Abohar News: (ਮੇਵਾ ਸਿੰਘ) ਅਬੋਹਰ। ਅਬੋਹਰ ਦੇ ਸੀਤੋ ਰੋਡ ’ਤੇ ਦੁਪਹਿਰ ਸਮੇਂ ਇੱਕ ਕਾਰ ਨੂੰ ਠੀਕ ਕਰਨ ਸਮੇਂ ਅਚਾਨਕ ਹੀ ਕਾਰ ਵਿੱਚ ਭਿਆਨਕ ਅੱਗ ਗਈ। ਮੌਕੇ ’ਤੇ ਪਹੁੰਚੀ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ ’ਤੇ ਕਾਬੂ ਪਾਇਆ। ਜਾਣਕਾਰੀ ਅਨੁਸਾਰ ਪਿੰਡ ਜੰਡਵਾਲਾ ਬਿਸ਼ਨੋਈਆ ਹਰਿਆਣਾ ਨਿਵਾਸੀ ਸਰਵਨ ਕੁਮਾਰ ਦੁਪਹਿਰ ਸਮੇਂ ਆਪਣੀ ਆਲਟੋ ਕਾਰ ਦਾ ਕੰਮ ਕਰਾਉਣ ਲਈ ਅਬੋਹਰ ਦੇ ਸੀਤੋ ਰੋਡ ਸਥਿਤ ਇੱਕ ਵਰਕਸ਼ਾਪ ਵਿੱਚ ਲੈ ਕੇ ਆਇਆ ਸੀ।
ਇਹ ਵੀ ਪੜ੍ਹੋ: Lehra Police News: ਮਾੜੇ ਅਨਸਰਾਂ ਦੇ ਹੌਸਲੇ ਬੁਲੰਦ, ਪੁਲਿਸ ਪਾਰਟੀ ’ਤੇ ਕੀਤਾ ਜਾਨਲੇਵਾ ਹਮਲਾ
ਜਿਵੇਂ ਹੀ ਮਕੈਨਿਕ ਨੇ ਕਾਰ ਦਾ ਇੱਕ ਨਟ ਖੋਲ੍ਹਿਆ ਤਾਂ ਕਾਰ ਨੂੰ ਅਚਾਨਕ ਹੀ ਅੱਗ ਲੱਗ ਗਈ। ਅੱਗ ਐਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਕਾਰ ਵਿੱਚੋਂ ਅੱਗ ਦੀਆਂ ਲਾਟਾਂ ਨਿਕਲਣ ਲੱਗੀਆਂ। ਇਸ ਅੱਗ ਕਾਰਨ ਕਾਰ ਦੇ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਣ ਦਾ ਅਨੁਮਾਨ ਹੈੈ। Abohar News