ਬਲਾਕ ਲੰਦਨ ਦੀ ਸਾਧ-ਸੰਗਤ ਨੇ 100 ਪੌਦੇ ਲਗਾਏ
England News: (ਸੱਚ ਕਹੂੰ ਨਿਊਜ) ਲੰਦਨ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਇੰਗਲੈਂਡ ਦੇ ਬਲਾਕ ਲੰਦਨ ਦੀ ਸਾਧ-ਸੰਗਤ ਵੱਲੋਂ ਸੇਵਾ ਭੰਡਾਰਾ ਮਹੀਨੇ ਮੌਕੇ ਵਾਤਾਵਰਨ ਦੀ ਸ਼ੁੱਧਤਾ ਲਈ ਹੈਂਗਰ ਹਿੱਲ ਪਾਰਕ, ਹਿੱਲਕਰੈਡਿਟ ਰੋਡ, ਈਲਿੰਗ, ਲੰਦਨ ਵਿਖੇ 100 ਪੌਦੇ ਲਗਾਏ ਗਏ। ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫ਼ੇਅਰ ਕਮੇਟੀ ਦੇ 7 ਸੇਵਾਦਾਰਾਂ ਨੇ ਮੂਲ ਨਾਗਰਿਕਾਂ ਨਾਲ ਮਿਲਕੇ ਸੇਵਾ ਕਾਰਜਾਂ ਚ ਹਿੱਸਾ ਲਿਆ ।