Budha Nala Ludhiana: ਰੋਗ ਉਗਲਦਾ ਪਾਣੀ

Budha Nala Ludhiana
Budha Nala Ludhiana: ਰੋਗ ਉਗਲਦਾ ਪਾਣੀ

Budha Nala Ludhiana: ਲੁਧਿਆਣਾ ਦੇ ਬੁੱਢੇ ਨਾਲੇ ਦਾ ਜ਼ਹਿਰੀਲਾ ਪਾਣੀ ਵਿਵਾਦਾਂ ਦਾ ਕਾਰਨ ਬਣ ਰਿਹਾ ਹੈ ਪਹਿਲਾਂ ਲੁਧਿਆਣਾ ਸ਼ਹਿਰ ਦੇ ਸੰਗਠਨ ਇਸ ਨਾਲੇ ਦੀ ਗੰਦਗੀ ਦੇ ਸਤਲੁਜ ’ਚ ਪੈਣ ਦਾ ਵਿਰੋਧ ਕਰ ਰਹੇ ਸਨ ਹੁਣ ਰਾਜਸਥਾਨ ਦੇ ਚਾਰ-ਪੰਜ ਜ਼ਿਲ੍ਹਿਆਂ ’ਚ ਕਾਲਾ ਪੀਲੀਆ ਤੇ ਪਿੱਤੇ ਦੇ ਕੈਂਸਰ ਦੀਆਂ ਖ਼ਬਰਾਂ ਨੇ ਰਾਜਸਥਾਨ ਸਰਕਾਰ ਦੀ ਨੀਂਦ ਹਰਾਮ ਕਰ ਦਿੱਤੀ ਹੈ ਬੁੱਢੇ ਨਾਲੇ ਦਾ ਗੰਦਾ ਪਾਣੀ ਸਤਲੁਜ ਦਰਿਆ ’ਚ ਪੈਂਦਾ ਹੈ ਇਹੀ ਪਾਣੀ ਨਹਿਰਾਂ ਰਾਹੀਂ ਰਾਜਸਥਾਨ ’ਚ ਪੀਣ ਤੇ ਸਿੰਚਾਈ ਲਈ ਵਰਤਿਆ ਜਾਂਦਾ ਹੈ ਰਾਜਸਥਾਨ ਦੇ ਕਈ ਰਿਸਰਚ ਸੰਗਠਨਾਂ ਨੇ ਆਪਣੀ ਖੋਜ ’ਚ ਦਾਅਵਾ ਕੀਤਾ ਹੈ। ਕਿ ਸਤਲੁਜ ਦੇ ਜ਼ਹਿਰੀਲੇ ਪਾਣੀ ਕਾਰਨ ਰਾਜਸਥਾਨ ’ਚ ਇੱਕ ਹਜ਼ਾਰ ਦੇ ਕਰੀਬ ਕਾਲੇ ਪੀਲੇ ਤੇ ਪਿੱਤੇ ਦੇ ਕੈਂਸਰ ਦੇ ਮਰੀਜ਼ ਮਿਲੇ ਹਨ ਇਸ ਮਾਮਲੇ ਨੂੰ ਪੂਰੀ ਡੂੰਘਾਈ ਨਾਲ ਨਜਿੱਠਣ ਦੀ ਜ਼ਰੂਰਤ ਹੈ।

ਇਹ ਖਬਰ ਵੀ ਪੜ੍ਹੋ : Farmer Protest : ਕਿਸਾਨਾਂ ਦਾ ਖਨੌਰੀ ਬਾਰਡਰ ਤੋਂ ਵੱਡਾ ਐਲਾਨ, ਜਾਣੋ

ਜੇਕਰ ਵਾਕਿਆਈ ਸਤਲੁਜ ਦੇ ਗੰਦੇ ਪਾਣੀ ਕਾਰਨ ਇਹ ਬਿਮਾਰੀਆਂ ਪੈਦਾ ਹੋ ਰਹੀਆਂ ਹਨ ਤਾਂ ਇਹ ਸਿਰਫ ਰਾਜਸਥਾਨ ਹੀ ਨਹੀਂ ਸਗੋਂ ਪੰਜਾਬ ਦੇ ਲੋਕਾਂ ਲਈ ਵੀ ਵੱਡੀ ਮੁਸੀਬਤ ਬਣੇਗਾ ਇਹ ਘਟਨਾ ਚੱਕਰ ਪੀਣ ਵਾਲੇ ਪਾਣੀ ਪ੍ਰਤੀ ਵੱਡੀ ਲਾਪਰਵਾਹੀ ਨੂੰ ਉਜਾਗਰ ਕਰਦਾ ਹੈ ਬੁੱਢੇ ਨਾਲੇ ਦਾ ਗੰਦਾ ਪਾਣੀ ਲੋਕਾਂ ਦੀ ਜਾਨ ਲਈ ਮੁਸੀਬਤ ਨਹੀਂ ਬਣਨਾ ਚਾਹੀਦਾ ਪਿਛਲੇ ਕਰੀਬ 30 ਸਾਲ ਤੋਂ ਚੱਲ ਰਹੀ ਇਸ ਸਮੱਸਿਆ ਦਾ ਸਰਕਾਰਾਂ ਨੂੰ ਠੋਸ ਹੱਲ ਕੱਢਣਾ ਚਾਹੀਦਾ ਹੈ ਕੈਂਸਰ ਦੇ ਹਸਪਤਾਲ ਖੋਲ੍ਹਣ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਉਨ੍ਹਾਂ ਕਾਰਨਾਂ ਨੂੰ ਦੂਰ ਕੀਤਾ ਜਾਵੇ ਜੋ ਕੈਂਸਰ ਦੇ ਕਾਰਨ ਬਣ ਰਹੇ ਹਨ। Budha Nala Ludhiana

LEAVE A REPLY

Please enter your comment!
Please enter your name here