ਸੇਵਾ ਮਹੀਨੇ ਮੌਕੇ ਲੋੜਵੰਦ ਬੱਚਿਆਂ ਨੂੰ ਵੰਡੇ ਗਰਮ ਕੱਪੜੇ
- ਅੱਗੇ ਤੋਂ ਵੀ ਮਾਨਵਤਾ ਭਲਾਈ ਦੇ ਕਾਰਜ ਵੱਧ-ਚੜ੍ਹ ਕੇ ਕੀਤੇ ਜਾਣਗੇ : ਸੇਵਾਦਾਰ | Walfare Work
ਮਲੋਟ (ਮਨੋਜ)। Walfare Work: ਬਲਾਕ ਮਲੋਟ ਦੀ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਮਾਨਵਤਾ ਭਲਾਈ ਕਾਰਜਾਂ ’ਚ ਹਮੇਸ਼ਾਂ ਹੀ ਅੱਗੇ ਰਹਿੰਦੀ ਹੈ ਅਤੇ ਇਸ ਵਾਰ ਵੀ ਕੜਾਕੇ ਦੀ ਠੰਢ ਦੌਰਾਨ ਲੋੜਵੰਦ ਬੱਚਿਆਂ ਨੂੰ ਠੰਢ ਤੋਂ ਬਚਾਉਣ ਲਈ ਬਲਾਕ ਮਲੋਟ ਦੇ ਐਮਐਸਜੀ ਆਈਟੀ ਵਿੰਗ ਦੇ ਸੇਵਾਦਾਰ ਗਰਮ ਕੱਪੜੇ ਵੰਡਣ ਲਈ ਅੱਗੇ ਆਏ ਹਨ। ਜਾਣਕਾਰੀ ਦਿੰਦਿਆਂ ਐਮਐਸਜੀ ਆਈਟੀ ਵਿੰਗ ਦੇ ਜ਼ਿਲ੍ਹਾ ਮੈਂਬਰ ਅਤੁਲ ਅਨੇਜਾ ਇੰਸਾਂ, ਬਲਾਕ ਮੈਂਬਰ ਰਿਤਿਕ ਧਮੀਜਾ ਇੰਸਾਂ, ਹਰਸ਼ ਤਨੇਜਾ ਇੰਸਾਂ, ਲਵਿਸ਼ ਧਮੀਜਾ ਇੰਸਾਂ, ਵਾਸੂ ਗੋਇਲ ਇੰਸਾਂ, ਕਰਨਦੀਪ ਸਿੰਘ ਇੰਸਾਂ, ਸਾਗਰ ਚਰਾਇਆ ਇੰਸਾਂ।
ਇਹ ਖਬਰ ਵੀ ਪੜ੍ਹੋ : Kotputli Borewell Accident: ਕੋਟਪੁਤਲੀ ’ਚ 150 ਫੁੱਟ ਡੁੰਘੇ ਬੋਰਵੈੱਲ ’ਚ ਡਿੱਗੀ 3 ਸਾਲ ਦੀ ਬੱਚੀ, ਰੈਸਕਿਊ ਜਾਰੀ, …
ਅਜੇ ਅਨੇਜਾ ਇੰਸਾਂ, ਗੌਰਵ ਜੱਗਾ ਇੰਸਾਂ, ਅਮਾਨਤ ਸ਼ਰਮਾ ਇੰਸਾਂ, ਜੁਬਿਨ ਛਾਬੜਾ ਇੰਸਾਂ, ਅਨਮੋਲ ਇੰਸਾਂ ਬਲਾਕ ਮਲੋਟ ਦੇ ਐਮਐਸਜੀ ਆਈਟੀ ਵਿੰਗ ਦੇ ਸੇਵਾਦਾਰਾਂ ਨੇ ਦੱਸਿਆ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਨਾਮ ਸਿੰਘ ਜੀ ਮਹਾਰਾਜ ਦੀ ਯਾਦ ’ਚ ਸੇਵਾ ਮਹੀਨੇ ਨੂੰ ਮੁੱਖ ਰੱਖਦੇ ਹੋਏ ਬਲਾਕ ਮਲੋਟ ਦੇ ਐਮਐਸਜੀ ਆਈਟੀ ਵਿੰਗ ਦੇ ਸਮੂਹ ਸੇਵਾਦਾਰਾਂ ਵੱਲੋਂ 54 ਲੋੜਵੰਦ ਬੱਚਿਆਂ ਨੂੰ ਗਰਮ ਟੋਪੀਆਂ ਤੇ ਜੁਰਾਬਾਂ ਵੰਡੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪੂਜਨੀਕ ਗੁਰੂ ਜੀ ਵੱਲੋਂ ਮਾਨਵਤਾ ਦੀ ਭਲਾਈ ਲਈ ਜੋ ਕਾਰਜ ਚਲਾਏ ਗਏ ਹਨ।
ਐਮਐਸਜੀ ਆਈਟੀ ਵਿੰਗ ਦੇ ਸੇਵਾਦਾਰ ਉਨ੍ਹਾਂ ਮਾਨਵਤਾ ਭਲਾਈ ਕਾਰਜਾਂ ’ਚ ਪਹਿਲਾਂ ਦੀ ਤਰ੍ਹਾਂ ਹੁਣ ਵੀ ਵੱਧ-ਚੜ੍ਹ ਕੇ ਸੇਵਾ ਕਰਦੇ ਰਹਿਣਗੇ। ਇਸ ਮੌਕੇ ਡਾ. ਜੈ ਪਾਲ ਕਟਾਰੀਆ ਇੰਸਾਂ, ਗੁਲਸ਼ਨ ਅਰੋੜਾ ਇੰਸਾਂ, ਸੋਨੂੰ ਵਾਟਸ ਇੰਸਾਂ, ਸੰਜੀਵ ਭਠੇਜਾ ਇੰਸਾਂ, ਬੰਟੀ ਵਰਮਾ ਇੰਸਾਂ, ਬੰਟੀ ਅਰੋੜਾ ਇੰਸਾਂ, ਸੁਖਲੀਨ ਇੰਸਾਂ, ਸੰਨੀ ਤਨੇਜਾ ਇੰਸਾਂ, ਮੌਂਟੀ ਗੁਗਲਾਨੀ ਇੰਸਾਂ, ਅਰਸ਼ਦੀਪ ਸਿੰਘ ਇੰਸਾਂ, ਰੋਬਿਨ ਗਾਬਾ ਇੰਸਾਂ, ਸਤਿਆਜੀਤ ਇੰਸਾਂ, ਗੁਰਸਾਹਿਬ ਇੰਸਾਂ, ਰਾਕੇਸ਼ ਯਾਦਵ ਇੰਸਾਂ, ਮਨੀ ਇੰਸਾਂ, ਸੋਨੂੰ ਮਿਗਲਾਨੀ ਇੰਸਾਂ, ਕਰਨ ਵਰਮਾ ਇੰਸਾਂ, ਕੁਨਾਲ ਇੰਸਾਂ, ਹਰਦੀਪ ਸੇਠੀ ਇੰਸਾਂ, ਲਵੀਸ਼ ਵਧਵਾ ਇੰਸਾਂ, ਸਾਹਿਲ ਇੰਸਾਂ ਤੇ ਸੰਨੀ ਰਾਣਾ ਇੰਸਾਂ ਮੌਜੂਦ ਸਨ। Walfare Work