England News: ਬਰਮਿੰਘਮ/ਇੰਗਲੈਂਡ (ਸੱਚ ਕਹੂੰ ਨਿਊਜ਼) : ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੀ ਖੁਸ਼ੀ ’ਚ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੀ ਅਗਵਾਈ ’ਚ ਇੰਗਲੈਂਡ ਦੇ ਬਲਾਕ ਬਰਮਿੰਘਮ ਦੀ ਸਾਧ-ਸੰਗਤ ਵੱਲੋਂ ਬਰਮਿੰਘਮ ਦੇ ਐੱਨਐੱਚਐੱਸ ਬਲੱਡ ਬੈਂਕ ’ਚ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ 11 ਯੂਨਿਟ ਖ਼ੂਨਦਾਨ ਹੋਇਆ।
ਇਹ ਵੀ ਪੜ੍ਹੋ: Indian Air Force: ਖਮਾਣੋਂ ਦੀ ਅਰਸ਼ਦੀਪ ਕੌਰ ਬਣੀ ਭਾਰਤੀ ਹਵਾਈ ਸੈਨਾ ’ਚ ਫਲਾਇੰਗ ਅਫ਼ਸਰ
ਇਸ ਮੌਕੇ ਵਿਸ਼ੇਸ਼ ਤੌਰ ’ਤੇ ਸਕਾਟਲੈਂਡ ਤੋਂ ਪਹੁੰਚੇ ਸੇਵਾਦਾਰਾਂ ਨੇ ਵੀ ਖ਼ੂਨਦਾਨ ਕੈਂਪ ’ਚ ਹਿੱਸਾ ਲੈਂਦਿਆਂ ਖ਼ੂਨਦਾਨ ਕੀਤਾ ਇਸ ਮੌਕੇ ਬਲੱਡ ਬੈਂਕ ਦੇ ਸਟਾਫ ਨੇ ਸੇਵਾਦਾਰਾਂ ਦੀ ਇਸ ਨੇਕ ਕਾਰਜ ਲਈ ਪ੍ਰਸੰਸਾ ਕਰਦਿਆਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਸੇਵਾਦਾਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ ਤੇ ਹੋਰ ਵੀ ਵੱਧ ਤੋਂ ਵੱਧ ਖ਼ੂਨਦਾਨ ਕਰਨ ਲਈ ਬੇਨਤੀ ਕੀਤੀ।