ਬਲਾਕ ਦੇ 16ਵੇਂ ਅਤੇ ਪਿੰਡ ਦਲੀਏ ਵਾਲੀ ਦੇ 5ਵੇਂ ਸਰੀਰ ਦਾਨੀ ਬਣੇ | Body Donation
ਸਰਦੂਲਗੜ੍ਹ (ਗੁਰਜੀਤ ਸ਼ੀਂਹ)। Body Donation: ਬਲਾਕ ਨੰਗਲ ਕਲਾਂ ਦੇ ਪਿੰਡ ਦਲੀਏਵਾਲੀ ਵਿਖੇ ਮਾਤਾ ਦਲੀਪ ਕੌਰ ਇੰਸਾਂ (86) ਪਤਨੀ ਸੁਰਜੀਤ ਸਿੰਘ ਇੰਸਾਂ ਨੇ ਬਲਾਕ ਸਰਦੂਲਗੜ੍ਹ ਦੇ 16ਵੇਂ ਅਤੇ ਪਿੰਡ ਦਲੀਏ ਵਾਲੀ ਦੇ 5ਵੇਂ ਸਰੀਰ ਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ।ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਮ੍ਰਿਤਕ ਦੇਹ ਦਾ ਸਸਕਾਰ ਕਰਨ ਦੀ ਬਜਾਏ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ। ਵੇਰਵਿਆਂ ਅਨੁਸਾਰ ਦਲੀਪ ਕੌਰ ਇੰਸਾਂ ਨੇ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਸਰੀਰ ਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ।
ਇਹ ਖਬਰ ਵੀ ਪੜ੍ਹੋ : IMD Weather Update: 17 ਸੂਬਿਆਂ ’ਚ ਸੰਘਣੀ ਧੁੰਦ, ਦਿੱਲੀ ’ਚ 120 ਉਡਾਣਾਂ ਰੱਦ, ਜਾਣੋ ਅੱਗੇ ਕਿਵੇਂ ਰਹੇਗਾ ਮੌਸਮ
ਉਨ੍ਹਾਂ ਦੇ ਇਸ ਪ੍ਰਣ ਨੂੰ ਪੂਰਾ ਕਰਦਿਆਂ ਉਨ੍ਹਾਂ ਦੇ ਸਪੁੱਤਰਾਂ ਬਲਵਿੰਦਰ ਸਿੰਘ, ਕਰਨੈਲ ਸਿੰਘ, ਹਰਭਜਨ ਸਿੰਘ ਆਦਿ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅਜੇ ਸੰਗਾਲ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰਿਸਰਚ ਐਂਡ ਆਯੂਸ਼ਮਾਨ ਹਸਪਤਾਲ ਝਿੰਝਾਣਾ ਸ਼ਾਮਲੀ (ਯੂਪੀ) ਵਿਖੇ ਰਵਾਨਾ ਕੀਤਾ ਗਿਆ। ਮ੍ਰਿਤਕ ਦੇ ਨਿਵਾਸ ਸਥਾਨ ਤੋਂ ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਅਤੇ ਵੱਡੀ ਗਿਣਤੀ ਸਾਧ-ਸੰਗਤ ਵੱਲੋਂ ‘ਮਾਤਾ ਦਲੀਪ ਕੌਰ ਇੰਸਾਂ ਅਮਰ ਰਹੇ’ ਅਤੇ ‘ਸਰੀਰਦਾਨ ਮਹਾਂਦਾਨ’ ਦੇ ਆਕਾਸ਼ ਗੁੰਜਾਊ ਨਾਅਰਿਆਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ ।ਇਸ ਮੌਕੇ ਉਨ੍ਹਾਂ ਦੀ ਮ੍ਰਿਤਕ ਦੇਹ ਵਾਲੀ ਫੁੱਲਾਂ ਨਾਲ ਸਜੀ ਐਂਬੂਲੈਂਸ ਨੂੰ ਡਾ. ਰੀਆ ਜਿੰਦਲ ਮੈਡੀਕਲ ਅਫਸਰ ਮੁਹੱਲਾ ਕਲੀਨਿਕ ਬਹਿਣੀਵਾਲ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। Body Donation
