Road Accident: ਆਟੋ ਤੇ ਕੈਮੀਕਲ ਟਰੱਕ ਦੀ ਸਿੱਧੀ ਟੱਕਰ, ਦੋ ਵਿਅਕਤੀਆਂ ਦੀ ਮੌਤ

Road Accident
Road Accident

ਔਰਤ ਸਮੇਤ ਤਿੰਨ ਗੰਭੀਰ ਜ਼ਖਮੀ | Road Accident

Road Accident: (ਮਨਜੀਤ ਨਰੂਆਣਾ) ਸੰਗਤ ਮੰਡੀ। ਬਠਿੰਡਾ ਡੱਬਵਾਲੀ ਰਾਸ਼ਟਰੀ ਮਾਰਗ ’ਤੇ ਪਿੰਡ ਚੱਕ ਰੁਲਦੂ ਸਿੰੰਘ ਵਾਲਾ ਵਿਖੇ ਢਿੱਲੋਂ ਪੈਟਰੋਲ ਪੰਪ ਦੇ ਨਜਦੀਕ ਇੱਕ ਕੈਮੀਕਲ ਦੇ ਭਰੇ ਟਰੱਕ ਦੀ ਆਟੋ ਨਾਲ ਹੋਈ ਸਿੱਧੀ ਟੱਕਰ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਇੱਕ ਔਰਤ ਸਮੇਤ ਤਿੰਨ ਵਿਅਕਤੀ ਗੰਭੀਰ ਜ਼ਖਮੀ ਹੋ ਗਏ।

ਜਾਣਕਾਰੀ ਅਨੁਸਾਰ ਉਕਤ ਆਟੋ ਸਵਾਰ ਡੱਬਵਾਲੀ ਵਾਲੇ ਪਾਸਿਓ ਮੱਥਾ ਟੇਕ ਕੇ ਬਠਿੰਡਾ ਵੱਲ ਜਾ ਰਹੇ ਸਨ, ਜਿਉਂ ਹੀ ਇਹ ਢਿੱਲੋਂ ਪੈਟਰੋਲ ਪੰਪ ਨਜਦੀਕ ਪਹੁੰਚੇ ਤਾਂ ਬਠਿੰਡਾ ਵਾਲੇ ਪਾਸੇ ਤੋਂ ਆ ਰਹੇ ਕੈਮੀਕਲ ਵਾਲੇ ਟਰੱਕ ਦੀ ਆਟੋ ਨਾਲ ਸਿੱਧੀ ਟੱਕਰ ਹੋ ਗਈ, ਜਿਸ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਔਰਤ ਸਮੇਤ ਤਿੰਨ ਗੰਭੀਰ ਜਖਮੀ ਹੋ ਗਏ ਜ਼ਖਮੀਆਂ ਨੂੰ ਮੰਡੀ ਡੱਬਵਾਲੀ ਐਬੂਲੈਂਸਾਂ ਸੇਵਾ ਟਰੱਸਟ ਦੇ ਕਲਵੰਤ ਸਿੰਘ ਦੀ ਸਹਾਇਤਾ ਨਾਲ ਡੱਬਵਾਲੀ ਵਿਖੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਦੋ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ।

ਇਹ ਵੀ ਪੜ੍ਹੋ: Mohali News: ਮੁਹਾਲੀ ‘ਚ ਡਿੱਗੀ ਬਹੁਮੰਜ਼ਿਲਾ ਇਮਾਰਤ, 15 ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ

ਮ੍ਰਿਤਕਾਂ ਦੀ ਪਹਿਚਾਣ ਸੰਦੀਪ ਅਤੇ ਵਿੱਕੀ ਪੁੱਤਰ ਕਸਮੀਰ ਸਿੰਘ ਅਤੇ ਜ਼ਖ਼ਮੀ ਕਮਲੇਸ਼ ਪਤਨੀ ਸਾਹਬ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਜਗਦੀਸ਼ ਸਿੰਘ, ਇੰਦਰ ਸਿੰਘ ਪੁੱਤਰ ਭਗਤ ਸਿੰਘ ਵਾਸੀ ਬਠਿੰਡਾ ਵਜੋਂ ਹੋਈ ਹੈ।ਗੰਭੀਰ ਜ਼ਖ਼ਮੀਆਂ ਨੂੰ ਬਠਿੰਡਾ ਦੇ ਏਮਜ਼ ਹਸਪਤਾਲ ’ਚ ਰੈਫਰ ਕੀਤਾ ਗਿਆ।ਮੌਕੇ ’ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਪਹੁੰਚ ਕੇ ਦੋਵੇਂ ਹਾਦਸਾ ਗ੍ਰਸਤ ਵਾਹਨਾਂ ਨੂੰ ਸੜਕ ਤੋਂ ਪਾਸੇ ਕਰਵਾਇਆ।ਪੁਲਿਸ ਚੌਂਕੀ ਪਥਰਾਲਾ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। Road Accident

LEAVE A REPLY

Please enter your comment!
Please enter your name here