Punjab News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ’ਚ ਉਨ੍ਹਾਂ ਵਿਦਿਆਰਥੀਆਂ ਨੂੰ ਸਿਖਲਾਈ ਦੇ ਉਚਿਤ ਮੌਕੇ ਪ੍ਰਦਾਨ ਕਰਨ ਲਈ ਇੱਕ ਸ਼ਲਾਘਾਯੋਗ ਉਪਰਾਲਾ ਸ਼ੁਰੂ ਕੀਤਾ ਹੈ ਜੋ ਪੇਸ਼ੇਵਰ ਤੇ ਮਿਆਰੀ ਕੋਚਿੰਗ ਤੱਕ ਪਹੁੰਚ ਕਰਨ ’ਚ ਅਸਮਰੱਥ ਹਨ। ਐੱਨਈਟੀਟੀ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਈ ਜਾਂਦੀ ਹੈ। ਆਈਆਈਟੀ ਤੇ ਜੇਈਈ ਵਰਗੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਸੂਬਾ ਪੱਧਰੀ ਰਿਹਾਇਸ਼ੀ ਕੋਚਿੰਗ ਕੈਂਪ ਲਾਇਆ ਗਿਆ ਹੈ, ਜੋ ਅੱਜ ਤੋਂ ਸ਼ੁਰੂ ਹੋ ਗਿਆ ਹੈ।
ਇਹ ਖਬਰ ਵੀ ਪੜ੍ਹੋ : Government New Scheme: ਵੱਡੀ ਖੁਸ਼ਖਬਰੀ, ਔਰਤਾਂ ਦੀ ਹੋ ਗਈ ਬੱਲੇ-ਬੱਲੇ, ਹਰ ਮਹੀਨੇ ਮਿਲਣਗੇ 7 ਹਜ਼ਾਰ ਰੁਪਏ, ਜਾਣੋ ਕਿਵ…
ਇਸ ਕੈਂਪ ਦਾ ਮੋਹਾਲੀ ਤੇ ਜਲੰਧਰ ਦੇ ਸਕੂਲਾਂ ਦੇ 300-300 ਵਿਦਿਆਰਥੀਆਂ ਨੂੰ ਲਾਭ ਹੋਵੇਗਾ। ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਹ ਕੈਂਪ 8 ਦਸੰਬਰ ਤੋਂ 29 ਦਸੰਬਰ ਤੱਕ ਜਲੰਧਰ ਤੇ ਐੱਸਏਐੱਸ ਨਗਰ ਮੋਹਾਲੀ ਸਕੂਲਜ਼ ਆਫ਼ ਐਮੀਨੈਂਸ ਤੇ ਮੈਰੀਟੋਰੀਅਸ ਸਕੂਲਾਂ ਦੇ ਜੇਈਈ ਵਿਦਿਆਰਥੀ 8 ਦਸੰਬਰ ਤੋਂ ਤੇ ਐਨਈਈਟੀ ਵਿਦਿਆਰਥੀ 15 ਦਸੰਬਰ ਤੋਂ ਸਿਖਲਾਈ ਲਈ ਕੈਂਪ ’ਚ ਸ਼ਾਮਲ ਹੋਣਗੇ। Punjab News