Malout News: ਬਲਾਕ ਮਲੋਟ ਨੇ ਸਾਲ 2024 ’ਚ ਹੁਣ ਤੱਕ ਲਗਾਏ 5000 ਦੇ ਲਗਭਗ ਬੂਟੇ
- ਜਿੱਥੇ 6 ਸਾਲਾਂ ’ਚ 33 ਹਜ਼ਾਰ 791 ਬੂਟੇ ਲਾਏ ਉਥੇ ਸਾਲ 2009 ਤੋਂ ਲਗਭਗ 85 ਹਜ਼ਾਰ ਤੋਂ ਵੀ ਜਿਆਦਾ ਬੂਟੇ ਲਾਏ | Malout News
Malout News: ਮਲੋਟ (ਮਨੋਜ)। ਬਲਾਕ ਮਲੋਟ ਦੀ ਸਾਧ-ਸੰਗਤ ਪੂਜਨੀਕ ਗੁਰੂ ਜੀ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਪਿਛਲੇ ਕਈ ਸਾਲਾਂ ਤੋਂ ਬੂਟੇ ਲਾ ਕੇ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ’ਤੇ ਠੱਲ੍ਹ ਪਾਉਣ ਦਾ ਉਪਰਾਲਾ ਕਰ ਰਹੀ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ (ਅਗਸਤ) ਮੌਕੇ ਦੇਸ਼ ਅਤੇ ਵਿਦੇਸ਼ਾਂ ਵਿੱਚ ਵੱਸਦੀ ਸਾਧ-ਸੰਗਤ ਵੱਡੀ ਗਿਣਤੀ ਵਿੱਚ ਬੂਟੇ ਲਗਾ ਕੇ ਪੂਜਨੀਕ ਗੁਰੂ ਜੀ ਨੂੰ ਅਵਤਾਰ ਦਿਨ ਦਾ ਤੌਹਫ਼ਾ ਦਿੰਦੀ ਹੈ।
ਸਾਲ 2024 ’ਚ ਜੇਕਰ ਬਲਾਕ ਮਲੋਟ ਦੀ ਸਾਧ-ਸੰਗਤ ਵੱਲੋਂ ਲਗਾਏ ਬੂਟਿਆਂ ਦੀ ਗੱਲ ਕਰੀਏ ਤਾਂ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਮੌਕੇ 20 ਬੂਟੇ ਲਗਾਏ ਅਤੇ ਇਸ ਤੋਂ ਬਾਅਦ ਪੂਜਨੀਕ ਗੁਰੂ ਜੀ ਦੇ ਪਵਿੱਤਰ ਅਵਤਾਰ ਮਹੀਨੇ ਅਗਸਤ ਵਿੱਚ ਜੋਨ 1 ਨੇ 1500, ਜੋਨ 2 ਨੇ 186, ਜੋਨ 3 ਨੇ 100, ਜੋਨ 4 ਨੇ 135, ਜੋਨ 5 ਨੇ 175, ਜੋਨ 6 ਨੇ138, ਅਬੱੁਲਖੁਰਾਣਾ ਨੇ 600, ਕੁਰਾਈਵਾਲਾ 500, ਪਿੰਡ ਮਲੋਟ 150, ਧੌਲਾ ਕਿੰਗਰਾ 150, ਘੁਮਿਆਰਾ ਖੇੜਾ 150, ਰੱਥੜੀਆਂ 50, ਵਿਰਕ ਖੇੜਾ 100, ਜੰਡਵਾਲਾ 50, ਫਕਰਸਰ 30, ਝੋਰੜ 50, ਔਲਖ 50, ਮੱਲਵਾਲਾ 50, ਈਨਾ ਖੇੜਾ 25, ਰਾਮਨਗਰ 20, ਖਾਨੇ ਕੀ ਢਾਬ 50 ਤੋਂ ਇਲਾਵਾ 580 ਸਾਧ-ਸੰਗਤ ਨੇ ਆਪਣੇ-ਆਪਣੇ ਘਰਾਂ ਅਤੇ ਹੋਰ ਸਾਂਝੀਆਂ ਥਾਵਾਂ ਸਮੇਤ 4839 ਬੂਟੇ ਲਗਾਏ। Malout News
