ਨਵੀਂ ਦਿੱਲੀ (ਏਜੰਸੀ)। IMD Weather Update: ਦੇਸ਼ ’ਚ ਕੜਾਕੇ ਦੀ ਠੰਢ ਨਾਲ-ਨਾਲ ਸੰਘਣੀ ਧੁੰਦ ਵੀ ਵੇਖਣ ਨੂੰ ਮਿਲ ਰਹੀ ਹੈ। ਸ਼ੁੱਕਰਵਾਰ ਸਵੇਰੇ ਐਮਪੀ ਅਤੇ ਯੂਪੀ ਸਮੇਤ 17 ਸੂਬਿਆਂ ’ਚ ਸੰਘਣੀ ਧੁੰਦ ਵੇਖੀ ਗਈ। ਇਸ ਕਾਰਨ ਕਈ ਸੂਬਿਆਂ ’ਚ ਵਿਜ਼ੀਬਿਲਟੀ ਘੱਟ ਕੇ ਜ਼ੀਰੋ ਹੋ ਗਈ। ਦਿੱਲੀ ਵਿੱਚ ਧੁੰਦ ਕਾਰਨ 120 ਉਡਾਣਾਂ ਵਿੱਚ ਦੇਰੀ ਹੋਈ। 4 ਉਡਾਣਾਂ ਰੱਦ ਕਰਨੀਆਂ ਪਈਆਂ। ਇਸ ਦੇ ਨਾਲ ਹੀ ਕਈ ਰੇਲਗੱਡੀਆਂ ਵੀ ਨਿਰਧਾਰਤ ਸਮੇਂ ਤੋਂ ਦੇਰੀ ਨਾਲ ਦਿੱਲੀ ਸਟੇਸ਼ਨ ’ਤੇ ਪਹੁੰਚੀਆਂ, ਜਿਸ ਕਾਰਨ ਯਾਤਰੀਆਂ ਨੂੰ ਘੰਟਿਆਂਬੱਧੀ ਇੰਤਜ਼ਾਰ ਕਰਨਾ ਪਿਆ। IMD Weather Update
ਇਹ ਖਬਰ ਵੀ ਪੜ੍ਹੋ : Chhattisgarh Naxal Attack: ਹਿੰਸਾ ਨਹੀਂ, ਗੱਲਬਾਤ ਨਾਲ ਹੋਵੇ ਮਸਲਾ ਹੱਲ
ਯੂਪੀ ਦੇ ਸਾਰੇ 75 ਜ਼ਿਲ੍ਹਿਆਂ ’ਚ ਧੁੰਦ ਛਾਈ ਹੋਈ ਹੈ। ਨੋਇਡਾ ’ਚ ਜ਼ੀਰੋ ਵਿਜ਼ੀਬਿਲਟੀ ਦਰਜ ਕੀਤੀ ਗਈ। ਆਗਰਾ ਦਾ ਤਾਜ ਮਹਿਲ 20 ਮੀਟਰ ਦੀ ਦੂਰੀ ਤੋਂ ਦਿਖਾਈ ਨਹੀਂ ਦੇ ਰਿਹਾ ਸੀ। ਕਾਨਪੁਰ ਇੱਥੋਂ ਦਾ ਸਭ ਤੋਂ ਠੰਡਾ ਜ਼ਿਲ੍ਹਾ ਸੀ। ਘੱਟੋ-ਘੱਟ ਤਾਪਮਾਨ 4.4 ਡਿਗਰੀ ਤੱਕ ਪਹੁੰਚ ਗਿਆ। ਮੌਸਮ ਵਿਭਾਗ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ’ਚ ਸ਼ਨਿੱਚਰਵਾਰ ਤੇ ਐਤਵਾਰ ਨੂੰ ਬਰਫ਼ਬਾਰੀ ਹੋ ਸਕਦੀ ਹੈ। ਦੂਜੇ ਪਾਸੇ, ਕਸ਼ਮੀਰ ’ਚ ਲਗਾਤਾਰ ਬਰਫ਼ਬਾਰੀ ਕਾਰਨ ਜ਼ਿਆਦਾਤਰ ਥਾਵਾਂ ’ਤੇ ਪਾਰਾ ਮਨਫ਼ੀ ’ਚ ਚੱਲ ਰਿਹਾ ਹੈ।
ਜਾਣੋ ਅਗਲੇ 2 ਦਿਨ ਕਿਵੇਂ ਰਹੇਗਾ ਮੌਸਮ… | IMD Weather Update
11 ਜਨਵਰੀ : 3 ਸੂਬਿਆਂ ’ਚ ਸ਼ੀਤ ਲਹਿਰ ਦੀ ਚਿਤਾਵਨੀ
- ਹਰਿਆਣਾ, ਚੰਡੀਗੜ੍ਹ, ਦਿੱਲੀ, ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ, ਬਿਹਾਰ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ’ਚ ਧੁੰਦ ਦੀ ਚੇਤਾਵਨੀ।
- ਰਾਜਸਥਾਨ ਦੇ ਕੁਝ ਥਾਵਾਂ ’ਤੇ ਤੂਫਾਨ ਦੀ ਚੇਤਾਵਨੀ।
- ਜੰਮੂ-ਕਸ਼ਮੀਰ, ਲੱਦਾਖ ਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ’ਚ ਸ਼ੀਤ ਲਹਿਰ ਦੀ ਚੇਤਾਵਨੀ।
12 ਜਨਵਰੀ : ਤਾਮਿਲਨਾਡੂ ’ਚ ਮੀਂਹ ਦੀ ਚੇਤਾਵਨੀ
- ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਤੇ ਬਿਹਾਰ ’ਚ ਸੰਘਣੀ ਧੁੰਦ ਰਹੇਗੀ।
- ਤਾਮਿਲਨਾਡੂ ਤੇ ਪੁਡੂਚੇਰੀ ’ਚ ਭਾਰੀ ਮੀਂਹ ਦੀ ਚੇਤਾਵਨੀ ਹੈ।
- ਉੱਤਰੀ ਭਾਰਤ ਦੇ ਕੁਝ ਸੂਬਿਆਂ ’ਚ ਮੀਂਹ ਪੈ ਸਕਦਾ ਹੈ।