ਮਾਤਾ ਦਲੀਪ ਕੌਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਉਸਦੀਆਂ ਧੀਆਂ, ਨੂੰਹਾਂ, ਪੋਤਰੀਆਂ ਨੇ ਮੋਢਾ ਦਿੱਤਾ। ਪਿੰਡ ਦੇ ਪ੍ਰੇਮੀ ਸੇਵਕ ਬਲਜੀਤ ਸਿੰਘ ਇੰਸਾਂ ਨੇ ਦੱਸਿਆ ਕਿ ਬਲਾਕ ਨੰਗਲ ਕਲਾਂ ਤੋਂ ਇਹ 16ਵਾਂ ਮ੍ਰਿਤਕ ਸਰੀਰ ਦਾਨ ਹੋਇਆ ਹੈ, ਜਦੋਂਕਿ ਪਿੰਡ ਦਲੀਏਵਾਲੀ ਤੋਂ ਪੰਜਵਾਂ । ਇਸ ਮੌਕੇ ਡੇਰਾ ਸੱਚਾ ਸੌਦਾ ਸਰਸਾ ਦੇ ਜਿੰਮੇਵਾਰ ਲਾਂਗਰੀ ਨਿਰਮਲ ਸਿੰਘ, ਸੇਵਾ ਸੰਮਤੀ ਦੇ ਜਿੰਮੇਵਾਰ ਮੇਜਰ ਸਿੰਘ ਬੰਗੀ, ਲੰਗਰ ਸੰਮਤੀ ਦੇ ਭਜਨ ਭਾਈ ਰੂਪਾ, ਨਰਿੰਦਰ ਮੰਗਾਲਾ, 85 ਮੈਂਬਰ ਸੁਖਮੰਦਰ ਇੰਸਾਂ,। Body Donation
85 ਮੈਂਬਰ ਜਸਵੀਰ ਸਿੰਘ ਜਵਾਹਰਕੇ , 85 ਮੈਂਬਰ ਸ਼ਿੰਗਾਰਾ ਸਿੰਘ ਬੀਰੇਵਾਲਾ ਜੱਟਾ, ਸ਼ਾਹੀ ਕੰਟੀਨ ਮਾਨਸਾ ਦੇ ਜਿੰਮੇਵਾਰ ਸੌਦਾਗਰ ਇੰਸਾਂ, ਸਰਪੰਚ ਬੇਅੰਤ ਕੌਰ ਦਲੀਏਵਾਲੀ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਉਪ ਪ੍ਰਧਾਨ ਬਲਵੰਤ ਸਿੰਘ, ਬਲਾਕ ਪ੍ਰੇਮੀ ਸੇਵਕ ਅਵਤਾਰ ਸਿੰਘ, ਗੁਰਲਾਲ ਸਿੰਘ, ਗੁਰਦੀਪ ਸਿੰਘ ਨੰਗਲ ਕਲਾਂ, ਬਲਦੇਵ ਸਿੰਘ, ਉੱਗਰ ਸਿੰਘ ਬੀਰੇਵਾਲਾ ਜੱਟਾ, ਗੁਰਬਚਨ ਸਿੰਘ ਮਾਖਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਰਿਸ਼ਤੇਦਾਰ, ਦੋਸਤ-ਮਿੱਤਰ ,ਪਿੰਡ ਨਿਵਾਸੀ ਹਾਜ਼ਰ ਸਨ।
ਵਿਰਲੇ ਜੀਵ ਹੀ ਹੁੰਦੇ ਹਨ ਜੋ ਮਨੁੱਖਤਾ ਦੇ ਕੰਮ ਆਉਂਦੇ ਹਨ: ਡਾ. ਰੀਆ ਜਿੰਦਲ
ਇਸ ਮੌਕੇ ਸਰੀਰਦਾਨੀ ਮਾਤਾ ਦਲੀਪ ਕੌਰ ਦੀ ਅੰਤਿਮ ਵਿਦਾਇਗੀ ਮੌਕੇ ਹਰੀ ਝੰਡੀ ਦੇਣ ਲਈ ਪਹੁੰਚੇ ਡਾਕਟਰ ਰੀਆ ਜਿੰਦਲ ਮੈਡੀਕਲ ਅਫਸਰ ਨੇ ਕਿਹਾ ਕਿ ਵਿਰਲੇ ਹੀ ਜੀਵ ਹੁੰਦੇ ਹਨ ਜੋ ਜਿੱਥੇ ਜਿਉਂਦੇ ਜੀਅ ਮਨੁੱਖਤਾ ਦੀ ਸੇਵਾ ਕਰਦੇ ਹਨ, ਉਥੇ ਮਰਨੋਂ ਉਪਰੰਤ ਵੀ ਸਮਾਜ ਦੇ ਕੰਮ ਆਉਂਦੇ ਹਨ। ਉਨ੍ਹਾਂ ਮਾਤਾ ਦਲੀਪ ਕੌਰ ਵੱਲੋਂ ਸਰੀਰ ਦਾਨ ਕਰਨ ’ਤੇ ਜਿੱਥੇ ਮਾਤਾ ਦਲੀਪ ਕੌਰ ਨੂੰ ਪ੍ਰਣਾਮ ਕੀਤਾ, ਉੱਥੇ ਉਸਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਅੰਤਿਮ ਇੱਛਾ ਪੂਰੀ ਕਰਨ ’ਤੇ ਉਨ੍ਹਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਨ ’ਤੇ ਧੰਨਵਾਦ ਕੀਤਾ।