MSG Bhandara: ਸਲਾਬਤਪੁਰਾ ’ਚ ਲੋੜਵੰਦਾਂ ਦੀ ਮੱਦਦ ਕਰਕੇ ਮਨਾਇਆ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ਼ ਦਾ ਜਨਮ ਮਹੀਨਾ

MSG Bhandara

MSG Bhandara: ਸਲਾਬਤਪੁਰਾ (ਸੁਖਜੀਤ ਮਾਨ)। ਡੇਰਾ ਸੱਚਾ ਸੌਦਾ ਸਰਸਾ, ਪੰਜਾਬ ਦੀ ਸਾਧ-ਸੰਗਤ ਵੱਲੋਂ ਅੱਜ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ ਸਲਾਬਤਪੁਰਾ ’ਚ ਨਾਮ ਚਰਚਾ ਸਤਿਸੰਗ ਭੰਡਾਰਾ ਮਨਾਇਆ ਗਿਆ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚੋਂ ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਇਸ ਪਵਿੱਤਰ ਭੰਡਾਰੇ ’ਚ ਪਹੁੰਚ ਕੇ ਗੁਰੂ ਜੱਸ ਗਾਇਆ ਤੇ ਖੁਸ਼ੀਆਂ ਮਨਾਈਆਂ। ਮੁੱਖ ਪੰਡਾਲ ਨੂੰ ਸੁੰਦਰ ਲੜੀਆਂ, ਰੰਗੋਲੀ ਤੇ ਗੁਬਾਰਿਆਂ ਨਾਲ ਸਜ਼ਾਇਆ ਹੋਇਆ ਸੀ। MSG Bhandara

ਕਵੀਰਾਜ ਵੀਰਾਂ ਵੱਲੋਂ ਬੋਲੇ ਗਏ ਖੁਸ਼ੀਆਂ ਭਰੇ ਸ਼ਬਦਾਂ ’ਤੇ ਬੱਚੇ, ਬੁੱਢੇ, ਨੌਜਵਾਨ ਹਰ ਉਮਰ ਵਰਗ ਦੇ ਸ਼ਰਧਾਲੂ ਨੱਚਦੇ ਦਿਖਾਈ ਦਿੱਤੇ। ਨਸ਼ਿਆਂ ਖਿਲਾਫ਼ ਸੰਦੇਸ਼ ਦਿੰਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਗਾਏ ਭਜਨ ‘ਅਸ਼ੀਰਵਾਦ ਮਾਓ ਕਾ’ ਤੇ ‘ਜਾਗੋ ਦੇਸ਼ ਦੇ ਲੋਕੋ’ ਚੱਲੇ ਤਾਂ ਪੰਡਾਲ ’ਚ ਮੌਜੂਦ ਸਾਰੀ ਸੰਗਤ ਹੀ ਨੱਚ ਉੱਠੀ। ਕੜਾਕੇ ਦੀ ਠੰਢ ਤੇ ਰਾਤ ਨੂੰ ਪਏ ਮੀਂਹ ਕਾਰਨ ਖਰਾਬ ਹੋਏ ਮੌਸਮ ਦੇ ਬਾਵਜ਼ੂਦ ਸਾਧ-ਸੰਗਤ ਦਾ ਜੋਸ਼ ਤੇ ਉਤਸ਼ਾਹ ਕਾਬਿਲੇ ਤਾਰੀਫ ਸੀ। ਇਸ ਮੌਕੇ ਕਲਾਥ ਬੈੰਕ ਮੁਹਿੰਮ ਤਹਿਤ 106 ਲੋੜਵੰਦਾਂ ਨੂੰ ਕੰਬਲ ਵੀ ਵੰਡੇ ਗਏ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਨਮੋਲ ਬਚਨਾਂ ਨੂੰ ਸਾਧ-ਸੰਗਤ ਨੇ ਇੱਕ ਮਨ, ਇੱਕ ਚਿੱਤ ਹੋ ਕੇ ਸਰਵਣ ਕੀਤਾ। MSG Bhandara

