Crime News: ਮੱਧ ਪ੍ਰਦੇਸ਼ ਦੇ ਰਾਇਸੇਨ ਜ਼ਿਲ੍ਹੇ ਦਾ ਮਾਮਲਾ
Crime News: ਰਾਇਸੇਨ (ਏਜੰਸੀ)। ਮੱਧ ਪ੍ਰਦੇਸ਼ ਦੇ ਰਾਇਸੇਨ ਜ਼ਿਲ੍ਹੇ ’ਚ ਕਰੋੜਾਂ ਰੁਪਏ ਦੇ ਘਪਲੇ ਦੇ ਮਾਮਲੇ ’ਚ ਪੁਲਿਸ ਨੇ ਪੰਜ ਹੈੱਡਮਾਸਟਰ, ਇੱਕ ਐੱਲਡੀਸੀ, ਸੱਤ ਗੈਸਟ ਅਧਿਆਪਕ, ਦੋ ਸੇਵਾ ਮੁਕਤ ਮੁਲਾਜ਼ਮ ਤੇ ਇੱਕ ਆਊਟਸੋਰਸ ਕਰਮਚਾਰੀ ਸਮੇਤ 26 ਜਣਿਆਂ ’ਤੇ ਧੋਖਾਧੜੀ ਦਾ ਪਰਚਾ ਦਰਜ਼ ਕਰ ਲਿਆ। ਪੁਲਿਸ ਅਨੁਸਾਰ ਜ਼ਿਲ੍ਹੇ ਦੇ ਸਿਲਵਾਨੀ ਦੇ ਵਿਕਾਸਖੰਡ ਸਿੱਖਿਆ ਦਫ਼ਤਰ ’ਚ ਹੋਏ ਇੱਕ ਕਰੋੜ ਤਿੰਨ ਲੱਖ 75 ਹਜ਼ਾਰ 344 ਰੁਪਏ ਦੇ ਘਪਲੇ ’ਚ ਐੱਫ਼ਆਈਆਰ ਦਰਜ਼ ਕੀਤੀ ਗਈ।
Read Also : Banned China Door: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਵੱਡੀ ਕਾਰਵਾਈ, ਚਾਈਨਾ ਡੋਰ ਦੇ 330 ਗੱਟੇ ਬਰਾਮਦ
ਗਬਨ ਦਾ ਮਾਸਟਮਾਈਂਡ ਸਿਲਵਾਨੀ ਵਿਕਾਸ ਖੰਡ ਸਿੱਖਿਆ ਅਧਿਕਾਰੀ ਦਫ਼ਤਰ ’ਚ ਤਾਇਨਾਤ ਐੱਲਡੀਸੀ ਚੰਦਨ ਅਹਿਰਵਾਰ ਸਾਹਮਣੇ ਆਇਆ ਹੈ, ਜਿਸ ਨੇ ਆਪਣੇ ਰਿਸ਼ਤੇਦਾਰਾਂ ਤੇ ਗੈਸਟ ਟੀਚਰਾਂ ਦੇ ਖਾਤਿਆਂ ’ਚ 2018 ਤੋਂ 2022 ਦਰਮਿਆਨ ਇਹ ਰਕਮ ਟਰਾਂਸਫ਼ਰ ਕਰਵਾਈ ਸੀ। ਇਹ ਫਰਜ਼ੀਵਾੜਾ ਜ਼ਿਲ੍ਹਾ ਖਜ਼ਾਨਾ ਸ਼ਾਖਾ ਵੱਲੋਂ ਅੱਪਡੇਟ ਕੀਤੇ ਟੈ੍ਰਜਰੀ ਕੋਡ ਜਨਰੇਟ ਦੌਰਾਨ ਸਾਹਮਣੇ ਆਇਆ ਸੀ। Crime News
ਰਿਸ਼ਤੇਦਾਰਾਂ ਦੇ ਖਾਤਿਆਂ ’ਚ ਭੇਜੀ ਸੀ ਰਕਮ | Crime News
