Heroin: (ਜਗਦੀਪ ਸਿੰਘ) ਫਿਰੋਜ਼ਪੁਰ। ਭਾਰਤ-ਪਾਕਿ ਸਰਹੱਦ ‘ਤੇ ਤਾਈਨਾਤ ਬੀਐੱਸਐਫ ਜਵਾਨਾਂ ਨੂੰ ਫਿਰੋਜ਼ਪੁਰ ਸਰਹੱਦੀ ਇਲਾਕੇ ‘ਚ ਪਾਕਿਸਤਾਨੀ ਡਰੋਨ ਨਾਲ ਸੁੱਟਿਆ ਗਿਆ ਇੱਕ ਪਿਸਤੌਲ, ਮੈਗਜ਼ੀਨ ਅਤੇ ਹੈਰੋਇਨ ਦੀ ਖੇਪ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ।
ਇਹ ਵੀ ਪੜ੍ਹੋ: Khanauri Border: ਖਨੌਰੀ ਬਾਰਡਰ ’ਤੇ ਮਜ਼ਦੂਰ ਦੀ ਮੌਤ
ਜਾਣਕਾਰੀ ਦਿੰਦੇ ਹੋਏ ਬੀਐੱਸਐਫ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਬੀ.ਐਸ.ਐਫ ਦੇ ਖੁਫੀਆ ਵਿੰਗ ਵੱਲੋਂ ਫਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਇਲਾਕੇ ਦੇ ਨੇੜੇ ਇੱਕ ਸ਼ੱਕੀ ਵਸਤੂ ਦੀ ਮੌਜੂਦਗੀ ਸਬੰਧੀ ਮਿਲੀ ਖੁਫੀਆ ਸੂਚਨਾ ’ਤੇ ਕਾਰਵਾਈ ਕਰਦੇ ਹੋਏ ਬੀ.ਐਸ.ਐਫ ਨੇ ਸ਼ਨਾਖਤ ਕੀਤੀ ਥਾਂ ’ਤੇ ਬਾਰੀਕੀ ਨਾਲ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ ਤਲਾਸ਼ੀ ਮੁਹਿੰਮ ਦੌਰਾਨ, ਬੀ.ਐੱਸ.ਐੱਫ. ਦੇ ਜਵਾਨਾਂ ਨੇ ਫਿਰੋਜ਼ਪੁਰ ਜ਼ਿਲੇ ਦੇ ਸਰਹੱਦੀ ਪਿੰਡ ਟੇਂਡੀ ਵਾਲਾ ਦੇ ਨੇੜੇ ਇੱਕ ਖੇਤਾਂ ਵਿੱਚੋਂ ਦੋ ਪੈਕਟ ਬਰਾਮਦ ਕੀਤੇ, ਜਿਹਨਾਂ ਨੂੰ ਖੋਲ੍ਹਿਆਂ ਤਾਂ ਇੱਕ ਪੈਕੇਟ ਵਿੱਚੋਂ ਇੱਕ ਮੈਗਜ਼ੀਨ ਦੇ ਨਾਲ ਇੱਕ ਪਿਸਤੌਲ ਸੀ, ਜਦੋਂ ਕਿ ਦੂਜੇ ਪੈਕਟ ਵਿੱਚ ਹੈਰੋਇਨ ਬਰਾਮਦ ਹੋਈ, ਜਿਸ ਦਾ ਕੁੱਲ ਵਜ਼ਨ 548 ਗ੍ਰਾਮ ਸੀ। ਦੋਵੇਂ ਪੈਕੇਟ ਪੀਲੀ ਟੇਪ ਵਿੱਚ ਲਪੇਟੇ ਹੋਏ ਅਤੇ ਇੱਕ ਲੋਹੇ ਦੇ ਹੁੱਕ ਨਾਲ ਜੁੜੇ ਹੋਏ ਹਨ ਜਿੱਥੋਂ ਪੈਕਟ ਡਰੋਨ ਦੁਆਰਾ ਸੁੱਟੇ ਜਾਣ ਦੇ ਸੰਕੇਤ ਮਿਲਦੇ ਹਨ। ਇਸ ਸਬੰਧੀ ਸੂਚਨਾ ਫਿਰੋਜ਼ਪੁਰ ਸਦਰ ਪੁਲਿਸ ਵੀ ਮੌਕੇ ‘ਤੇ ਪਹੁੰਚੀ। Heroin