ਫੌਜੀ ਅਭਿਆਸ ਸਮੇਤ ਵੱਖ-ਵੱਖ ਖੇਤਰਾਂ ‘ਚ ਦੁਵੱਲੇ ਸਹਿਯੋਗ ਲਈ ਹੋਵੇਗੀ ਚਰਚਾ
ਨਵੀਂ ਦਿੱਲੀ:ਹਵਾਈ ਫੌਜ ਮੁਖੀ ਵੀਰੇਂਦਰ ਸਿੰਘ ਧਨੋਆ ਫਰਾਂਸ ਦੀ ਹਵਾਈ ਫੌਜ ਨਾਲ ਦੋਪੱਖੀ ਰੱਖਿਆ ਸਹਿਯੋਗ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ 17 ਜੁਲਾਈ ਤੋਂ ਚਾਰ ਰੋਜ਼ਾ ਅਧਿਕਾਰਕ ਦੌਰੇ ‘ਤੇ ਫਰਾਂਸ ਜਾਣਗੇ।
ਏਅਰ ਚੀਫ ਮਾਰਸ਼ਲ ਧਨੋਆ ਦੌਰੇ ਦੌਰਾਨ ਫਰਾਂਸ ਦੀ ਹਥਿਆਰਬੰਦ ਫੌਜਾਂ ਦੇ ਸੀਨੀਅਰ ਫੌਜਾਂ ਦੇ ਸੀਨੀਅਰ ਫੌਜ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕਰਨਗੇ ਫਰਾਂਸ ਦੇ ਫੌਜ ਅਧਿਕਾਰੀਆਂ ਨਾਲ ਉਨ੍ਹਾਂ ਦੀ ਮੀਟਿੰਗਾਂ ‘ਚ ਫੌਜ ਟ੍ਰੇਨਿੰਗ ਸਿਲੇਬਸ ‘ਚ ਅਦਾਨ-ਪ੍ਰਦਾਨ, ਫੌਜ ਮਾਮਲਿਆਂ ਦੇ ਮਾਹਿਰਾਂ ਦੀ ਦੋਪੱਖੀ ਯਾਤਰਾਵਾਂ ਅਤੇ ਸੰਯੁਕਤ ਫੌਜ ਅਭਿਆਸ ਸਮੇਤ ਦੋਪੱਖੀ ਸਹਿਯੋਗ ਦੇ ਵੱਖ-ਵੱਖ ਖੇਤਰਾਂ ‘ਤੇ ਗੱਲਬਾਤ ਕੀਤੀ ਜਾਵੇਗੀ।
ਇਸਦੇ ਨਾਲ ਹੀ ਵਰਤਮਾਨ ਭੂ-ਸਿਆਸੀ ਦ੍ਰਿਸ਼ਟੀਕੋਣ ‘ਚ ਦੋਵਾਂ ਦੇਸ਼ਾਂ ਦੀ ਹਥਿਆਰਬੰਦ ਫੌਜਾਂ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ‘ਤੇ ਵੀ ਵਿਚਾਰ ਵਟਾਂਦਰਾ ਹੋਣ ਦੀ ਉਮੀਦ ਹੈ। ਏਅਰ ਚੀਫ ਮਾਰਸ਼ਲ ਧਨੋਆ ਦੀ ਯਾਤਰਾ ਦਾ ਮੁੱਖ ਉਦੇਸ਼ ਦੋਪੱਖੀ ਸਬੰਧਾਂ ‘ਚ ਸੁਧਾਰ, ਰੱਖਿਆ ਸਬੰਧ ਵਧਾਉਣਾ ਅਤੇ ਦੋਵਾਂ ਦੇਸ਼ਾਂ ਦਰਮਿਆਨ ਰੱਖਿਆ ਸਹਿਯੋਗ ਦੇ ਹੋਰ ਖੇਤਰਾਂ ਦੀ ਰੂਪਰੇਖਾ ਬਣਾਉਦਾ ਹੈ ।
ਏਅਰ ਚੀਫ ਮਾਰਸ਼ਲ ਧਨੋਆ ਇਸ ਦੌਰੇ ਦੌਰਾਨ ਫਰਾਂਸ ਹਵਾਈ ਫੌਜ ਦੇ ਮੁੱਖ ਦਫ਼ਤਰਾਂ ਅਤੇ ਕੁਝ ਸੰਚਾਲਿਤ ਹਵਾਈ ਫੌਜ ਅੱਡਿਆਂ ‘ਤੇ ਜਾਣਗੇ ਅਤੇ ਭਾਰਤੀ ਰਾਫੇਲ ਪੀਐਮਟੀ ਆਧਾਰਭੂਤ ਢਾਂਚੇ ਨੂੰ ਵੀ ਵੇਖਣਗੇ ਉਨ੍ਹਾਂ ਦਾ ਫੌਜ ਹਵਾਈ ਉਦਯੋਗ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕਰਨ ਅਤੇ ਰਾਫੇਲ ‘ਚ ਉਡਾਣ ਭਰਨ ਦਾ ਵੀ ਪ੍ਰੋਗਰਾਮ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।