Municipal Corporation Patiala Elections: ਅਕਾਲੀ ਉਮੀਦਵਾਰ ਦਾ ਪਤੀ ਤੇਲ ਦੀ ਬੋਤਲ ਲੈ ਕੇ ਟੈਂਕੀ ‘ਤੇ ਚੜਿਆ
- ਭਾਜਪਾ ਉਮੀਦਵਾਰ ਵੱਲੋਂ ਆਪਣੇ ਤੇ ਤੇਲ ਪਾਉਣ ਦੀ ਕੀਤੀ ਕੋਸ਼ਿਸ਼, ਪੁਲਿਸ ਨੇ ਹਿਰਾਸਤ ਵਿੱਚ ਲਿਆ | Municipal Corporation Patiala Elections
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਨਗਰ ਨਿਗਮ ਪਟਿਆਲਾ ਅੰਦਰ ਜਾਲੀ ਵੋਟਿੰਗ ਸਮੇਤ ਧਾਂਦਲੀਆਂ ਨੂੰ ਲੈ ਕੇ ਹਿਸਕ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਵਾਰਡ ਨੰਬਰ 11 ਵਿੱਚ ਅਕਾਲੀ ਆਗੂ ਸੁਖਵਿੰਦਰ ਸਿੰਘ ਮਿੰਟਾਂ ਤੇਲ ਦੀ ਬੋਤਲ ਲੈ ਕੇ ਟੈਂਕੀ ਤੇ ਚੜ ਗਏ ਹਨ। ਉਸ ਨੇ ਕਿਹਾ ਕਿ ਉਸ ਦੀ ਉਮੀਦਵਾਰ ਪਤਨੀ ਨੂੰ ਬੂਥ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਜਿਸ ਤੋਂ ਬਾਅਦ ਹੀ ਉਹ ਟੈਂਕੀ ਤੇ ਚੜਿਆ ਹੈ। Municipal Corporation Patiala Elections
Read Also : Ludhiana News: ਵੋਟਾਂ ਪਾਉਣ ’ਚ ਸ਼ਹਿਰੀਆਂ ਨੂੰ ਪੇਂਡੂਆਂ ਨੇ ਪਛਾੜਿਆ
ਇਸ ਤੋਂ ਬਾਅਦ ਅਕਾਲੀ ਆਗੂ ਐਨ ਕੇ ਸ਼ਰਮਾ ਸਮੇਤ ਪੁਲਿਸ ਅਧਿਕਾਰੀ ਪੁੱਜੇ ਅਤੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਕਿਸੇ ਪ੍ਰਕਾਰ ਦਾ ਧੱਕਾ ਨਹੀਂ ਹੋਵੇਗਾ ਜਿਸ ਤੋਂ ਬਾਅਦ ਉਹ ਹੇਠਾਂ ਆਇਆ ਇਸੇ ਤਰ੍ਹਾਂ ਹੀ ਵਾਰਡ ਨੰਬਰ 35 ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੁਸ਼ੀਲ ਨਈਅਰ ਵੱਲੋਂ ਧੱਕੇਸ਼ਾਹੀ ਦੇ ਖਿਲਾਫ ਆਪਣੇ ਉੱਪਰ ਤੇਲ ਪਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਕਿ ਪੁਲਿਸ ਮੁਲਾਜ਼ਮਾਂ ਵੱਲੋਂ ਰੋਕ ਕੇ ਹਿਰਾਸਤ ਵਿੱਚ ਲਿਆ ਗਿਆ। ਇਧਰ ਭਾਜਪਾ ਆਗੂ ਬੀਬਾ ਜੈਇੰਦਰ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਚੇਤਨ ਸਿੰਘ ਜੌੜਾ ਮਾਜਰਾ, ਗੁਰਲਾਲ ਘਨੌਰ ਸਮੇਤ ਹੋਰਨਾਂ ਵੱਲੋਂ ਵੱਖ-ਵੱਖ ਵਾਰਡਾਂ ਵਿੱਚ ਸਰਕਾਰੀ ਤੰਤਰ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ।