ਪੁਲਿਸ ਨੇ ਸੱਤ ਦਿਨਾਂ ਦਾ ਮੰਗਿਆ ਸੀ ਰਿਮਾਂਡ
Sukhbir Badal Attack: (ਸੱਚ ਕਹੂੰ ਨਿਊਜ਼) ਸੁਖਬੀਰ ਬਾਦਲ ’ਤੇ ਹਮਲਾ ਕਰਨ ਵਾਲੇ ਮੁਲਜ਼ਮ ਨਰਾਇਣ ਚੌਡ਼ਾ ਨੂੰ ਅੱਜ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਕੋਰਟ ’ਚ ਪੇਸ਼ ਕੀਤਾ। ਕੋਰਟ ਨੇ ਚੌਡ਼ਾ ਦਾ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਹੈ। ਪੰਜਾਬ ਪੁਲਿਸ ਨੋ ਕੋਰਟ ’ਚ ਚੌਡ਼ਾ ਦਾ ਸੱਤ ਦਿਨਾਂ ਦਾ ਰਿਮਾਂਡ ਮੰਗਿਆ ਸੀ। ਪਰ ਕੋਰਟ ਨੇ ਤਿੰਨ ਦਾ ਰਿਮਾਂਡ ਦਿੱਤਾ।
ਜਿਕਰਯੋਗ ਹੈ ਕਿ ਬੀਤੇ ਦਿਨ ਮੁਲਜ਼ਮ ਨਰਾਇਣ ਚੌਡ਼ਾ ਨੇ ਵੀਲ੍ਹ ਚੇਅਰ ਉੱਤੇ ਬੈਠੇ ਸੁਖਬੀਰ ਬਾਦਲ ’ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਪੰਜਾਬ ਪੁਲਿਸ ਦੇ ਚੌਕਸ ਮੁਲਾਜ਼ਮਾਂ ਨੇ ਇਸ ਹਮਲੇ ਨੂੰ ਨਾਕਾਮ ਕਰ ਦਿੱਤਾ ਗਿਆ ਸੀ ਤੇ ਮੌਕੇ ’ਤੇ ਮੁਲਜ਼ਮ ਨੂੰ ਕਾਬੂ ਕਰ ਲਿਆ ਸੀ।
ਦਰਜ ਹੋਇਆ ਹੈ UAPA ਕੇਸ | Narayan Singh Chaura
ਨਰਾਇਣ ਸਿੰਘ ਚੌੜਾ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੇ ਤਹਿਤ ਕਈ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ, ਜਿਸ ਨੂੰ ਯੂ.ਏ.ਪੀ.ਏ. ਕਹਿੰਦੇ ਹਨ। ਅਪਰਾਧਿਕ ਪਿਛੋਕਡ਼ ਤੋਂ ਪਤਾ ਚੱਲਦਾ ਹੈ ਕਿ, ਉਹ ਅੱਤਵਾਦ ਨਾਲ ਸਬੰਧਤ ਗਤੀਵਿਧੀਆਂ ਵਿੱਚ ਵੀ ਸ਼ਾਮਲ ਹੈ ਜੋ ਕਈ ਵਾਰ ਜੇਲ੍ਹ ਵੀ ਜਾ ਚੁੱਕਿਆ ਹੈ। ਚੌਡ਼ਾ ਨੂੰ ਬੁਡੈਲ ਜੇਲ੍ਹ ਬਰੇਕ ਕੇਸ ਵਿੱਚ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਚੌਡ਼ਾ ਨੂੰ ਆਖਰੀ ਵਾਰ 2022 ‘ਚ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ ਸੀ ਅਤੇ ਉਹ ਅੰਮ੍ਰਿਤਸਰ, ਰੋਪੜ ਅਤੇ ਤਰਨਤਾਰਨ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਈ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ।
ਬੁੜੈਲ ਜੇਲ੍ਹ ਬਰੇਕ ਕੇਸ ਵਿੱਚ ਵੀ ਮੁਲਜ਼ਮ
ਚੌੜਾ 1984 ਵਿੱਚ ਪਾਕਿਸਤਾਨ ਗਿਆ ਸੀ ਅਤੇ ਖਾੜਕੂਵਾਦ ਦੇ ਸ਼ੁਰੂਆਤੀ ਪੜਾਅ ਦੌਰਾਨ ਪੰਜਾਬ ਵਿੱਚ ਹਥਿਆਰਾਂ ਤੇ ਵਿਸਫੋਟਕਾਂ ਦੀਆਂ ਵੱਡੀਆਂ ਖੇਪਾਂ ਦੀ ਤਸਕਰੀ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਸੀ। ਪਾਕਿਸਤਾਨ ਵਿੱਚ ਰਹਿੰਦਿਆਂ, ਉਸਨੇ ਕਥਿਤ ਤੌਰ ‘ਤੇ ਗੁਰੀਲਾ ਯੁੱਧ ਅਤੇ “ਦੇਸ਼ ਧ੍ਰੋਹੀ” ਸਾਹਿਤ ‘ਤੇ ਇੱਕ ਕਿਤਾਬ ਲਿਖੀ। ਉਹ ਬੁੜੈਲ ਜੇਲ੍ਹ ਬਰੇਕ ਕੇਸ ਵਿੱਚ ਵੀ ਮੁਲਜ਼ਮ ਸੀ। Narayan Singh Chaura