Crime News: ਪਤਨੀ ਨੇ ਦਿੱਤੀ ਆਪਣੇ ਪਤੀ ਨੂੰ ਮਰਵਾਉਣ ਦੀ ਫਿਰੌਤੀ, ਪੁਲਿਸ ਵੱਲੋਂ ਤਿੰਨ ਜਣੇ ਕਾਬੂ

Crime News
ਪਟਿਆਲਾ : ਐਸਐਸਪੀ ਡਾ. ਨਾਨਕ ਸਿੰਘ ਫੜੇ ਗਏ ਮੁਲਜਮਾਂ ਸਬੰਧੀ ਜਾਣਕਾਰੀ ਦਿੰਦੇ ਹੋਏ।

ਪੁਲਿਸ ਵੱਲੋਂ ਦੋਂ ਮਾਮਲਿਆਂ ਨੂੰ ਸੁਲਝਾਉਂਦਿਆ ਤਿੰਨ ਪਿਸਤੌਲ ਅਤੇ ਰੌਦ ਬਰਾਮਦ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੁਲਿਸ ਵੱਲੋਂ ਇਰਾਦਾ ਕਤਲ ਦੇ ਦੋਂ ਮਾਮਲਿਆਂ ਵਿੱਚ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਇਨ੍ਹਾਂ ਕੋਲੋਂ ਤਿੰਨ ਪਿਸਤੋਲ ਅਤੇ ਰੌਦ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁੱਖੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਐਸਪੀ ਸਿਟੀ ਮੁਹੰਮਦ ਸਰਫਰਾਜ ਆਲਮ ਅਤੇ ਡੀਐਸਪੀ ਸਿਟੀ ਸਰਨਾਮ ਸਿੰਘ ਦੀ ਅਗਵਾਈ ਹੇਠ ਥਾਣਾ ਕੋਤਵਾਲੀ ਦੇ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਨੇ ਦੋ ਵਿਅਕਤੀਆਂ ਅਤੇ ਇੱਕ ਮਹਿਲਾ ਨੂੰ ਇੱਕ ਪਿਸਤੌਲ 32 ਬੋਰ ਸਮੇਤ 06 ਰੋਦ ਜਿੰਦਾ ਅਤੇ ਇੱਕ ਪਿਸਤੌਲ 315 ਕੌਰ ਸਮੇਤ 04 ਰੌਦ ਜਿੰਦਾ ਬਰਾਮਦ ਕੀਤੇ ਗਏ। Crime News

ਇਨ੍ਹਾਂ ਮੁਲਜ਼ਮਾਂ ਦੀ ਪਛਾਣ ਹਰਸਿਮਰਤ ਪੁੱਤਰ ਪ੍ਰਕਾਸ਼ ਸਿੰਘ, ਕਰਨ ਸਿੰਘ ਪੁੱਤਰ ਮੇਜਰ ਸਿੰਘ ਅਤੇ ਮਨਪ੍ਰੀਤ ਕੌਰ ਉਰਵ ਰੰਗੀ ਪਤਨੀ ਜਸਮਿੰਦਰ ਸਿੰਘ ਵਾਸੀਆਨ ਪਿੰਡ ਤੇਜਾ, ਥਾਣਾ ਸਦਰ ਪਟਿਆਲਾ ਨੂੰ ਕਾਬੂ ਕੀਤਾ ਗਿਆ। ਇਸ ਤੋਂ ਇਲਾਵਾ ਇੱਕ ਹੋਰ ਦੂਸਰੇ ਅਨਟਰੇਸ ਚੱਲ ਰਹੇ ਇਰਾਦਾ ਕਤਲ ਦੇ ਮਾਮਲੇ ਵਿੱਚ ਜਨਕ ਪੁੱਤਰ ਹੰਸ ਰਾਜ ਵਾਸੀ ਪਿੰਡ ਮਰਦਾਹੜੀ ਜ਼ਿਲ੍ਹਾਪਟਿਆਲਾ, ਪ੍ਰਗਟ ਸਿੰਘ ਉਰਫ ਜੱਸ ਪੁੱਤਰ ਬਲਮੀਰ ਸਿੰਘ ਵਾਸੀ ਪਿੰਡ ਮੱਦੋਂ ਮਾਜਰਾ ਅਤੇ ਅਤੇ ਯੋਗੇਸ਼ ਰਾਜਬਰ ਪੁੱਤਰ ਰਾਮ ਜਤਨ ਵਾਸੀ ਪਿੰਡ ਜਕੇਹਾ ਜੋਸਪੁਰ, ਉਤਰ ਪ੍ਰਦੇਸ਼ ਹਾਲ ਵਾਸੀ ਕਿਰਾਏਦਾਰ ਜੱਟਾਂ ਵਾਲਾ ਚੇਤਰਾ ਪਟਿਆਲਾ ਨੂੰ ਗ੍ਰਿਫਤਾਰ ਕਰਕੇ ਇੱਕ ਦੇਸੀ ਪਿਸਤੌਲ 315 ਸਮੇਤ 05 ਰੌਂਦ ਜਿੰਦਾ ਬ੍ਰਾਮਦ ਹੋਏ ਹਨ।

ਇਹ ਵੀ ਪੜ੍ਹੋ: HMP Virus: ਪੰਜਾਬ ਵਾਸੀ ਐਚ.ਐਮ.ਪੀ. ਵਾਇਰਸ ਤੋਂ ਨਾ ਘਬਰਾਉਣ : ਡਾ. ਬਲਬੀਰ ਸਿੰਘ

ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਮਨਪ੍ਰੀਤ ਕੌਰ ਵਾਸੀ ਪਿੰਡ ਤੇਜਾ ਦੀ ਰਹਿਣ ਵਾਲੀ ਹੈ ਅਤੇ ਮੁਲਜ਼ਮ ਹਰਸਿਮਰਨਜੀਤ ਸਿੰਘ ਇਸਦਾ ਗੁਆਂਢੀ ਹੈ। ਮਨਪ੍ਰੀਤ ਦਾ ਘਰਵਾਲਾ ਬਲਜਿੰਦਰ ਸਿੰਘ ਜੋਂ ਕਿ ਕੰਬਾਇਨਾਂ ’ਤੇ ਕੰਮ ਕਰਨ ਲਈ ਬਾਹਰ ਜਾਂਦਾ ਸੀ ਅਤੇ ਇਸਦੀ ਮਾਰਕੁੱਟ ਵੀ ਕਰਦਾ ਸੀ। ਜਿਸ ਕਾਰਨ ਮਨਪ੍ਰੀਤ ਅਤੇ ਹਰਸਿਮਰਨਜੀਤ ਸਿੰਘ ਦੀ ਆਪਸ ਵਿਚ ਨੇੜਤਾ ਹੋ ਗਈ ਸੀ ਅਤੇ ਦੋਵਾਂ ਦੇ ਇੱਕ ਦੂਸਰੇ ਨਾਲ ਸਬੰਧ ਬਣ ਗਏ ਸਨ ਅਤੇ ਵਿਆਹ ਕਰਵਾਉਣਾ ਚਾਹੁੰਦੇ ਸਨ। Crime News

ਮਨਪ੍ਰੀਤ ਕੌਰ ਘਰਵਾਲੇ ਬਲਜਿੰਦਰ ਸਿੰਘ ਨੂੰ ਆਪਣੇ ਰਾਹ ਵਿੱਚ ਰੋੜਾ ਸਮਝਦੀ ਸੀ ਅਤੇ ਇਸ ਨੂੰ ਮਰਵਾ ਕੇ ਹਰਸਿਮਰਨਜੀਤ ਸਿੰਘ ਵਿਆਹ ਕਰਵਾਉਣਾ ਚਾਹੁੰਦੀ ਸੀ। ਆਪਣੇ ਘਰਵਾਲੇ ਨੂੰ ਮਰਵਾਉਣ ਲਈ ਮਨਪ੍ਰੀਤ ਕੌਰ ਅਤੇ ਹਰਸਿਮਰਨਜੀਤ ਸਿੰਘ ਨੇ 05 ਲੱਖ ਰੁਪਏ ਵਿੱਚ ਮਾਰਨ ਬਦਲੇ ਕਰਨ ਸਿੰਘ ਉਰਫ ਨਿਖਿਲ ਨਾਲ ਸੌਦਾ ਤੈਅ ਕਰ ਲਿਆ ਸੀ। ਇਸ ਕੰਮ ਲਈ ਯੂ.ਪੀ ਜਾ ਕੇ ਹਥਿਆਰ ਲੈ ਆਏ ਸਨ ਅਤੇ ਕਰੀਬ 1 ਲੱਖ 55 ਹਜ਼ਾਰ ਰੁਪਏ ਕਰਨ ਸਿੰਘ ਉਰਫ ਨਿਖਿਲ ਇਹਨਾਂ ਕੋਲੋਂ ਕੰਮ ਕਰਨ ਬਦਲੇ ਲੈ ਚੁੱਕਿਆ ਸੀ। ਤਿੰਨੇ ਜਣੇ ਬਲਜਿੰਦਰ ਸਿੰਘ ਨੂੰ ਮਾਰਨ ਦੀ ਤਾਂਘ ਵਿੱਚ ਰਹਿੰਦੇ ਸਨ।

2 ਜਨਵਰੀ ਨੂੰ ਬਲਜਿੰਦਰ ਸਿੰਘ ਆਪਣੀ ਘਰਵਾਲੀ ਨੂੰ ਦੱਸ ਕੇ ਆਪਣੇ ਪਿੰਡ ਦੇ ਪਾਸਾ ਰਾਮ ਪੁੱਤਰ ਕੂੜਾ ਰਾਮ ਅਤੇ ਰਣਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਨਾਲ ਸ਼ਰਾਬ ਪੀਣ ਲਈ ਪਿੰਡ ਮੰਜਾਲ ਦੇ ਠੇਕੇ ’ਤੇ ਗਿਆ। ਇਸ ਦੌਰਾਨ ਕਰਨ ਸਿੰਘ ਨੇ ਇਨ੍ਹਾਂ ਦੋਵਾਂ ’ਤੇ ਗੋਲੀ ਚਲਾ ਦਿੱਤੀ, ਜੋ ਕਿ ਬਲਜਿੰਦਰ ਸਿੰਘ ਦੇ ਗਰਦਨ ਦੇ ਪਿਛਲੇ ਪਾਸੇ ਲੱਗੀ ਅਤੇ ਪਾਲਾ ਰਾਮ ਵੀ ਇਸ ਗੋਲੀ ਨਾਲ ਜਖ਼ਮੀ ਹੋ ਗਿਆ। ਪਾਲਾ ਰਾਮ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਜੋਂ ਕਿ ਪੀਜੀਆਈ ਵਿਖੇ ਜੇਰ ਇਲਾਜ਼ ਹੈ ਜਦਕਿ ਬਲਜਿੰਦਰ ਸਿੰਘ ਨੂੰ ਰਜਿੰਦਰਾ ਹਸਪਾਤਲ ਵਿੱਚੋਂ ਛੁੱਟੀ ਮਿਲ ਗਈ। ਇਸ ਮਾਮਲੇ ਵਿੱਚ ਇਨ੍ਹਾਂ ਤਿੰਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। Crime News

LEAVE A REPLY

Please enter your comment!
Please enter your name here