Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹਾ ਲੁਧਿਆਣਾ ਵਿੱਚ ਨਗਰ ਨਿਗਮ ਤੋਂ ਇਲਾਵਾ ਪੰਜ ਨਗਰ ਕੌਂਸਲਾਂ ਅਤੇ ਇੱਕ ਨਗਰ ਪੰਚਾਇਤ ਲਈ ਭਾਵੇਂ ਚੋਣਾਂ ਸ਼ਨਿੱਚਰਵਾਰ ਨੂੰ ਹੋ ਚੁੱਕੀਆਂ ਹਨ ਪਰ ਖੰਨਾ ਨਗਰ ਕੌਂਸਲ ਦੇ ਇੱਕ ਪੋਲਿੰਗ ਸਟੇਸ਼ਨ ’ਤੇ ਰੀ-ਪੋਲਿੰਗ ਹੋਵੇਗੀ।
Read Also : Sunam Udham Singh Wala ਵਾਲਿਆਂ ਲਈ ਖੁਸ਼ਖਬਰੀ! ਤਿਆਰ ਹੋ ਗਿਆ ਪੁਲ, ਸੰਗਰੂਰ ਜਾਣਾ ਹੋਵੇਗਾ ਸੌਖਾ
ਪੰਜਾਬ ਪੰਜਾਬ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਪੱਤਰ ਵਿੱਚ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਲੁਧਿਆਣਾ ਨੂੰ ਸੂਚਿਤ ਕਰਦਿਆਂ ਦੱਸਿਆ ਗਿਆ ਹੈ ਕਿ ਨਗਰ ਨਿਗਮ ਕੰਨਾਂ ਦੇ ਵਾਰਡ ਨੰਬਰ- 2 ਵਿੱਚ ਸ਼ਨਿੱਚਰਵਾਰ 21 ਦਸੰਬਰ ਨੂੰ ਚੋਣਾਂ ਹੋਈਆਂ ਸਨ, ਹੁਣ ਇਸੇ ਵਾਰਡ ਦੇ ਪੋਲਿੰਗ ਸਟੇਸ਼ਨ ਨੰਬਰ ਚਾਰ ਦੀ ਚੋਣ ਲਈ ਰੀ-ਪੋਲਿੰਗ ਕਰਵਾਈ ਜਾਵੇਗੀ। ਪੱਤਰ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਰੀ ਪੋਲਿੰਗ ਲਈ 23 ਦਸੰਬਰ ਨੂੰ ਸਵੇਰੇ 7 ਵਜੇ ਤੋਂ 4 ਵਜੇ ਤੱਕ ਚੋਣਾਂ ਕਰਵਾਈਆਂ ਜਾਣ। Ludhiana News