ਪਰਿਵਾਰ ਵੱਲੋਂ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ | Body Donation
Body Donation: (ਮੇਵਾ ਸਿੰਘ/ਲਖਜੀਤ) ਖੂਈਆਂ ਸਰਵਰ/ਘੜਸਾਨਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਜਿੱਥੇ ਜਿਉਂਦੇ ਜੀਅ ਘਰੇਲੂ ਜਿੰਮੇਵਾਰੀਆਂ ਨਿਭਾਉਂਦੇ ਹੋਏ ਸਮਾਜ ਤੇ ਮਾਨਵਤਾ ਭਲਾਈ ਦੀ ਨਿਹਸਵਾਰਥ ਸੇਵਾ ਵਿੱਚ ਵੱਧ ਚੜ੍ਹਕੇ ਹਿੱਸਾ ਲੈਂਦੇ ਹਨ ਉਥੇ ਜਿਉਂਦੇ ਜੀਅ ਕੀਤੇ ਵਾਅਦੇ ਅਨੁਸਾਰ ਦੇਹਾਂਤ ਤੋਂ ਬਾਅਦ ਵੀ ਮਾਨਵਤਾ ਦੀ ਅਜਿਹੀ ਸੇਵਾ ਕਮਾ ਜਾਂਦੇ ਹਨ, ਜਿਸ ਕਰਕੇ ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਹੈ।
ਇਸੇ ਤਹਿਤ ਰੋਜ਼ਾਨਾ ’ਸੱਚ ਕਹੂੰ’ ਦੇ ਘੜਸਾਨਾ ਤੋਂ ਪੱਤਰਕਾਰ ਜਗਰੂਪ ਸਿੰਘ ਇੰਸਾਂ ਅਤੇ ਪ੍ਰਵੀਨ ਕੌਰ ਇੰਸਾਂ 85 ਮੈਂਬਰ ਰਾਜਸਥਾਨ ਨਿਵਾਸੀ ਖੂਈਆਂ ਸਰਵਰ ਜੋ ਅੱਜ-ਕੱਲ੍ਹ ਘੜਸਾਨਾ ਮੰਡੀ ਰਾਜਸਥਾਨ ਰਹਿੰਦੇ ਹਨ, ਦੇ ਨੌਜਵਾਨ ਸਪੁੱਤਰ ਆਜਮ ਸਿੰਘ ਇੰਸਾਂ ਜੋ ਬੀਤੀ ਰਾਤ ਆਪਣੀ ਸੁਆਸਾਂ ਰੂਪੀ ਪੂੰਜੀ ਨੂੰ ਪੂਰਾ ਕਰਕੇ ਕੁੱਲ ਮਾਲਕ ਦੇ ਚਰਨਾਂ ਵਿੱਚ ਸੱਚਖੰਡ ਜਾ ਬਿਰਾਜੇ ਸਨ, ਦਾ ਮ੍ਰਿਤਕ ਸਰੀਰ ਉਨ੍ਹਾਂ ਵੱਲੋਂ ਮਾਨਵਤਾ ਤੇ ਸਮਾਜ ਭਲਾਈ ਸੇਵਾ ਤਹਿਤ ਡਾਕਟਰੀ ਖੋਜਾਂ ਲਈ ਦਾਨ ਕੀਤਾ ਗਿਆ। ਇਸ ਤੋਂ ਪਹਿਲਾਂ ਪਰਿਵਾਰ ਨੇ ਸੱਚਖੰਡਵਾਸੀ ਆਜਮ ਸਿੰਘ ਦੀਆਂ ਅੱਖਾਂ ਵੀ ਦਾਨ ਕੀਤੀਆਂ, ਜੋ ਕਿਸੇ ਦੀ ਹਨੇਰੀ ਜਿੰਦਗੀ ਨੂੰ ਰੁਸ਼ਨਾਉਣਗੀਆਂ।
ਬਲਾਕ ਖੂਈਆਂ ਸਰਵਰ ਦੇ 8ਵੇਂ, ਪਿੰਡ ਖੂਈਆਂ ਸਰਵਰ ਦੇ ਪੰਜਵੇਂ ਤੇ ਪਰਿਵਾਰ ’ਚੋਂ ਬਣੇ ਦੂਸਰੇ ਸਰੀਰਦਾਨੀ
