Guruharshahay News: ਗੁਰੂਹਰਸਹਾਏ (ਵਿਜੈ ਹਾਂਡਾ) ਕਿਸਾਨ ਯੂਨੀਅਨ ਵੱਲੋਂ ਪੰਜਾਬ ਬੰਦ ਦੇ ਸੱਦੇ ਦੀ ਕਾਲ ਨੂੰ ਭਰਵਾਂ ਹੁੰਗਾਰਾ ਮਿਲਦਾ ਨਜ਼ਰ ਆ ਰਿਹਾ ਹੈ ਜਿੱਥੇ ਫਿਰੋਜਪੁਰ,ਫਾਜਿਲਕਾ ਸੜਕ ਤੇ ਸੰਨਾਟਾ ਛਾਇਆ ਹੋਈਆਂ ਉਥੇ ਹੀ ਗੁਰੂਹਰਸਹਾਏ, ਫਰੀਦਕੋਟ ਰੋੜ ਸਮੇਤ ਗੁਰੂਹਰਸਹਾਏ ਤੋਂ ਗੋਲੂ ਕਾ ਮੋੜ ਜੀ ਟੀ ਰੋੜ ਨੂੰ ਜੋੜਨ ਵਾਲੀ ਸੜਕੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਗੁਰੂ ਹਰਸਹਾਏ ਦੇ ਬਜ਼ਾਰਾਂ ਤੋਂ ਇਲਾਵਾ ਪਿੰਡੀ, ਗੋਲੂ ਕਾ ਮੋੜ, ਜੀਵਾਂ ਅਰਾਈ , ਗੁੰਦੜਢੰਡੀ ਦੇ ਦੁਕਾਨਦਾਰਾਂ ਵਲੋਂ ਦੁਕਾਨਾਂ ਮੁਕੰਮਲ ਬੰਦ ਰੱਖੀਆਂ ਹੋਈਆਂ ਹਨ।