ਲੰਦਨ ਦੀ ਸਾਧ-ਸੰਗਤ ਨੇ ਹਸਪਤਾਲ ’ਚ ਲਾਏ 400 ਪੌਦੇ | London News
London News: (ਸੱਚ ਕਹੂੰ ਨਿਊਜ਼) ਲੰਦਨ। ਇੰਗਲੈਂਡ ਦੇ ਬਲਾਕ ਲੰਦਨ ਦੀ ਸਾਧ-ਸੰਗਤ ਵੱਲੋਂ ਕੁਦਰਤ ਨੂੰ ਹਰਿਆਲੀ ਦਾ ਤੋਹਫਾ ਦਿੰਦਿਆਂ ਲਗਾਤਾਰ ਪੌਦੇ ਲਗਾ ਕੇ ਵਾਤਾਵਰਣ ਨੂੰ ਸਵੱਛ ਬਣਾਉਣ ਲਈ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ। ਪਾਰਕਾਂ ਅਤੇ ਹੋਰ ਜਨਤਕ ਥਾਂਵਾਂ ’ਤੇ ਪੌਦੇ ਲਗਾਉਣ ਤੋਂ ਬਾਅਦ ਨਵੀਂ ਸ਼ਰੂਆਤ ਕਰਦਿਆਂ ਲੰਦਨ ਦੀ ਸਾਧ-ਸੰੰਗਤ ਵੱਲੋਂ ਹਸਤਪਾਲ ਵਿਚ ਪੌਦੇ ਲਗਾਏ ਗਏ।
ਇਹ ਵੀ ਪੜ੍ਹੋ: MSG Health Tips: ਖਾਣ-ਪੀਣ ਦੀਆਂ ਇਹ ਆਦਤਾਂ ਬਚਾਉਣਗੀਆਂ ਰੋਗਾਂ ਤੋਂ
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿੰਮੇਵਾਰ ਸੇਵਾਦਾਰਾਂ ਨੇ ਦੱਸਿਆ ਕਿ ਇੰਗਲੈਂਡ ਦੇ ਬਲਾਕ ਲੰਦਨ ਦੀ ਸਾਧ-ਸੰਗਤ ਵੱਲੋਂ ਲੰਦਨ ਦੇ ਇਲਾਕੇ ਐਸ਼ਫੋਰਡ ਵਿਖੇ ਲੰਦਨ ਰੋਡ ਸਟੈਨਵੈਲ ਵਿਖੇ ਸਥਿਤ ਐਸ਼ਫੋਰਡ ਹਸਪਤਾਲ ਵਿਚ ਪੌਦਾਰੋਪਣ ਕੀਤਾ ਗਿਆ ਜਿੱਥੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ 5 ਸੇਵਾਦਾਰਾਂ ਅਤੇ 9 ਮੂਲ ਨਾਗਰਿਕਾਂ ਨੇ ਮਿਲਕੇ 400 ਪੌਦੇ ਲਗਾਏ।
ਹਸਪਤਾਲ ਸਟਾਫ ਅਤੇ ਮੂਲ ਨਗਰਿਕਾਂ ਨੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨਾਲ ਸੇਵਾ ਕਾਰਜਾਂ ਬਾਰੇ ਚਰਚਾ ਕੀਤੀ, ਉਨ੍ਹਾਂ ਸੇਵਾਦਾਰਾਂ ਵੱਲੋਂ ਕੀਤੇ ਇਸ ਨੇਕ ਕਾਰਜ ਦੀ ਭਰਪੂਰ ਪ੍ਰਸੰਸ਼ਾ ਕਰਦਿਆਂ ਤਹਿਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸੇਵਾਦਾਰਾਂ ਨੇ ਹਸਪਤਾਲ ਸਟਾਫ ਨੂੰ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ 167 ਮਾਨਵਤਾ ਭਲਾਈ ਦੇ ਕਾਰਜਾਂ ਜਾਣਕਾਰੀ ਦਿੱਤੀ। ਲੰਦਨ ਦੀ ਸਾਧ-ਸੰਗਤ ਵੱਲੋਂ ਵਾਤਾਵਰਨ ਲਈ ਕੀਤੇ ਇਸ ਵੱਡੇ ਉਪਰਾਲੇ ਦੀ ਸੋਸ਼ਲ ਮੀਡੀਆ ’ਤੇ ਵੀ ਖੂਬ ਚਰਚਾ ਹੋ ਰਹੀ ਹੈ। London News