ਇਸ ਤੋਂ ਇਲਾਵਾ ਅਗਸਤ ਮਹੀਨੇ ਵਿੱਚ ਜੋਨ 6 ਦੀ ਸਾਧ-ਸੰਗਤ ਨੇ 51 ਬੂਟੇ ਰੇਲਵੇ ਸਟੇਸ਼ਨ ਅਤੇ ਹੋਰ ਸਾਂਝੀਆਂ ਥਾਵਾਂ ’ਤੇ ਲਾਏ। ਇਸ ਤੋਂ ਇਲਾਵਾ 50 ਦੇ ਲਗਭਗ ਬੂਟੇ ਸਾਧ-ਸੰਗਤ ਨੇ ਆਪਣੇ ਪਰਿਵਾਰਕ ਮੈਂਬਰਾਂ ਦੀ ਯਾਦ ਵਿੱਚ ਅਤੇ ਜਨਮ ਦਿਨ ਮੌਕੇ ਬੂਟੇ ਲਗਾਉਣ ਸਮੇਤ ਕੁੱਲ 4960 ਬੂਟੇ ਲਗਾਏ।
6 ਸਾਲਾਂ ’ਚ ਲਾਏ ਗਏ ਬੂਟਿਆਂ ਦਾ ਵੇਰਵਾ
- ਸਾਲ 2019 6600 ਬੂਟੇ
- ਸਾਲ 2020 6900 ਬੂਟੇ
- ਸਾਲ 2021 7200 ਬੂਟੇ
- ਸਾਲ 2022 5120 ਬੂਟੇ
- ਸਾਲ 2023 3011 ਬੂਟੇ
- ਸਾਲ 2024 4960 ਬੂਟੇ
ਕੁੱਲ ਬੂਟੇ: 33791
ਜਿੱਥੇ ਸਾਨੂੰ ਇਹ ਬੂਟੇ ਫਲ ਦਿੰਦੇ ਹਨ, ਉੱਥੇ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਨਾਲ-ਨਾਲ ਛਾਂ ਵੀ ਦਿੰਦੇ ਹਨ : 85 ਮੈਂਬਰ ਪੰਜਾਬ
85 ਮੈਂਬਰ ਪੰਜਾਬ ਰਾਹੁਲ ਇੰਸਾਂ, ਰਿੰਕੂ ਇੰਸਾਂ, ਬਲਰਾਜ ਸਿੰਘ ਇੰਸਾਂ, ਬਲਵਿੰਦਰ ਸਿੰਘ ਇੰਸਾਂ, 85 ਮੈਂਬਰ ਭੈਣਾਂ ਕਿਰਨ ਇੰਸਾਂ, ਅਮਰਜੀਤ ਕੌਰ ਇੰਸਾਂ, ਸਤਵੰਤ ਕੌਰ ਇੰਸਾਂ ਅਤੇ ਮਮਤਾ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ 72ਵੇਂ ਮਾਨਵਤਾ ਭਲਾਈ ਕਾਰਜ ਤਹਿਤ ਚਲਾਈ ‘ਕੁਦਰਤ ਮੁਹਿੰਮ’ ਤਹਿਤ ਸਾਧ-ਸੰਗਤ ਵੱਡੀ ਗਿਣਤੀ ਵਿੱਚ ਬੂਟੇ ਲਗਾ ਰਹੀ ਹੈ।
Read Also : Methi Paratha Benefits: ਇਸ ਤਰ੍ਹਾਂ ਬਣਾਓ ਮੇਥੀ ਦੇ ਪਰਾਂਠੇ, ਸੁਆਦ ਹੋਵੇਗਾ ਦੁੱਗਣਾ, ਸਿਹਤ ਲਈ ਵੀ ਹੈ ਫਾਇਦੇਮੰਦ