ ਵਿੱਚ ਪਹੁੰਚੀਆਂ ਮਹਿਲਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਇਕੱਠ ਸੂਬੇ ਭਰ ਦੀਆਂ ਮਹਿਲਾਵਾਂ ਲਈ ਸ਼ੁਭ ਸੁਨੇਹਾ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਔਰਤਾਂ ਨੂੰ ਹਰ ਪੱਖੋਂ ਮਰਦਾਂ ਦੇ ਬਰਾਬਰ ਰੱਖਦਿਆਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਸੂਬੇ ਭਰ ਚ 1400 ਹੋਰ ਨਵੇਂ ਆਂਗਣਵਾੜੀ ਸੈਂਟਰ ਖੋਲ੍ਹੇ ਜਾ ਰਹੇ ਹਨ। Punjab Government Schemes List

Punjab Government Schemes List

ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਵੱਲੋਂ ਪ੍ਰੋਗਰਾਮ ਦੌਰਾਨ ਵੱਖ-ਵੱਖ ਵਿਭਾਗਾਂ ਅਤੇ ਸੈਲਫ਼ ਹੈਲਪ ਗਰੁੱਪਾਂ ਦੁਆਰਾ ਲਗਾਈਆਂ ਵੱਖ-ਵੱਖ ਪ੍ਰਦਰਸ਼ਨੀਆਂ ਦਾ ਦੌਰਾ ਕਰਕੇ ਉਨ੍ਹਾਂ ਦਾ ਨਿਰੀਖਣ ਵੀ ਕੀਤਾ ਗਿਆ। ਇਸ ਮੌਕੇ ਆਸ਼ੀਰਵਾਦ ਸਕੀਮ ਤਹਿਤ 196 ਨਵ-ਵਿਆਹੁਤਾ ਨੂੰ 51-51 ਹਜ਼ਾਰ ਰੁਪਏ ਦੇ ਸੈਕਸ਼ਨ ਪੱਤਰ, ਖੇਡਾਂ ਵਿੱਚ ਮੱਲਾਂ ਮਾਰਨ ਵਾਲੀਆਂ 11 ਖਿਡਾਰਨਾਂ ਨੂੰ ਪ੍ਰਸੰਸਾ ਪੱਤਰ, ਸਿੱਖਿਆ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੀਆਂ 11 ਵਿਦਿਆਰਥਣਾਂ ਨੂੰ ਟਰੈਕ ਸੂਟ, ਮੈਰੀਟੋਰੀਅਸ ਸਕੂਲ ਦੇ ਗਿਆਰਾਂ ਬੱਚਿਆਂ ਨੂੰ ਸਕੂਲੀ ਬੈਗ, 31 ਨਵਜੰਮੇ ਬੱਚਿਆਂ ਨੂੰ ਸੂਟ ਅਤੇ ਉਨ੍ਹਾਂ ਦੀਆਂ ਮਾਤਾਂਵਾਂ ਨੂੰ ਸ਼ਾਲ, 50 ਵਿਧਵਾ ਔਰਤਾਂ ਨੂੰ ਬਿਜਲੀ ਵਾਲੇ ਚੁੱਲ੍ਹੇ ਦਿੱਤੇ ਗਏ। ਇਸ ਦੌਰਾਨ ਰੋਜ਼ਗਾਰ ਵਿਭਾਗ ਦੁਆਰਾ ਲਗਾਏ ਗਏ ਕੈਂਪ ਮੌਕੇ ਵੱਖ-ਵੱਖ ਕੰਪਨੀਆਂ ਦੁਆਰਾ 26 ਬੇਰੁਜ਼ਗਾਰ ਨੌਜਵਾਨਾਂ ਦੀ ਚੋਣ ਕਰਕੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਵੀ ਦਿੱਤੇ ਗਏ।

LEAVE A REPLY

Please enter your comment!
Please enter your name here