Amloh News: ਅਮਲੋਹ ਸ਼ਹਿਰ ਦੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਛੇਤੀ ਕੀਤਾ ਜਾਵੇਗਾ ਹੱਲ: ਕਾਰਜ ਸਾਧਕ ਅਫਸਰ

Amloh News
ਅਮਲੋਹ : ਨਗਰ ਕੌਂਸਲ ਅਮਲੋਹ ਦੇ ਕਾਰਜ ਸਾਧਕ ਅਫਸਰ ਬਲਜਿੰਦਰ ਸਿੰਘ। ਤਸਵੀਰ: ਅਨਿਲ ਲੁਟਾਵਾ

ਗੈਸ ਪਾਈਪ ਲਾਈਨ ਪਾਉਣ ਸਮੇਂ ਹੋਇਆ ਨੁਕਸਾਨ ਕੰਪਨੀ ਵੱਲੋਂ ਕੀਤਾ ਜਾਵੇਗਾ ਠੀਕ

Amloh News: (ਅਨਿਲ ਲੁਟਾਵਾ) ਅਮਲੋਹ। ਸ਼ਹਿਰ ਵਿੱਚ ਪਿਛਲੇ ਦਿਨਾਂ ’ਚ ਇੱਕ ਪ੍ਰਾਈਵੇਟ ਗੈਸ ਕੰਪਨੀ ਵੱਲੋਂ ਪੂਰੇ ਸ਼ਹਿਰ ਵਿੱਚ ਗੈਸ ਪਾਈਪ ਲਾਈਨ ਪਾਉਣ ਸਮੇਂ ਥਾਂ -ਥਾਂ ’ਤੇ ਹੋਦੀਆਂ ਬਣਾਈਆਂ ਗਈਆਂ ਸਨ। ਇਨ੍ਹਾਂ ਹੋਦੀਆਂ ਉੱਪਰ ਢੱਕਣ ਘਟੀਆ ਮੈਟੀਰੀਅਲ ਦੇ ਹੋਣ ਕਾਰਨ ਕੁਝ ਦਿਨਾਂ ਬਾਅਦ ਹੀ ਟੁੱਟਣੇ ਸ਼ੁਰੂ ਹੋ ਗਏ। ਹੁਣ ਇਹ ਬਿਨਾ ਢੱਕਣਾਂ ਤੋਂ ਡੂੰਘੀਆ ਹੋਦੀਆਂ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਅਮਲੋਹ ਦੇ ਕਾਰਜ ਸਾਧਕ ਅਫਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਅਮਲੋਹ ਵਿਖੇ ਗੈਸ ਪਾਈਪ ਪਾਉਣ ਵਾਲੀ ਕੰਪਨੀ ਨਾਲ ਕੀਤੇ ਗਏ ਇਕਰਾਰਨਾਮੇ ਅਨੁਸਾਰ ਪਾਈਪ ਲਾਈਨ ਪਾਉਣ ਵੇਲੇ ਜੋ ਨੁਕਸਾਨ ਹੋਇਆ ਹੈ ਉਸ ਨੁਕਸਾਨ ਨੂੰ ਸਬੰਧਿਤ ਕੰਪਨੀ ਵੱਲੋਂ ਠੀਕ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋ: Shot Fired Guruharsahai: ਗੁਰੂਹਰਸਹਾਏ ’ਚ ਚੱਲੀ ਗੋਲੀ, ਔਰਤ ਗੰਭੀਰ ਜ਼ਖ਼ਮੀ ਤੇ ਹਮਲਾਵਰ ਫਰਾਰ

ਨਗਰ ਕੌਂਸਲ ਵੱਲੋਂ ਸਬੰਧਿਤ ਕੰਪਨੀ ਨੂੰ ਹਦਾਇਤ ਜਾਰੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਸ਼ਹਿਰ ਦੇ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੂਰੀ ਦ੍ਰਿੜਤਾ ਨਾਲ ਕਾਰਜਸ਼ੀਲ ਹੈ ਅਤੇ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕਾਂ ਨੂੰ ਗੈਸ ਰਾਹੀਂ ਪਾਈਪ ਮੁਹੱਈਆ ਕਰਾਉਣ ਵਾਲੀ ਇਸ ਕੰਪਨੀ ਨਾਲ ਇਕਰਾਰਨਾਮਾ ਕੀਤਾ ਗਿਆ ਸੀ ਪਾਈਪਾਂ ਪਾਉਣ ਦਾ ਕੰਮ ਮੁਕੰਮਲ ਹੋਣ ਉਪਰੰਤ ਖੁੱਲ੍ਹੀਆਂ ਹੋਦੀਆਂ ਦੇ ਨਵੇਂ ਢੱਕਣ ਕੰਪਨੀ ਵੱਲੋਂ ਲਗਾ ਕੇ ਦਿੱਤੇ ਜਾਣਗੇ। Amloh News

ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਕੌਂਸਲ ਵੱਲੋਂ ਸ਼ਹਿਰ ਦੀ ਸਾਫ-ਸਫਾਈ ਲਈ ਟੀਮਾਂ ਬਣਾ ਕੇ ਕੂੜਾ ਕਰਕਟ ਦੀ ਸਫਾਈ ਕਰਵਾਈ ਜਾ ਰਹੀ ਹੈ ਅਤੇ ਲੋਕਾਂ ਦੇ ਘਰਾਂ ਦਾ ਗਿੱਲਾ ਤੇ ਸੁੱਕਾ ਕੂੜਾ ਚੁੱਕਣ ਲਈ ਡੋਰ ਟੂ ਡੋਰ ਟਾਟਾ ਏਸ ਵਾਹਨ ਭੇਜੇ ਜਾ ਰਹੇ ਹਨ ਜੋ ਕਿ ਸ਼ਹਿਰ ਦੀਆਂ ਸਾਰੀਆਂ ਵਾਰਡਾਂ ਵਿੱਚੋਂ ਕੂੜਾ ਇਕੱਤਰ ਕਰਦੇ ਹਨ। ਉਨ੍ਹਾਂ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਦਾ ਕੂੜਾ ਲਿਫਾਫਿਆਂ ’ਚ ਪਾ ਕੇ ਸੜਕਾਂ ’ਤੇ ਨਾ ਸੁੱਟਿਆ ਜਾਵੇ ਅਤੇ ਡੋਰ ਟੂ ਡੋਰ ਕੂੜਾ ਲੈਣ ਲਈ ਆਉਣ ਵਾਲੇ ਵਾਹਨਾਂ ਨੂੰ ਗਿੱਲਾ ਤੇ ਸੁੱਕਾ ਕੂੜਾ ਵੱਖ ਵੱਖ ਕਰਕੇ ਦਿੱਤਾ ਜਾਵੇ ਤਾਂ ਜੋ ਸ਼ਹਿਰ ਦੀ ਦਿੱਖ ਨੂੰ ਖੂਬਸੂਰਤ ਬਣਾਇਆ ਜਾ ਸਕੇ।

LEAVE A REPLY

Please enter your comment!
Please enter your name here