ਖਾਸ ਕਿਸਮ ਦੇ ਮਾਰਕਰ ਨਾਲ ਹੀ ਲੱਗੇਗਾ ਨਿਸ਼ਾਨ
ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਕਿਹਾ ਕਿ ਰਾਸ਼ਟਰਪਤੀ ਚੋਣਾਂ ‘ਚ ਵੋਟ ਦੇਣ ਵਾਲੇ ਸਾਂਸਦਾਂ ਤੇ ਵਿਧਾਇਕਾਂ ਨੂੰ ਮਤਦਾਨ ਕੇਂਦਰ ਦੇ ਅੰਦਰ ਆਪਣੀ ਕਲਮ ਲਿਜਾਣ ਤੋਂ ਮਨ੍ਹਾ ਕੀਤਾ ਗਿਆ ਹੈ ਤੇ ਵਿਸ਼ੇਸ਼ ਰੂਪ ‘ਚ ਡਿਜ਼ਾਇਨ ਕੀਤਾ ਗਿਆ ਮਾਰਕਰ ਹੀ ਬੇਲਟ ਪੇਪਰ ‘ਤੇ ਨਿਸ਼ਾਨ ਲਗਾਏਗਾ ਹਰਿਆਣਾ ‘ਚ ਪਿਛਲੇ ਸਾਲ ਰਾਜ ਸਭਾ ਚੋਣਾਂ ਦੌਰਾਨ ਪੈਦਾ ਹੋਏ ਸਿਆਹੀ ਵਿਵਾਦ ਤੋਂ ਬਾਅਦ ਚੋਣ ਕਮਿਸ਼ਨ ਨੇ ਰਾਸ਼ਟਰਪਤੀ ਤੇ ਉੱਪ ਰਾਸ਼ਟਰਪਤੀ ਚੋਣਾਂ ‘ਚ ਵੋਟ ਪਾਉਣ ਲਈ ਵਿਸ਼ੇਸ਼ ਕਲਮਾਂ ਦਾ ਇਸਤੇਮਾਲ ਕਰਨ ਦਾ ਫੈਸਲਾ ਲਿਆ ਹੈ
ਚੋਣ ਕਮਿਸ਼ਨ ਨੇ ਬੈਂਗਨੀ ਸਿਆਹੀ ਯੁਕਤ ਵਿਸ਼ੇਸ਼ ਕ੍ਰਮਕ ਵਾਲੀ ਕਲਮਾਂ ਦੀ ਸਪਲਾਈ ਕਰੇਗਾ ਸੋਮਵਾਰ ਨੂੰ ਚੋਣਾਂ ‘ਚ ਕੇਵਲ ਕਮਿਸ਼ਨ ਦੁਆਰਾ ਉਪਲੱਬਧ ਕਰਾਈ ਗਈ ਮਤਦਾਨ ਸਮੱਗਰੀ ਦੀ ਵਰਤੋਂ ਨੂੰ ਹੀ ਸੁਨਿਸ਼ਚਿਤ ਕਰਨ ਲਈ ਇਹ ਕਦਮ ਉਠਾਇਆ ਗਿਆ ਹੈ ਕਮਿਸ਼ਨ ਦੇ ਇੱਕ ਬੁਲਾਰੇ ਨੇ ਨਵੇਂ ਕਾਨੂੰਨ ਦੇ ਬਾਰੇ ‘ਚ ਦੱਸਿਆ ਕਿ ਮਤਦਾਨ ਕੇਂਦਰ ‘ਚ ਦਾਖਲੇ ਤੋਂ ਪਹਿਲਾਂ ਚੋਣ ਕਰਮੀ ਵੋਟਰਾਂ ਤੋਂ ਉਨ੍ਹਾਂ ਦੀ ਨਿੱਜੀ ਕਲਮ ਲੈ ਲੈਣਗੇ ਤੇ ਵੋਟ ਪੱਤਰ ‘ਤੇ ਨਿਸ਼ਾਨ ਲਗਾਉਣ ਲਈ ਵਿਸ਼ੇਸ਼ ਕਲਮ ਦੇਣਗੇ ਉਨ੍ਹਾਂ ਦੱਸਿਆ ਕਿ ਮਤਦਾਨ ਕੇਂਦਰ ਤੋਂ ਬਾਹਰ ਆਉਣ ‘ਤੇ ਵਿਸ਼ੇਸ਼ ਕਲਮ ਵਾਪਸ ਲੈ ਲਈ ਜਾਵੇਗੀ ਤੇ ਚੋਣ ਕਰਮੀ ਨਿੱਜੀ ਕਲਮ ਵਾਪਸ ਦੇ ਦੇਣਗੇ
ਮੈਸੂਰ ਪੇਂਟਸ ਐਂਡ ਵਾਰਨਿਸ ਲਿਮਟਿਡ ਤੋਂ ਇਹ ਵਿਸ਼ੇਸ਼ ਕਲਮ ਖਰੀਦੀ ਗਈ ਹੈ ਇਹ ਕੰਪਨੀ ਕਮਿਸ਼ਨ ਨੂੰ ਨਾ ਮਿਟਣ ਵਾਲੀ ਸਿਆਹੀ ਦੀ ਸਪਲਾਈ ਕਰਦੀ ਹੈ ਚੋਣ ਕਮਿਸ਼ਨ ਨੇ ਪਹਿਲੀ ਵਾਰ ਵਿਸ਼ੇਸ਼ ਪੋਸਟਰ ਤਿਆਰ ਕੀਤਾ ਹੈ, ਜਿਸ ‘ਚ ਵੋਟਰਾਂ ਨੂੰ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ, ਇਹ ਸਭ ਕੁਝ ਲਿਖਿਆ ਹੋਵੇਗਾ ਪਾਰਟੀ ਦੇ ਮੈਬਰਾਂ ਨੂੰ ਕਿਸੇ ਉਮੀਦਵਾਰ ਦੇ ਹੱਕ ‘ਚ ਵੋਟ ਦੇਣ ਲਈ ਕਿਸੇ ਤਰ੍ਹਾਂ ਦਾ ਵ੍ਹਿਪ ਜਾਂ ਨਿਰਦੇਸ਼ ਜਾਰੀ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹ ਗੁਪਤ ਵੋਟ ਪੱਤਰ ਹੈ ਸਾਂਸਦਾਂ ਨੂੰ ਹਰੇ ਰੰਗ, ਜਦਕਿ ਵਿਧਾਇਕਾਂ ਨੂੰ ਗੁਲਾਬੀ ਰੰਗ ਦੇ ਵੋਟ ਪੱਤਰ ਦਿੱਤੇ ਜਾਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।