Jalandhar Mayor: ਜਲੰਧਰ ਨਗਰ ਨਿਗਮ ‘ਚ ਆਮ ਆਦਮੀ ਪਾਰਟੀ ਦੇ ਵਿਨੀਤ ਧੀਰ ਬਣੇ ਮੇਅਰ

Jalandhar Mayor
Jalandhar Mayor: ਜਲੰਧਰ ਨਗਰ ਨਿਗਮ 'ਚ ਆਮ ਆਦਮੀ ਪਾਰਟੀ ਦੇ ਵਿਨੀਤ ਧੀਰ ਬਣੇ ਮੇਅਰ

ਬਲਵੀਰ ਨੂੰ ਮਿਲੀ ਸੀਨੀਅਰ ਡਿਪਟੀ ਮੇਅਰ ਦੀ ਜ਼ਿੰਮੇਵਾਰੀ, 46 ਕੌਂਸਲਰਾਂ ਦੀ ਮਿਲੀ ਹਮਾਇਤ

Jalandhar Mayor: ਜਲੰਧਰ। ਅੱਜ ਜਲੰਧਰ ਨੂੰ ਆਪਣਾ ਨਵਾਂ ਮੇਅਰ ਮਿਲ ਗਿਆ ਹੈ। ਆਮ ਆਦਮੀ ਪਾਰਟੀ ਨੂੰ ਕੁੱਲ 46 ਕੌਂਸਲਰਾਂ ਦਾ ਸਮਰਥਨ ਮਿਲਿਆ ਹੈ। ਜਿਸ ਤੋਂ ਬਾਅਦ ਜਲੰਧਰ ਨਗਰ ਨਿਗਮ ‘ਚ ਆਮ ਆਦਮੀ ਪਾਰਟੀ ਨੇ ਖੁਦ ਨੂੰ ਮੇਅਰ ਬਣਾ ਲਿਆ ਹੈ। ਵਾਰਡ ਨੰਬਰ 62 ਤੋਂ ਕੌਂਸਲਰ ਵਿਨੀਤ ਧੀਰ ਨੂੰ ਸ਼ਹਿਰ ਦਾ ਮੇਅਰ ਬਣਨ ਦਾ ਮੌਕਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: Computer Teachers Protest: ਸੂਬਾ ਭਰ ਤੋਂ ਕੰਪਿਊਟਰ ਅਧਿਆਪਕ ਵੱਡੀ ਗਿਣਤੀ ਵਿੱਚ ਸੁਨਾਮ ਪੁੱਜੇ, ਸਰਕਾਰ ਖਿਲਾਫ ਕੀਤਾ

ਸੀਐਮ ਮਾਨ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਇਸ ਵਾਰ ਸੀਨੀਅਰ ਡਿਪਟੀ ਮੇਅਰ ਨਿਯੁਕਤ ਕੀਤਾ ਗਿਆ ਹੈ। ਬਲਬੀਰ ਸਿੰਘ ਬਿੱਟੂ ਨੂੰ ਸੀਨੀਅਰ ਡਿਪਟੀ ਮੇਅਰ ਵਜੋਂ ਜ਼ਿੰਮੇਵਾਰੀ ਸੌਂਪੀ ਗਈ ਹੈ। ਬਿੱਟੂ ਵਾਰਡ ਨੰਬਰ-10 ਤੋਂ ਕੌਂਸਲਰ ਹਨ। ਨਾਲ ਹੀ ਵਾਰਡ ਨੰਬਰ 38 ਤੋਂ ਕੌਂਸਲਰ ਮਲਕੀਤ ਸਿੰਘ ਨੂੰ ਡਿਪਟੀ ਮੇਅਰ ਬਣਾਇਆ ਗਿਆ ਹੈ। ਸਦਨ ਦੀ ਬੈਠਕ ‘ਚ ਤਿੰਨਾਂ ਨੇਤਾਵਾਂ ‘ਤੇ ਸਹਿਮਤੀ ਬਣ ਗਈ ਹੈ। Jalandhar Mayor

ਮੁੱਖ ਮੰਤਰੀ ਮਾਨ ਨੇ ਤਿੰਨੇ ਉਮੀਦਵਾਰਾਂ ਅਤੇ ਕੌਂਸਲਰਾਂ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

ਆਮ ਆਦਮੀ ਪਾਰਟੀ ਨੇ ਜਲੰਧਰ ਕਾਰਪੋਰੇਸ਼ਨ ਦੇ ਮੇਅਰ ਦੇ ਅਹੁਦੇ ਲਈ ਵਨੀਤ ਧੀਰ, ਸੀਨੀਅਰ ਡਿਪਟੀ ਮੇਅਰ ਲਈ ਬਲਬੀਰ ਸਿੰਘ ਬਿੱਟੂ ਢਿੱਲੋਂ ਅਤੇ ਡਿਪਟੀ ਮੇਅਰ ਲਈ ਮਲਕੀਤ ਸਿੰਘ ਨੂੰ ਨਾਮਜ਼ਦ ਕੀਤਾ ਹੈ। ਇਨ੍ਹਾਂ ਤਿੰਨਾਂ ਉਮੀਦਵਾਰਾਂ ਅਤੇ ਕੌਂਸਲਰਾਂ ਨੂੰ ਪਹਿਲਾਂ ਤੋਂ ਸ਼ੁਭਕਾਮਨਾਵਾਂ।

LEAVE A REPLY

Please enter your comment!
Please enter your name here