ਆਜਮ ਸਿੰਘ ਇੰਸਾਂ ਬਲਾਕ ਖੂਈਆਂ ਸਰਵਰ ਦੇ 8ਵੇਂ, ਪਿੰਡ ਖੂਈਆਂ ਸਰਵਰ ਦੇ 5ਵੇਂ ਤੇ ਪਰਿਵਾਰ ’ਚੋਂ ਦੂਸਰੇ ਸਰੀਰਦਾਨੀ ਬਣ ਗਏ ਹਨ। ਜਿਕਰ ਕਰਨਾ ਬਣਦਾ ਹੈ ਇਸ ਤੋਂ ਪਹਿਲਾਂ ਪਰਿਵਾਰ ਨੇ ਸਰੀਰਦਾਨੀ ਆਜਮ ਸਿੰਘ ਇੰਸਾਂ ਦੇ ਤਾਈ ਗੁਰਚਰਚਨ ਕੌਰ ਇੰਸਾਂ ਦਾ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕੀਤਾ ਜਦੋਂ ਕਿ ਆਜਮ ਸਿੰਘ ਇੰਸਾਂ ਦੇ ਦਾਦਾ ਤੇ ਦਾਦੀ ਜੀ ਦੀਆਂ ਅੱਖਾਂ ਦਾਨ ਕੀਤੀਆਂ ਗਈਆਂ ਸਨ। ਆਜਮ ਸਿੰਘ ਇੰਸਾਂ ਦੇ ਮ੍ਰਿਤਕ ਸਰੀਰ ਨੂੰ ਫੁੱਲਾਂ ਨਾਲ ਸਜਾਈ ਗੱਡੀ ’ਚ ਅਬੋਹਰ-ਸ੍ਰੀ ਗੰਗਾਨਗਰ ਮਾਰਗ ਤੋਂ ਭਰੇ ਮਨ ਨਾਲ ਪਰਿਵਾਰ ਵੱਲੋਂ ਵਰਲਡ ਕਾਲਜ ਆਫ ਮੈਡੀਕਲ ਸਾਇੰਸ ਰਿਚਰਸ ਸੈਂਟਰ ਅਤੇ ਹਸਪਤਾਲ ਗੁਰਾਵਰ ਝੱਜਰ (ਹਰਿਆਣਾ) ਨੂੰ ਡਾਕਟਰੀ ਖੋਜਾਂ ਲਈ ਰਵਾਨਾ ਕੀਤਾ ਗਿਆ। ਅੰਤਿਮ ਯਾਤਰਾ ਵਿੱਚ ਸ਼ਾਮਲ ਸਮੂਹ ਸਾਧ-ਸੰਗਤ, ਰਿਸ਼ਤੇਦਾਰਾਂ ਨੇ ਸਰੀਰਦਾਨੀ ਆਜਮ ਸਿੰਘ ਇੰਸਾਂ ਅਮਰ ਰਹੇ, ਜਬ ਤੱਕ ਸੂਰਜ ਚਾਂਦ ਰਹੇਗਾ, ਆਜਮ ਸਿੰਘ ਇੰਸਾਂ ਤੇਰਾ ਨਾਮ ਰਹੇਗਾ, ਦੇ ਨਾਅਰਿਆਂ ਨਾਲ ਮ੍ਰਿਤਕ ਦੇਹ ਨੂੰ ਅੰਤਿਮ ਵਿਦਾਇਗੀ ਦਿੱਤੀ।
ਇਹ ਵੀ ਪੜ੍ਹੋ: Sirsa News: ਜੁਬਾਨ ’ਤੇ ਦੁਆਵਾਂ, ਸ਼ਰਧਾ ਨਾਲ ਜੁੜੇ ਹੱਥ, ਧੰਨਵਾਦ ਡੇਰਾ ਸੱਚਾ ਸੌਦਾ
ਇਸ ਦੌਰਾਨ ਡਾ. ਸਿਕੰਦਰ ਸਿੰਘ ਇੰਸਾਂ ਬਲਾਕ ਪ੍ਰੇਮੀ ਸੇਵਕ ਦੋਦਾ ਨੇ ਸੰਖੇਪ ਵਿੱਚ ਸਰੀਰਦਾਨ ਕਰਨ ਸਬੰਧੀ ਚਾਨਣਾ ਪਾਇਆ। ਇਸ ਮੌਕੇ ਅੰਤਿਮ ਯਾਤਰਾ ਵਿੱਚ ਸ਼ਾਮਲ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿੱਚ ਬੰਤਾ ਸਿੰਘ ਇੰਸਾਂ, ਪੰਜਾਬ ਦੇ 85 ਮੈਂਬਰਾਂ ਵਿੱਚ ਦੁਲੀ ਚੰਦ ਇੰਸਾਂ, ਸਤੀਸ਼ ਇੰਸਾਂ, 85 ਮੈਂਬਰ ਭੈਣਾਂ ਵਿੱਚ ਸੁਰੇਸ਼ ਰਾਣੀ ਇੰਸਾਂ, ਰੀਟਾ ਇੰਸਾਂ, ਆਸਾ ਇੰਸਾਂ, ਰਿਚਾ ਇੰਸਾਂ, ਨੀਰੂ ਇੰਸਾਂ, ਲਾਭ ਚੰਦ ਇੰਸਾਂ ਬਲਾਕ ਪ੍ਰੇਮੀ ਸੇਵਕ, ਅਵਿਨਾਸ ਇੰਸਾਂ,
