ਪੂਰਬੀ ਚੀਨ ‘ਚ ਅੱਗ ਕਾਰਨ 22 ਮੌਤਾਂ

China,Jiangsu,Deaths, House. Fire

ਤਿੰਨ ਜਣੇ ਝੁਲਸੇ, ਅੱਗ ਲੱਗਣ ਦੇ ਕਾਰਨਾਂ ਦਾ ਨਹੀਂ ਲੱਗ ਸਕਿਆ ਪਤਾ

ਬੀਜਿੰਗ:ਚੀਨ ਦੇ ਪੂਰਬੀ ਸੂਬੇ ਜਿਆਂਗਸੂ ‘ਚ ਅੱਜ ਇੱਕ ਘਰ ‘ਚ ਅੱਗ ਲੱਗਣ ਕਾਰਨ 22 ਵਿਅਕਤੀਆਂ ਦੀ ਮੌਤ ਹੋ ਗਈ ਸਰਕਾਰੀ ਨਿਊਜ਼ ਏਜੰਸੀ ਸਿਨਹੁਆ ਨੇ ਇੱਕ ਸਥਾਨਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਚਾਂਗਸ਼ੂ ਸ਼ਹਿਰ ‘ਚ ਦੋ ਮੰਜਿਲਾ ਇੱਕ ਇਮਾਰਤ ‘ਚ ਸਵੇਰੇ ਅੱਗ ਲੱਗ ਗਈ

ਅੱਗ ‘ਚ ਝੁਲਸ ਕੇ 22 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਝੁਲਸ ਗਏ ਅਧਿਕਾਰੀ ਨੇ ਦੱਸਿਆ ਕਿ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ ਅਤੇ ਇਸ ਘਟਨਾ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ  ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।