Power Cut: ਸਾਵਧਾਨ, ਪੰਜਾਬ ਇਸ ਦਿਨ ਲੱਗੇਗਾ ਲੰਬਾ ਬਿਜ਼ਲੀ ਦਾ ਕੱਟ, ਇਨ੍ਹਾਂ ਇਲਾਕਿਆਂ ’ਚ ਨਹੀਂ ਆਵੇਗੀ ਬਿਜ਼ਲੀ

Power Cut
Power Cut: ਸਾਵਧਾਨ, ਪੰਜਾਬ ਇਸ ਦਿਨ ਲੱਗੇਗਾ ਲੰਬਾ ਬਿਜ਼ਲੀ ਦਾ ਕੱਟ, ਇਨ੍ਹਾਂ ਇਲਾਕਿਆਂ ’ਚ ਨਹੀਂ ਆਵੇਗੀ ਬਿਜ਼ਲੀ

ਹੁਸ਼ਿਆਰਪੁਰ (ਸੱਚ ਕਹੂੰ ਨਿਊਜ਼)। Power Cut: 11 ਦਸੰਬਰ ਨੂੰ ਪੰਜਾਬ ’ਚ ਬਿਜਲੀ ਦਾ ਲੰਬਾ ਕੱਟ ਲੱਗੇਗਾ। ਜਾਣਕਾਰੀ ਅਨੁਸਾਰ ਪੰਜਾਬ ਦੇ ਹੁਸ਼ਿਆਰਪੁਰ ’ਚ 11 ਕੇਵੀ ਕੈਲੋ ਯੂਪੀਐਸ ਫੀਡਰਾਂ ਦੀ ਲੋੜੀਂਦੀ ਸਾਂਭ-ਸੰਭਾਲ ਤੇ ਦਰੱਖਤਾਂ ਦੀ ਕਟਾਈ ਕਾਰਨ 11 ਦਸੰਬਰ ਨੂੰ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਹੇਠਲੇ ਪਿੰਡਾਂ ਨੂੰ ਸਪਲਾਈ ਪ੍ਰਭਾਵਿਤ ਰਹੇਗੀ। ਇਸ ਤਹਿਤ ਕੈਲੋ, ਭੀਖੋਵਾਲ, ਬਸੀ ਉਮਰ ਖਾਂ, ਬਸੀ ਬਾਹੱਦ, ਕੁਲੀਆਂ, ਨੂਰਤਲਾਈ, ਕਾਂਟੀਆਂ ਆਦਿ ਪਿੰਡਾਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ।

ਇਹ ਖਬਰ ਵੀ ਪੜ੍ਹੋ : Government New Scheme: ਵੱਡੀ ਖੁਸ਼ਖਬਰੀ, ਔਰਤਾਂ ਦੀ ਹੋ ਗਈ ਬੱਲੇ-ਬੱਲੇ, ਹਰ ਮਹੀਨੇ ਮਿਲਣਗੇ 7 ਹਜ਼ਾਰ ਰੁਪਏ, ਜਾਣੋ ਕਿਵ…

ਇਸ ਦੇ ਨਾਲ ਹੀ ਸੁਰੱਖਿਆ ਦੇ ਤੌਰ ’ਤੇ 11 ਕੇਵੀ ਭੀਖੋਵਾਲ ਏਪੀ ਕੰਢੀ ਫੀਡਰ ਦੀ ਸਪਲਾਈ ਵੀ ਬੰਦ ਰਹੇਗੀ। ਇਹ ਜਾਣਕਾਰੀ ਇੰਜੀ. ਸਤਨਾਮ ਸਿੰਘ ਐਸਡੀਓ ਹਰਿਆਣਾ ਨੇ ਦਿੱਤੀ ਹੈ। ਦੂਜੇ ਪਾਸੇ ਪਾਵਰਕੌਮ ਮੁਕੇਰੀਆਂ ਦੇ ਸਹਾਇਕ ਕਾਰਜਕਾਰੀ ਇੰਜਨੀਅਰ ਹਰਮਿੰਦਰ ਸਿੰਘ ਨੇ ਦੱਸਿਆ ਹੈ ਕਿ 11 ਕੇਵੀ ਵੀ ਲਾਈਨ ਮੁਕੇਰੀਆਂ ਸਿਟੀ ਫੀਡਰ, ਸਿਵਲ ਹਸਪਤਾਲ, ਥਾਣਾ ਰੋਡ, ਕਮੇਟੀ ਪਾਰਕ, ​​ਭੰਗਾਲਾ ਚੁੰਗੀ, ਨਵੀਂ ਕਲੋਨੀ ਫੀਡਰ, ਭੱਟਾ ਕਲੋਨੀ ਦੀ ਜ਼ਰੂਰੀ ਮੁਰੰਮਤ ਕਾਰਨ ਡੀਮੇਨ ਬਜ਼ਾਰ, ਰਾਮ ਨਗਰ ਕਲੋਨੀ ਆਦਿ ’ਚ 10 ਦਸੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੀ। Power Cut

LEAVE A REPLY

Please enter your comment!
Please enter your name here