ਗਬਨ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਧਿਕਾਰੀ ਡੀਡੀ ਰਜਕ ਦੇ ਨਿਰਦੇਸ਼ਾਂ ’ਤੇ ਸਿਲਵਾਨੀ ਬੀਈਓ ਨੇ ਅਗਸਤ 2024 ’ਚ ਐੱਫ਼ਆਈਆਰ ਦਰਜ਼ ਕਰਨ ਲਈ ਥਾਣੇ ਨੂੰ ਨੋਟਿਸ ਭੇਜਿਆ ਗਿਆ ਸੀ। ਇਸ ਤੋਂ ਬਾਅਦ ਡੀਈਓ ਨੇ ਵੀ ਐੱਫ਼ਆਈਆਰ ਦਰਜ਼ ਕਰਨ ਲਈ ਪੰਜ ਮਹੀਨਿਆਂ ’ਚ ਤਿੰਨ ਨੋਟਿਸ ਭੇਜੇ ਸਨ ਐੱਫਆਈਆਰ ਦਰਜ਼ ਹੋਣ ਦੇ ਡਰੋਂ 64 ਲੱਖ ਰੁਪਏ ਜਮ੍ਹਾ ਕਰਵਾ ਦਿੱਤੇ ਸਨ।
ਸਿਲਵਾਨੀ ਦੇ ਵਿਕਾਸ ਖੰਡ ਸਿੱਖਿਆ ਅਧਿਕਾਰੀ ਕੋਲ ਪੈਸੇ ਕਢਵਾਉਣ ਦਾ ਅਧਿਕਾਰ ਨਾ ਹੋਣ ਦੇ ਹਲਾਤ ’ਚ ਉਸ ਸਮੇਂ ਤਤਕਾਲੀਨ ਅਧਿਕਾਰੀ ਘਣਸ਼ਿਆਮ ਮਹਿਰਾ ਹੈੱਡਮਾਸਟਰ, ਸੁਨੀਲ ਰਜਕ ਹੈੱਡਮਾਸਟਰ, ਗੈਰਤਗੰਜ ਤੇ ਸੇਵਾਮੁਕਤ ਹੋ ਚੁੱਕੇ ਤਿੰਨ ਹੈੱਡਮਾਸਟਰਾਂ ਦੇ ਸੀ ਵਿਸ਼ਵਕਰਮਾ ਸਿਵਰਮਊ, ਪੀਪੀ ਗੁਪਤਾ ਤੇ ਦਰਸ਼ਨ ਚੌਧਰੀ ਦੇ ਦਸਤਖ਼ਤ ਨਾਲ ਉਕਤ ਰਕਮ ਸਬੰਧਿਤ ਲੋਕਾਂ ਦੇ ਖਾਤਿਆਂ ’ਚ ਪਾਈ ਸੀ ਇਹ ਫਰਜੀਵਾੜਾ ਸਾਹਮਣੇ ਆਉਣ ਬਾਅਦ ਇਨ੍ਹਾਂ ਹੈੱਡਮਾਸਟਰਾਂ ਦੀ ਜਾਂਚ ਵਿਭਾਗੀ ਤੌਰ ’ਤੇ ਸ਼ੁਰੂ ਕੀਤੀ ਗਈ ਹੈ।
ਇਨ੍ਹਾਂ ਪੰਜਾਂ ਹੈੱਡਮਾਸਟਰਾਂ ਖਿਲਾਫ਼ ਵੀ ਥਾਣੇ ’ਚ ਪਰਚਾ ਦਰਜ ਕੀਤਾ ਗਿਆ ਹੈ ਪੁਲਿਸ ਥਾਣਾ ਇੰਚਾਰਜ ਸਿਲਵਾਨੀ ਜੇਪੀ ਤ੍ਰਿਪਾਠੀ ਨੇ ਦੱਸਿਆ ਕਿ ਵਿਕਾਸ ਖੰਡ ਸਿੱਖਿਆ ਅਧਿਕਾਰੀ ਦਫ਼ਤਰ ’ਚ ਹੋਏ ਗਬਨ ਦੇ ਮਾਮਲੇ ’ਚ ਹੈੱਡਮਾਸਟਰਾਂ ਸਮੇਤ 26 ਲੋਕਾਂ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ਼ ਕੀਤਾ ਗਿਆ ਹੈ ਦੋਸ਼ੀਆਂ ਦੀ ਗ੍ਰਿਫ਼ਤਾਰੀ ਵੀ ਛੇਤੀ ਹੋ ਜਾਵੇਗੀ।