Bank Holidays: ਨਵੀਂ ਦਿੱਲੀ (ਏਜੰਸੀ)। ਬੈਂਕ ਉਪਭੋਗਤਾਵਾਂ ਲਈ ਕੰਮ ਦੀ ਖਬਰ ਹੈ। ਜੇਕਰ ਤੁਹਾਨੂੰ ਬੈਂਕ ਸਬੰਧੀ ਕੋਈ ਵੀ ਕੰਮ ਹੈ ਤਾਂ ਜਲਦੀ ਤੋਂ ਜਲਦੀ ਕਰ ਲਵੋ, ਕਿਉਂਕਿ 14 ਦਸਬੰਰ ਤੋਂ ਲੈ ਕੇ 31 ਦਸੰਬਰ ਵਿਚਕਾਰ 12 ਦਿਨ ਬੈਂਕ ਬੰਦ ਰਹਿਣ ਵਾਲੇ ਹਨ, ਅਜਿਹੇ ’ਚ ਬੁੱਕ ਪਾਸ ਬੁੱਕ ਸਮੇਤ ਕਈ ਬੈਂਕਿੰਗ ਸਬੰਧੀ ਕੰਮ ਪ੍ਰਭਾਵਿਤ ਹੋ ਸਕਦੇ ਹਨ, ਹਾਲਾਂਕਿ ਆਨਲਾਈਨ ਸੇਵਾਵਾਂ ਜਾਰੀ ਰਹਿਣਗੀਆਂ, ਜਿਸ ਲਈ ਤੁਸੀਂ ਨਕਦ ਭੁਗਤਾਨ ਕਰ ਸਕਦੇ ਹੋ ਤੇ ਪੈਸੇ ਕਢਵਾਉਣ ਲਈ ਵਰਤਿਆ ਜਾ ਸਕਦਾ ਹੈ।
ਇਹ ਖਬਰ ਵੀ ਪੜ੍ਹੋ : Bathinda News: ਚਾਹਤ ਸੀ ਵਿਦੇਸ਼ ਜਾਣ ਦੀ, ਜਾਣਾ ਪੈ ਗਿਆ ਸਲਾਖਾਂ ਪਿੱਛੇ
ਭਾਰਤੀ ਰਿਜਰਵ ਬੈਂਕ (RBI) ਵੱਲੋਂ ਹਰ ਮਹੀਨੇ ਜਾਰੀ ਹੋਣ ਵਾਲੀਆਂ ਬੈਂਕ ਦੀਆਂ ਛੁੱਟੀਆਂ ਦੀ ਸੂਚੀ ’ਚ ਕੌਮੀ ਤੇ ਖੇਤਰੀ ਦੋਵੇਂ ਤਰ੍ਹਾਂ ਦੀਆਂ ਛੁੱਟੀਆਂ ਸ਼ਾਮਲ ਹੁੰਦੀਆਂ ਹਨ। ਕੌਮੀ ਛੁੱਟੀ ਦੇ ਦਿਨ ਪੂਰੇ ਦੇਸ਼ ’ਚ ਸਾਰੇ ਬੈਂਕ ਬੰਦ ਰਹਿੰਦੇ ਹਨ, ਖੇਤਰੀ ਛੁੱਟੀਆਂ ਕਿਸੇ ਵੀ ਵਿਸ਼ੇਸ਼ ਸੂਬੇ ਜਾਂ ਖੇਤਰ ਨਾਲ ਸਬੰਧਿਤ ਹੁੰਦੀ ਹਨ ਭਾਵ ਇਨ੍ਹਾਂ ਦਿਨਾਂ ’ਚ ਸਿਰਫ ਸਬੰਧਿਤ ਸੂਬੇ ਜਾਂ ਖੇਤਰ ਦੇ ਬੈਂਕ ਹੀ ਬੰਦ ਹੁੰਦੇ ਹਨ। ਧਿਆਨ ਰਹੇ ਇੱਕ ਸੂਬੇ ’ਚ ਕਿਸੇ ਦਿਨ ਬੈਂਕ ਬੰਦ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਦੂਜੇ ਸੂਬੇ ’ਚ ਵੀ ਛੁੱਟੀ ਹੋਵੇਗੀ। Bank Holidays
