California State Fair: ਜੰਗਲ ਦੀ ਅੱਗ ਦਾ ਕਹਿਰ, ਸਰਕਾਰ ਨੇ ਚੇਤਾਵਨੀ ਕੀਤੀ ਜਾਰੀ, ਬਿਜਲੀ ਵੀ ਹੋਈ ਗੁੱਲ

California State Fair
California State Fair: ਜੰਗਲ ਦੀ ਅੱਗ ਦਾ ਕਹਿਰ, ਸਰਕਾਰ ਨੇ ਚੇਤਾਵਨੀ ਕੀਤੀ ਜਾਰੀ, ਬਿਜਲੀ ਵੀ ਹੋਈ ਗੁੱਲ

ਲਾਸ ਏਂਜਲਸ (ਏਜੰਸੀ)। ਦੱਖਣੀ ਕੈਲੀਫੋਰਨੀਆ ਵਿੱਚ ਜੰਗਲ ਦੀ ਅੱਗ ਨੇ ਕਹਿਰ ਵਰ੍ਹਾ ਰੱਖਿਆ ਹੈ। ਲੱਖਾਂ ਲੋਕ ਬੇਘਰ ਹੋ ਗਏ ਹਨ। ਇਸ ਦੇ ਨਾਲ ਹੀ ਲੱਖਾਂ ਲੋਕਾਂ ਲਈ ਮੰਗਲਵਾਰ ਨੂੰ ਜੰਗਲ ਦੀ ਅੱਗ ਸਬੰਧੀ ਇੱਕ ਨਵੀਂ ਚੇਤਾਵਨੀ ਜਾਰੀ ਕੀਤੀ ਗਈ, ਜਦੋਂ ਕਿ ਹਜ਼ਾਰਾਂ ਲੋਕ ਬਿਜਲੀ ਤੋਂ ਬਿਨਾ ਰਹਿਣ ਲਈ ਮਜਬੂਰ ਹਨ। ਲਾਸ ਏਂਜਲਸ ਵਿੱਚ ਇੱਕ ਹਫ਼ਤੇ ਵਿੱਚ ਦੋ ਵਾਰ ਜੰਗਲਾਂ ਵਿੱਚ ਅੱਗ ਲੱਗ ਚੁੱਕੀ ਹੈ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਤੇਜ਼ ਹਵਾਵਾਂ ਕਾਰਨ ਅੱਗ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ। ਪਹਾੜੀ ਇਲਾਕਿਆਂ ਵਿੱਚ ਵਗਣ ਵਾਲੀਆਂ ‘ਸਾਂਤਾ ਆਨਾ’ ਹਵਾਵਾਂ ਸੂਰਜ ਚੜ੍ਹਨ ਤੋਂ ਪਹਿਲਾਂ ਤੇਜ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ, ਜਿਸ ਕਾਰਨ ਅੱਗ ਦੁਬਾਰਾ ਭੜਕ ਸਕਦੀ ਹੈ। ਅੱਗ ਵਿੱਚ ਹੁਣ ਤੱਕ 26 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਲਾਸ ਏਂਜਲਸ ਸਿਟੀ ਫਾਇਰ ਚੀਫ਼ ਕ੍ਰਿਸਟਿਨ ਕਰੌਲੀ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਜਾਨਲੇਵਾ, ਵਿਨਾਸ਼ਕਾਰੀ ਅਤੇ ਤੇਜ਼ ਹਵਾਵਾਂ ਪਹਿਲਾਂ ਹੀ ਚੱਲ ਰਹੀਆਂ ਹਨ। ਦੱਖਣੀ ਕੈਲੀਫੋਰਨੀਆ ਦਾ ਬਹੁਤ ਸਾਰਾ ਹਿੱਸਾ ਅੱਗ ਤੋਂ ਪ੍ਰਭਾਵਿਤ ਹੈ। ਸੈਨ ਡਿਏਗੋ ਤੋਂ ਲੈ ਕੇ ਲਾਸ ਏਂਜਲਸ ਤੱਕ 482 ਕਿਲੋਮੀਟਰ ਦੇ ਖੇਤਰ ਵਿੱਚ ਵਰਕਰ ਹਾਈ ਅਲਰਟ ’ਤੇ ਹਨ।

California State Fair

ਭਵਿੱਖਬਾਣੀ ਕਰਨ ਵਾਲੇ ਅਧਿਕਾਰੀਆਂ ਨੇ ਕਿਹਾ ਕਿ ਸਭ ਤੋਂ ਵੱਡਾ ਖ਼ਤਰਾ ਲਾਸ ਏਂਜਲਸ ਦੇ ਉੱਤਰ ਵਿੱਚ ਅੰਦਰੂਨੀ ਇਲਾਕਿਆਂ ਲਈ ਸੀ, ਜਿਸ ਵਿੱਚ ਸੰਘਣੀ ਆਬਾਦੀ ਵਾਲੇ ਥਾਊਜ਼ੈਂਡ ਓਕਸ, ਨੌਰਥਰਿਜ ਅਤੇ ਸਿਮੀ ਵੈਲੀ ਸ਼ਾਮਲ ਹਨ, ਜਿੱਥੇ 300,000 ਤੋਂ ਵੱਧ ਲੋਕ ਰਹਿੰਦੇ ਹਨ। ਅੱਗ ਲੱਗਣ ਦੇ ਡਰੋਂ ਬਿਜਲੀ ਕੰਪਨੀਆਂ ਨੇ ਬਿਜਲੀ ਸਪਲਾਈ ਕੱਟ ਦਿੱਤੀ ਹੈ, ਜਿਸ ਕਾਰਨ ਲਗਭਗ 90,000 ਘਰ ਬਿਜਲੀ ਤੋਂ ਬਿਨਾਂ ਹਨ। ਸਥਾਨਕ ਨਿਵਾਸੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸੁਚੇਤ ਰਹਿਣ, ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਬਾਹਰੀ ਵਾਤਾਵਰਣ ਅਤੇ ਅਸਮਾਨ ’ਤੇ ਨਜ਼ਰ ਰੱਖਣ ਅਤੇ ਸੂਚਨਾ ਮਿਲਦੇ ਹੀ ਜਗ੍ਹਾ ਖਾਲੀ ਕਰਨ ਲਈ ਤਿਆਰ ਰਹਿਣ।

