Shambhu Border: ਸ਼ੰਭੂ ਬਾਰਡਰ ’ਤੇ ਕਿਸਾਨ ਨੇ ਨਿਗਲੀ ਸਲਫ਼ਾਸ, ਹਾਲਤ ਬਣੀ ਹੋਈ ਹੈ ਗੰਭੀਰ

Shambhu Border
ਸ਼ੰਭੂ ਬਾਰਡਰ ’ਤੇ ਕਿਸਾਨ ਨੇ ਨਿਗਲੀ ਸਲਫ਼ਾਸ, ਹਾਲਤ ਬਣੀ ਹੋਈ ਹੈ ਗੰਭੀਰ

Shambhu Border: (ਖੁਸ਼ਵੀਰ ਸਿੰਘ ਤੂਰ) ਸ਼ੰਭੂ ਬਾਰਡਰ। ਸ਼ੰਭੂ ਬਾਰਡਰ ’ਤੇ ਅੱਜ ਮੰਦਭਾਗੀ ਘਟਨਾ ਉਸ ਸਮੇਂ ਵਾਪਰੀ ਜਦੋਂ ਇੱਕ ਕਿਸਾਨ ਵੱਲੋਂ ਸਲਫ਼ਾਸ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ ਕੀਤੀ ਗਈ। ਇਸ ਦਾ ਪਤਾ ਲੱਗਣ ’ਤੇ ਕਿਸਾਨਾਂ ਵੱਲੋਂ ਉਸ ਨੂੰ ਤਰੁੰਤ ਹਸਪਤਾਲ ਦਾਖਲ ਕਰਵਾਇਆ ਗਿਆ। ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਰਜਿੰਦਰਾ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। ਕਿਸਾਨ ਦੀ ਪਛਾਣ ਜੋਧ ਸਿੰਘ ਵਾਸੀ ਰਤਨਖੇੜੀ ਖੰਨਾ ਵਜੋਂ ਹੋਈ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਕਤ ਕਿਸਾਨ ਵੱਲੋਂ ਸ਼ੰਭੂ ਬਾਰਡਰ ’ਤੇ ਅੱਜ ਹਰਿਆਣਾ ਪੁਲਿਸ ਵੱਲੋਂ ਕੀਤੀ ਕਾਰਵਾਈ ਅਤੇ ਦਿੱਲੀ ਨਾ ਜਾਣ ਦੇਣ ਤੋਂ ਦੁਖੀ ਹੋ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।

ਮੁੜ ਦਿੱਲੀ ਪੈਦਲ ਜਾਂਦੇ ਕਿਸਾਨਾਂ ’ਤੇ ਪਾਣੀ ਦੀਆਂ ਵਾਛੜਾਂ ਅਤੇ ਦਾਗੇ ਹੰਝੂ ਗੈਸ ਦੇ ਗੋਲੇ

ਆਪਣੀਆਂ ਮੰਗਾਂ ਸਬੰਧੀ 101 ਮਰਜ਼ੀਵੜੇ ਕਿਸਾਨਾਂ ਦਾ ਤੀਜਾ ਜੱਥਾ ਅੱਜ ਮੁੜ ਦਿੱਲੀ ਕੂਚ ਲਈ ਪੈਦਲ ਰਵਾਨਾ ਹੋਇਆ, ਪਰ ਪਹਿਲਾਂ ਦੀ ਤਰ੍ਹਾਂ ਹੀ ਕਿਸਾਨਾਂ ਨੂੰ ਅੱਗੇ ਨਾ ਵਧਣ ਦਿੱਤਾ ਗਿਆ। ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨੂੰ ਪਿੱਛੇ ਹਟਾਉਣ ਲਈ ਉਨ੍ਹਾਂ ਉੱਪਰ ਵਾਟਰ ਕੈਨਨ ਸਮੇਤ ਅੱਥਰੂ ਗੈਸ ਦੇ ਗੋਲਿਆਂ ਦਾ ਰੱਜ ਕੇ ਇਸਤੇਮਾਲ ਕੀਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਨਿਹੱਥੇ ਕਿਸਾਨਾਂ ਉੱਪਰ ਰਬੜ ਦੀਆਂ ਗੋਲੀਆਂ ਵੀ ਚਲਾਈਆਂ ਗਈਆਂ ਹਨ। ਇਸ ਭੇੜ ਦੌਰਾਨ 17 ਕਿਸਾਨ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਐਬੂਲੈਸਾਂ ਰਾਹੀਂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਇਹ ਵੀ ਪੜ੍ਹੋ: Indian Air Force: ਖਮਾਣੋਂ ਦੀ ਅਰਸ਼ਦੀਪ ਕੌਰ ਬਣੀ ਭਾਰਤੀ ਹਵਾਈ ਸੈਨਾ ’ਚ ਫਲਾਇੰਗ ਅਫ਼ਸਰ