ਦਸੰਬਰ ਮਹੀਨੇ ’ਚ ਹੋਣ ਵਾਲੀਆਂ ਬੈਂਕ ਦੀਆਂ ਛੁੱਟੀਆਂ ਦੀ ਪੂਰੀ ਸੂਚੀ
- 14 ਦਸੰਬਰ 2024 : ਦੂਜਾ ਸ਼ਨਿੱਚਰਵਾਰ
- 15 ਦਸੰਬਰ 2024 : ਐਤਵਾਰ
- 18 ਦਸੰਬਰ 2024 : ਗੁਰੂ ਘਾਸੀਦਾਸ ਜੈਅੰਤੀ ਚੰਡੀਗੜ੍ਹ
- 19 ਦਸੰਬਰ 2024 : ਵੀਰਵਾਰ, ਗੋਆ ਮੁਕਤੀ ਦਿਵਸ (ਗੋਆ ’ਚ ਸਾਰੇ ਬੈਂਕ ਬੰਦ ਰਹਿਣਗੇ)
- 22 ਦਸੰਬਰ 2024 : ਐਤਵਾਰ
- 24 ਦਸੰਬਰ 2024 : ਕ੍ਰਿਸਮਸ ਦੀ ਸ਼ਾਮ ਮਿਜ਼ੋਰਮ, ਮੇਘਾਲਿਆ, ਪੰਜਾਬ ਚੰਡੀਗੜ੍ਹ
- 25 ਦਸੰਬਰ 2024 : ਕ੍ਰਿਸਮਸ
- 26 ਦਸੰਬਰ (ਵੀਰਵਾਰ) : ਸਾਰੇ ਬੈਂਕਾਂ ’ਚ ਛੁੱਟੀ (ਬਾਕਸਿੰਗ ਡੇਅ ਤੇ ਕਵਾਂਜ਼ਾ)
- 28 ਦਸੰਬਰ 2024 : ਚੌਥਾ ਸ਼ਨਿੱਚਰਵਾਰ
- 29 ਦਸੰਬਰ 2024 : ਐਤਵਾਰ
- 30 ਦਸੰਬਰ 2024 (ਸੋਮਵਾਰ) : ਮੇਘਾਲਿਆ ’ਚ ਯੂ ਕੀਆਂਗ ਨੰਗਬਾਗ ਤਿਉਹਾਰ ’ਤੇ ਬੈਂਕ ਬੰਦ
- 31 ਦੰਸਬਰ (ਮੰਗਲਵਾਰ) : ਨਵੇਂ ਸਾਲ ਦੀ ਪੂਰਵ ਸੰਧਿਆ/ਲੋਗੌਂਗ/ ਦੇ ਚਲਦੇ ਮਿਜੋਰਮ ਤੇ ਸਿੱਕਮ ’ਚ ਬੈਂਕ ਰਹਿਣਗੇ ਬੰਦ।
ਬੈਂਕ ਛੁੱਟੀਆਂ ਦੌਰਾਨ ਕੀ-ਕੀ ਬੰਦ ਹੁੰਦਾ ਹੈ? | Bank Holidays
- ਬੈਂਕ ਦੀਆਂ ਛੁੱਟੀਆਂ ਦੌਰਾਨ ਬ੍ਰਾਂਚਾਂ ਦਾ ਦੌਰਾ ਕਰਨਾ ਸੰਭਵ ਨਹੀਂ ਹੈ।
- ਭੁਗਤਾਨ ਸੇਵਾਵਾਂ ਜਾਂ ਨਕਦ ਜਮ੍ਹਾਂ ਜਾਂ ਵੱਡੇ ਲੈਣ-ਦੇਣ ਜਿਨ੍ਹਾਂ ਲਈ ਤੁਹਾਨੂੰ ਬ੍ਰਾਂਚਾਂ ’ਤੇ ਜਾਣਾ ਪੈਂਦਾ ਹੈ, ਉਪਲਬਧ ਨਹੀਂ ਹੋਣਗੇ।