ਇਸ ਦੇ ਨਾਲ ਹੀ ਪੁਲਿਸ ਨੇ ਲੁੱਟ-ਖੋਹ, ਅੱਗ ਪ੍ਰਭਾਵਿਤ ਇਲਾਕਿਆਂ ਵਿੱਚ ਡਰੋਨ ਉਡਾਉਣ, ਕਰਫਿਊ ਦੀ ਉਲੰਘਣਾ ਅਤੇ ਹੋਰ ਅਪਰਾਧਾਂ ਦੇ ਦੋਸ਼ ਵਿੱਚ ਲਗਭਗ 50 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਲਾਸ ਏਂਜਲਸ ਪੁਲਸ ਮੁਖੀ ਜਿਮ ਮੈਕਡੋਨਲ ਨੇ ਕਿਹਾ ਕਿ ਅੱਗਜ਼ਨੀ ਦੇ ਸ਼ੱਕ ਵਿੱਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀਆਂ ਨੂੰ ਛੋਟੀਆਂ-ਛੋਟੀਆਂ ਅੱਗਾਂ ਲਗਾਉਂਦੇ ਦੇਖਿਆ ਗਿਆ, ਜਿਨ੍ਹਾਂ ਨੂੰ ਤੁਰੰਤ ਬੁਝਾ ਦਿੱਤਾ ਗਿਆ। ਮੌਸਮ ਵਿਗਿਆਨੀ ਏਰੀਅਲ ਕੋਹੇਨ ਨੇ ਕਿਹਾ ਕਿ ਹਵਾਵਾਂ ਦੇ ਤੇਜ਼ ਹੋਣ ਅਤੇ ਫਿਰ ਸ਼ਾਮ ਨੂੰ ਅਤੇ ਬੁੱਧਵਾਰ ਨੂੰ ਘੱਟ ਹੋਣ ਦੀ ਉਮੀਦ ਹੈ।

ਬੁੱਧਵਾਰ ਤੱਕ ਕੇਂਦਰੀ ਕੈਲੀਫੋਰਨੀਆ ਤੋਂ ਮੈਕਸੀਕੋ ਸਰਹੱਦ ਤੱਕ ਉੱਚ-ਪੱਧਰੀ ਚੇਤਾਵਨੀਆਂ ਲਾਗੂ ਰਹਿਣਗੀਆਂ। ਲਾਸ ਏਂਜਲਸ ਦੀ ਮੇਅਰ ਕੈਰਨ ਬਾਸ ਨੇ ਕਿਹਾ ਕਿ ਉਸਨੇ ਅੱਗ ਤੋਂ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ। ਲਾਸ ਏਂਜਲਸ ਕਾਉਂਟੀ ਫਾਇਰ ਚੀਫ ਐਂਥਨੀ ਮੈਰੋਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਹਵਾਵਾਂ 112 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦੀ ਰਫ਼ਤਾਰ ਨਾਲ ਚੱਲਦੀਆਂ ਹਨ, ਤਾਂ ਅੱਗ ’ਤੇ ਕਾਬੂ ਪਾਉਣਾ ਹੋਰ ਵੀ ਮੁਸ਼ਕਲ ਹੋ ਜਾਵੇਗਾ। ਸੰਕਟ ਕਾਰਨ ਹਾਲੀਵੁੱਡ ਵਿੱਚ ਕਈ ਪੁਰਸਕਾਰ ਸਮਾਰੋਹ ਮੁਲਤਵੀ ਕਰ ਦਿੱਤੇ ਗਏ ਹਨ। ‘ਆਸਕਰ’ ਲਈ ਨਾਮਜ਼ਦਗੀਆਂ ਦੋ ਵਾਰ ਮੁਲਤਵੀ ਕੀਤੀਆਂ ਗਈਆਂ ਹਨ ਅਤੇ ਕੁਝ ਸੰਸਥਾਵਾਂ ਨੇ ਸੰਭਾਵਿਤ ਤਾਰੀਖ ਦਾ ਐਲਾਨ ਕੀਤੇ ਬਿਨਾਂ ਆਪਣੇ ਪੁਰਸਕਾਰ ਸਮਾਰੋਹ ਵੀ ਮੁਲਤਵੀ ਕਰ ਦਿੱਤੇ ਹਨ।

 

LEAVE A REPLY

Please enter your comment!
Please enter your name here