ਜਾਣਕਾਰੀ ਅਨੁਸਾਰ ਅੱਜ ਕਿਸਾਨ ਆਗੂ ਜਸਵਿੰਦਰ ਸਿੰਘ ਲੋਗੋਵਾਲ ਅਤੇ ਮਲਕੀਤ ਸਿੰਘ ਦੀ ਅਗਵਾਈ ਹੇਠ ਤੀਜਾ ਜੱਥਾ ਦੁਪਹਿਰ 12 ਵਜੇਂ ਦਿੱਲੀ ਕੂਚ ਲਈ ਰਵਾਨਾ ਹੋਇਆ। ਜਦੋਂ ਉਕਤ ਜੱਥਾ ਕੁਝ ਕੁ ਮੀਟਰ ਦੂਰੀ ’ਤੇ ਹਰਿਆਣਾ ਪੁਲਿਸ ਵੱਲੋਂ ਲਾਏ ਗਏ ਨਾਕੇ ਅਤੇ ਰੋਕਾਂ ਕੋਲ ਪੁੱਜਾ ਤਾਂ ਪੁਲਿਸ ਵੱਲੋਂ ਸਪੀਕਰ ਰਾਹੀਂ ਉਨ੍ਹਾਂ ਨੂੰ ਪਿੱਛੇ ਰਹਿਣ ਲਈ ਆਖਿਆ ਗਿਆ ਅਤੇ ਗੱਲਬਾਤ ਰਾਹੀਂ ਆਪਣੀਆਂ ਮੰਗਾਂ ਸਬੰਧੀ ਸਰਕਾਰ ਨੂੰ ਜਾਣੂ ਕਰਵਾਉਣ ਲਈ ਕਿਹਾ। ਕਿਸਾਨਾਂ ਨੇ ਆਖਿਆ ਕਿ ਉਹ ਆਪਣੀਆਂ ਮੰਗਾਂ ਸਬੰਧੀ ਹੀ ਨਿਹੱਥੇ ਪੈਦਲ ਦਿੱਲੀ ਸਰਕਾਰ ਨਾਲ ਗੱਲਬਾਤ ਲਈ ਜਾ ਰਹੇ ਹਨ। ਹਰਿਆਣਾ ਪੁਲਿਸ ਨੇ ਕਿਹਾ ਕਿ ਤੁਹਾਡੇ ਕੋਲ ਅੱਗੇ ਜਾਣ ਲਈ ਕੋਈ ਪਰਮਿਸ਼ਨ ਨਹੀਂ ਹੈ। ਤੁਸੀਂ ਦਿੱਲੀ ਜਾਣ ਲਈ ਪਰਮਿਸ਼ਨ ਲੈ ਕੇ ਆਓ ਅਤੇ ਅਸੀਂ ਤੁਹਾਨੂੰ ਖੁਦ ਦਿੱਲੀ ਛੱਡ ਕੇ ਆਵਾਂਗੇ ਕਾਫ਼ੀ ਸਮਾਂ ਕਿਸਾਨਾਂ ਅਤੇ ਪੁਲਿਸ ਵਿਚਕਾਰ ਆਪਣੀ ਬਹਿਸ ਹੁੰਦੀ ਰਹੀ। Shambhu Border

LEAVE A REPLY

Please enter your comment!
Please enter your name here