ਰਾਜਸਥਾਨ ਦੇ ਸ਼ਹਿਰ ਘੜਸਾਨਾ, ਸ੍ਰੀ ਗੰਗਾਨਗਰ, ਸੂਰਤਗੜ, ਸੰਗਰੀਆ ਆਦਿ ਦੇ 85 ਮੈਂਬਰਾਂ ਵਿੱਚ ਗੋਕਲ ਇੰਸਾਂ, ਗੋਪਾਲ ਇੰਸਾਂ, ਮਨੀ ਰਾਮ ਇੰਸਾਂ, ਸ਼ਿਵਰਾਜ ਸਿੰਘ ਇੰਸਾਂ, ਰਮੇਸ਼ ਇੰਸਾਂ, ਦਰਸ਼ਨ ਸਿੰਘ ਇੰਸਾਂ, ਕ੍ਰਿਸਨ ਇੰਸਾਂ, ਜਗਵੀਰ ਇੰਸਾਂ, ਹਰਵਿੰਦਰ ਇੰਸਾਂ, ਜਗਤਾਰ ਸਿੰਘ ਇੰਸਾਂ, ਕੁਲਵੰਤ, ਬੱਬੂ ਇੰਸਾਂ, ਗੁਲਸ਼ਨ ਇੰਸਾਂ, ਸੁਖਵਿੰਦਰ ਇੰਸਾਂ, ਲਵਪ੍ਰੀਤ ਇੰਸਾਂ, ਹਰਨੇਕ ਸਿੰਘ ਇੰਸਾਂ ਸੇਵਾਦਾਰ ਛਾਇਆਵਾਨ ਸੰਮਤੀ, 85 ਮੈਂਬਰ ਭੈਣਾਂ ਵਿੱਚ ਰਾਣੀ ਇੰਸਾਂ, ਪੁਸ਼ਪਾ ਇੰਸਾਂ, ਅੰਜੂ ਇੰਸਾਂ, ਊਸ਼ਾ ਇੰਸਾਂ, ਨੀਲਮ ਇੰਸਾਂ, ਕੁਸ਼ੱਲਿਆ ਇੰਸਾਂ, ਜੋਤੀ ਇੰਸਾਂ, ਪੱਲਵੀ ਇੰਸਾਂ, ਨਿਰਮਲਾ ਇੰਸਾਂ, ਸਿਮਰਨ ਇੰਸਾਂ, ਸੰਤੋਸ਼ ਇੰਸਾਂ, ਸੁਮਨ ਇੰਸਾਂ, ਸੰਤੋਸ ਇੰਸਾ, ਸੁਨੀਤਾ ਇੰਸਾਂ, ਸਿਰੋਜ ਇੰਸਾਂ ਆਦਿ ਹਾਜ਼ਰ ਸਨ। Body Donation
ਸਰੀਰਦਾਨ ਪਰਿਵਾਰ ਦਾ ਸਲਾਘਾਯੋਗ ਕਦਮ : ਐੱਸਐੱਮਓ
ਇਸ ਮੌਕੇ ਡਾ. ਨੀਰਜਾ ਗੁਪਤਾ ਐੱਸਐੱਮਓ ਅਬੋਹਰ ਨੇ ਡਾਕਟਰੀ ਖੋਜਾਂ ਲਈ ਮ੍ਰਿਤਕ ਸਰੀਰ ਨੂੰ ਦਾਨ ਕਰਨ ’ਤੇ ਕਿਹਾ ਕਿ ਇਹ ਪਰਿਵਾਰ ਦਾ ਬਹੁਤ ਹੀ ਵਧੀਆ ਸਲਾਘਾਯੋਗ ਕਦਮ ਹੈ, ਕਿਉਂਕਿ ਮ੍ਰਿਤਕ ਸਰੀਰਾਂ ’ਤੇ ਖੋਜ ਕਰਕੇ ਇਸ ਨਾਲ ਲਾਇਲਾਜ ਬੀਮਾਰੀਆਂ ਦੇ ਇਲਾਜ ਲੱਭਣ ਵਾਸਤੇ ਨਵੇਂ ਡਾਕਟਰ ਬਣ ਰਹੇ ਨੌਜਵਾਨ ਲੜਕੇ ਲੜਕੀਆਂ ਨੂੰ ਕਾਫੀ ਸਹਾਇਤਾ ਮਿਲਦੀ ਹੈ।