ਖੇਤੀਬਾੜੀ ਡਰਾਫਟ ਨੂੰ ਲੈਕੇ ਕੀਤਾ ਮੋਟਰਸਾਈਕਲ ਮਾਰਚ | Kisan Andolan News
Kisan Andolan News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਨਾਮ ਬਲਾਕ ਵੱਲੋਂ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਹੇਠ ਸੁਨਾਮ ਬਲਾਕ ਦੇ ਤਿੰਨ ਦਰਜਨ ਪਿੰਡਾਂ ਵਿੱਚ ਮੋਟਰਸਾਈਕਲ ਮਾਰਚ ਕੀਤਾ ਗਿਆ ਇਹ ਮੋਟਰਸਾਈਕਲ ਮਾਰਚ ਖੇਤੀਬਾੜੀ ਡਰਾਫਟ ਨੂੰ ਲੈ ਕੇ ਕੀਤਾ ਗਿਆ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਕਿਸਾਨ ਬਾਰਡਰਾਂ ਤੇ ਐਮ ਐਸ ਪੀ ਬਚਾਉਣ ਵਾਸਤੇ ਲੜ ਰਹੇ ਹਨ ਪਰ ਕੇਂਦਰ ਸਰਕਾਰ ਖੇਤੀਬਾੜੀ ਖਰੜੇ ਰਾਹੀਂ ਐਮ ਐਸ ਪੀ ਦੀ ਜੜ ਹੀ ਵੱਡ ਰਹੀ ਹੈ ਆਗੂਆਂ ਨੇ ਕਿਹਾ ਕਿ ਜਦੋਂ ਕਿਸਾਨ ਦਿੱਲੀ ਵੱਲ ਪੈਦਲ ਜਾ ਰਹੇ ਸਨ ਤਾਂ ਕੇਂਦਰ ਸਰਕਾਰ ਦੀ ਸ਼ਹਿ ਤੇ ਹਰਿਆਣਾ ਸਰਕਾਰ ਨੇ ਕਿਸਾਨਾਂ ਤੇ ਲਾਠੀ ਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਦਾਗੇ ਗਏ ਇਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਥੋੜੀ ਹੈ। Kisan Andolan News
ਆਗੂਆਂ ਨੇ ਕਿਹਾ ਕਿ ਖੇਤੀਬਾੜੀ ਖਰੜਾ ਸਟੇਟ ਸਰਕਾਰਾਂ ਕੋਲੇ ਪਹੁੰਚ ਚੁੱਕਿਆ ਹੈ ਪਰ ਪੰਜਾਬ ਸਰਕਾਰ ਨੇ ਅਜੇ ਤੱਕ ਇਸ ਡਰਾਫਟ ਦਾ ਜਵਾਬ ਨਹੀਂ ਦਿੱਤਾ ਜਿਸ ਤੋਂ ਜਾਰ ਹੋ ਰਿਹਾ ਕਿ ਪੰਜਾਬ ਸਰਕਾਰ ਕਾਰਪੋਰੇਟ ਜਗਤ ਅਤੇ ਕੇਂਦਰ ਸਰਕਾਰ ਨਾਲ ਮਿਲੀ ਹੋਈ ਹੈ। ਇੰਨੇ ਵੱਡੇ ਮਸਲੇ ਤੇ ਪੰਜਾਬ ਸਰਕਾਰ ਦੀ ਚੁੱਪੀ ਦਰਸਾਉਂਦੀ ਹੈ ਕਿ ਇਸ ਖੇਤੀ ਬਾਰੇ ਖਰੜੇ ਨਾਲ ਖੇਤੀ ਸੈਕਟਰ ਅਤੇ ਸਰਕਾਰੀ ਮੰਡੀ ਬਿਲਕੁਲ ਤਬਾਹ ਹੋ ਜਾਵੇਗੀ ਇਸ ਲਈ ਪੰਜਾਬ ਸਰਕਾਰ ਇਸ ਖੇਤੀਬਾੜੀ ਖਰੜੇ ਦਾ ਵਿਰੋਧ ਕਰੇ।
Read Also : Punjab Government Orders: ਸਾਵਧਾਨ! ਪੰਜਾਬ ਵਾਸੀਆਂ ਲਈ ਸਖਤ ਹੁਕਮ ਜਾਰੀ, 7 ਤੋਂ 7 ਤੱਕ ਨਹੀਂ ਕਰ ਸਕੋਗੇ ਇਹ ਕੰਮ
ਅੱਜ ਦੇ ਮੋਟਰਸਾਈਕਲ ਮਾਰਚ ਵਿੱਚ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਬਲਾਕ ਆਗੂ ਰਾਮ ਸਰਨ ਸਿੰਘ ਉਗਰਾਹਾਂ, ਸੁਖਪਾਲ ਮਾਣਕ ਕਣਕਵਾਲ, ਪਾਲ ਸਿੰਘ ਦੋਲੇਵਾਲ ,ਲਾਲੀ ਦੋਲੇਵਾਲ , ਜੀਤ ਸਿੰਘ ਗੰਢੂਆਂ, ਭਗਵਾਨ ਸਿੰਘ ਸੁਨਾਮ, ਮਹਿੰਦਰ ਸਿੰਘ ਨਮੋਲ, ਗਗਨਦੀਪ ਸਿੰਘ ਚੱਠਾ, ਮਨੀ ਸਿੰਘ ਭੈਣੀ, ਯਾਦਵਿੰਦਰ ਸਿੰਘ ਚੱਠਾ ਹਾਜਰ ਸਨ।