Punjab Government: (ਸੱਚ ਕਹੂੰ ਨਿਊਜ਼) ਸੰਗਰੂਰ । ਸੰਗਰੂਰ ਜ਼ਿਲ੍ਹੇ ਦੇ ਭਵਾਨੀਗੜ੍ਹ ਵਿੱਚ ਸੜਕ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਸੜਕ ਸੁਰੱਖਿਆ ਬਲ ਦੇ ਮੁਲਾਜ਼ਮ ਹਰਸ਼ਵੀਰ ਸਿੰਘ ਦੇ ਪਰਿਵਾਰ ਨੂੰ ਪੰਜਾਬ ਸਰਕਾਰ 1 ਕਰੋੜ ਰੁਪਏ ਦੇਵੇਗੀ। ਜਦੋਂ ਕਿ ਐਚਡੀਐਫਸੀ ਬੈਂਕ ਜੀਵਨ ਬੀਮਾ ਤਹਿਤ 1 ਕਰੋੜ ਰੁਪਏ ਦੇਵੇਗਾ। ਇਹ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕਰਕੇ ਦਿੱਤੀ ਹੈ।
ਇਹ ਵੀ ਪੜ੍ਹੋ: Ear Cleaning Tips: ਕੰਨਾਂ ਦੀ ਗੰਦਗੀ ਨੂੰ ਆਸਾਨੀ ਨਾਲ ਕਰੋ ਸਾਫ, ਅਜ਼ਮਾਓ ਇਹ ਘਰੇਲੂ ਉਪਾਅ, ਚੁਟਕੀ ਭਰ ’ਚ ਬਾਹਰ ਆਵੇਗੀ…
ਸੀਐਮ ਮਾਨ ਨੇ ਐਕਸ ’ਤੇ ਲਿਖਿਆ ਹੈ ਭਵਾਨੀਗੜ੍ਹ ਦੇ ਬਾਲਦ ਕੰਚੀਆਂ ਵਿਖੇ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ, ਡਿਊਟੀ ‘ਤੇ ਤਾਇਨਾਤ SSF ਕਰਮਚਾਰੀਆਂ ਦੀ ਇੱਕ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਕਰਮਚਾਰੀ ਹਰਸ਼ਵੀਰ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ ਅਤੇ ਜ਼ਖਮੀ ਕਰਮਚਾਰੀ ਮਨਦੀਪ ਸਿੰਘ ਜੋ ਕਿ ਇਲਾਜ ਅਧੀਨ ਹੈ, ਅਸੀਂ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ। ਹਰਸ਼ਵੀਰ ਸਿੰਘ ਦੇ ਪਰਿਵਾਰ ਨਾਲ ਦਿਲੋਂ ਹਮਦਰਦੀ ਹੈ। ਸਰਕਾਰ ਪਰਿਵਾਰ ਨੂੰ ਸਹਾਇਤਾ ਰਾਸ਼ੀ ਵਜੋਂ 1 ਕਰੋੜ ਰੁਪਏ ਦੇਵੇਗੀ ਅਤੇ HDFC ਬੈਂਕ ਵੀ ਜੀਵਨ ਬੀਮੇ ਤਹਿਤ 1 ਕਰੋੜ ਰੁਪਏ ਵੱਖਰੇ ਤੌਰ ‘ਤੇ ਦੇਵੇਗਾ। ਸੰਘਣੀ ਧੁੰਦ ਕਾਰਨ ਯਾਤਰਾ ਦੌਰਾਨ ਸਾਰਿਆਂ ਨੂੰ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ ਜਾਂਦੀ ਹੈ, ਹਰ ਜਾਨ ਕੀਮਤੀ ਹੈ, ਸੜਕਾਂ ‘ਤੇ ਸਾਵਧਾਨੀ ਵਰਤੋ। Punjab Government