ਆਪ ਜੀ ਨੇ ਅਨਮੋਲ ਬਚਨਾਂ ਰਾਹੀਂ ਫਰਮਾਇਆ ਕਿ ਡੇਰਾ ਸੱਚਾ ਸੌਦਾ ਦੀ ਸਭ ਤੋਂ ਵੱਡੀ ਸਿੱਖਿਆ ਕਿ ਪ੍ਰਕਿਰਤੀ ਦੀ ਸੰਭਾਲ ਕਰਨਾ, ਕੋਈ ਦੀਨ ਦੁਖੀ ਨਜ਼ਰ ਆਵੇ ਤਾਂ ਪ੍ਰੇਮੀ ਸੇਵਾਦਾਰ ਜਾ ਕੇ ਮੱਦਦ ਕਰਿਆ ਕਰੋ। ਆਪ ਜੀ ਨੇ ਫਰਮਾਇਆ ਕਿ ਖੁਸ਼ੀ ਦੀ ਗੱਲ ਹੈ ਕਿ ਡੇਰਾ ਸੱਚਾ ਸੌਦਾ ਦੀ 6 ਕਰੋੜ ਤੋਂ ਜ਼ਿਆਦਾ ਸੰਗਤ ਇਸ ਰਾਹ ’ਤੇ ਚੱਲ ਰਹੀ ਹੈ। ਧਰਮਾਂ ਦਾ ਜ਼ਿਕਰ ਕਰਦਿਆਂ ਆਪ ਜੀ ਨੇ ਫਰਮਾਇਆ ਕਿ ਕੋਈ ਵੀ ਧਰਮ ਕਿਸੇ ਦੀ ਨਿੰਦਿਆ ਕਰਨ ਜਾਂ ਮਾੜਾ ਕਰਨ ਦੀ ਸਿੱਖਿਆ ਨਹੀਂ ਦਿੰਦੇ ਪਰ ਜੇਕਰ ਤੁਸੀਂ ਨਿੰਦਿਆ, ਚੁਗਲੀ ਕਰਦੇ ਹੋ ਤਾਂ ਦੱਸੋ ਕਿਸ ਧਰਮ ’ਚ ਲਿਖਿਆ ਹੈ। ਸਾਨੂੰ ਸਭ ਨੂੰ ਚਾਹੀਂਦਾ ਤਾਂ ਇਹ ਹੈ। MSG Bhandara

ਕਿ ਜਿਸ ਵੀ ਧਰਮ ਨੂੰ ਮੰਨਦੇ ਹਾਂ ਤਾਂ ਉਸ ਧਰਮ ਦੀਆਂ ਸਿੱਖਿਆਵਾਂ ’ਤੇ ਅਮਲ ਕਰੀਏ ਤਾਂ ਸਮਾਜ ’ਚ ਫੈਲੀਆਂ ਬੁਰਾਈਆਂ ਖ਼ਤਮ ਹੋ ਜਾਣਗੀਆਂ। ਆਪ ਜੀ ਨੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਹਟ ਕੇ ਸਮਾਜ ਭਲਾਈ ਦੇ ਕਾਰਜ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਨਸ਼ਿਆਂ ਤੋਂ ਬਚਣ ਦਾ ਸੁਨੇਹਾ ਦਿੰਦੀ ਡਾਕੂਮੈਂਟਰੀ ਵੀ ਦਿਖਾਈ ਗਈ। ਖੁਸ਼ੀਆਂ ਭਰੇ ਇਸ ਭੰਡਾਰੇ ਮੌਕੇ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾਂਦੇ ਮਾਨਵਤਾ ਭਲਾਈ ਦੇ 167 ਕਾਰਜਾਂ ’ਚ ਸ਼ਾਮਲ ਕਲਾਥ ਬੈੰਕ ਮੁਹਿੰਮ ਤਹਿਤ 106 ਲੋੜਵੰਦਾਂ ਨੂੰ ਕੰਬਲ ਵੀ ਵੰਡੇ ਗਏ। ਪਵਿੱਤਰ ਭੰਡਾਰੇ ਦੀ ਸਮਾਪਤੀ ’ਤੇ ਸਾਰੀ ਸਾਧ-ਸੰਗਤ ਨੂੰ ਕੁਝ ਹੀ ਮਿੰਟਾਂ ’ਚ ਲੰਗਰ ਭੋਜਨ ਛਕਾਇਆ ਗਿਆ।

LEAVE A REPLY

Please enter your comment!
Please enter your name here