Teachers Union Punjab: ਅਧਿਆਪਕ ਜਥੇਬੰਦੀ ਵੱਲੋਂ ਮੁੱਖ ਮੰਤਰੀ ਦਾ ਪੁਤਲਾ ਸਾੜਨ ਦਾ ਐਲਾਨ

Teachers Union Punjab
ਸੁਨਾਮ: ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਆਗੂ ਸਾਹਿਬਾਨ।

ਮੁੱਖ ਮੰਤਰੀ ਮਾਨ ਤਿੰਨ ਸਾਲਾਂ ’ਚ ਇੱਕ ਘੰਟਾ ਵੀ ਇਨ੍ਹਾਂ ਸਕੂਲਾਂ ਵਾਸਤੇ ਨਹੀਂ ਕੱਢ ਸਕੇ : ਜਥੇਬੰਦੀ ਆਗੂ | Teachers Union Punjab

Teachers Union Punjab: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) । ਅਦਰਸ਼ ਸਕੂਲ ਟੀਚਿੰਗ ਨਾਨ ਟੀਚਿੰਗ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਅੱਠ ਦਸੰਬਰ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਪੁਤਲਾ ਸਾੜਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਆਦਰਸ਼ ਸਕੂਲ ਟੀਚਿੰਗ ਨਾਨ ਟੀਚਿੰਗ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ ਅਤੇ ਸੂਬਾ ਜਨਰਲ ਸਕੱਤਰ ਸੁਖਦੀਪ ਕੌਰ ਸਰਾਂ ਵੱਲੋਂ ਕਿਹਾ ਗਿਆ ਕਿ ਲਗਾਤਾਰ ਆਦਰਸ਼ ਸਕੂਲਾਂ ਦੇ ਮਸਲਿਆਂ ਤੇ ਗੱਲ ਕਰਨ ਲਈ ਡਿਪਾਰਟਮੈਂਟ ਵੱਲੋਂ ਦਿੱਤੀਆਂ ਗਈਆਂ 5 ਤੋਂ 6 ਮੀਟਿੰਗਾਂ ਨੂੰ ਕੈਂਸਲ ਕਰ ਚੁੱਕੇ ਨੇ ਭਗਵੰਤ ਸਿੰਘ ਮਾਨ ਜਦ ਕਿ ਉਹ ਮੁੱਖ ਮੰਤਰੀ ਪੰਜਾਬ ਹੋਣ ਦੇ ਨਾਲ ਨਾਲ ਆਦਰਸ਼ ਸਕੂਲਾਂ ਦੇ ਮੌਜੂਦਾ ਚੇਅਰਮੈਨ ਵੀ ਹਨ।

ਇਹ ਵੀ ਪੜ੍ਹੋ: Amloh News: ਅਮਲੋਹ ਹਲਕੇ ਦਾ ਵਿਕਾਸ ਜੰਗੀ ਪੱਧਰ ’ਤੇ ਕਰਵਾਇਆ ਜਾ ਰਿਹਾ : ਗੈਰੀ ਬੜਿੰਗ

ਉਨਾਂ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਉਹ ਆਦਰਸ਼ ਸਕੂਲਾਂ ਦੇ ਮਸਲਿਆਂ ਤੇ ਸਮੇਂ-ਸਮੇਂ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਇਨਾਂ ਸਕੂਲਾਂ ਨੂੰ ਵਧੀਆ ਤੇ ਬਿਹਤਰ ਬਣਾਉਣ ਵਿੱਚ ਆਪਣਾ ਯੋਗਦਾਨ ਦੇਣ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਇਨਾ ਤਿੰਨ ਸਾਲਾਂ ਵਿੱਚ ਭਗਵੰਤ ਸਿੰਘ ਮਾਨ ਇਕ ਘੰਟਾ ਇਨਾ ਸਕੂਲਾਂ ਵਾਸਤੇ ਨਹੀਂ ਕੱਢ ਸਕੇ ਜਦੋਂਕਿ ਜਥੇਬੰਦੀ ਵੱਲੋਂ ਵਾਰ-ਵਾਰ ਇਹੀ ਅਪੀਲ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਪੰਜਾਬ ਨੂੰ ਕਿ ਉਹ ਆਦਰਸ਼ ਸਕੂਲਾਂ ਦੇ ਮਸਲਿਆਂ ’ਤੇ ਇੱਕ ਬੈਠਕ ਕਰਕੇ ਇਹਨਾਂ ਅਧਿਆਪਕਾਂ ਦੇ ਦਰਜਾ ਚਾਰ ਮੁਲਾਜ਼ਮਾਂ ਦੀਆਂ ਗਰੇਡ ਪੇ ਤਨਖਾਹਾਂ ਲਾਗੂ ਕਰਨ ਜਿਹੜਾ ਕਿ ਉਹਨਾਂ ਦਾ ਅਧਿਕਾਰ ਬਣਦਾ ਹੈ ਉਹਨਾਂ ਦਾ ਹੱਕ ਬਣਦਾ ਹੈ।

ਕਿਹਾ, ਨਿਗੁਣੀਆਂ ਤਨਖਾਹਾਂ ਅਧਿਆਪਕਾਂ ਤੇ ਦਰਜਾ ਚਾਰ ਮੁਲਾਜ਼ਮਾਂ ਦੇ ਘਰ ਚਲਾਉਣ ‘ਚ ਅਸਮਰੱਥ ਹਨ | Teachers Union Punjab

ਜੱਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਆਮ ਘਰਾਂ ਦਾ ਸੀਐਮ ਅੱਜ ਬਹੁਤ ਖਾਸ ਹੋ ਚੁੱਕਾ ਹੈ ਜੇਕਰ ਪੰਜਾਬ ਸਰਕਾਰ ਚਾਵੇ ਤਾਂ ਆਦਰਸ਼ ਸਕੂਲਾਂ ਦਾ ਮੈਟਰ ਕੋਈ ਵੱਡਾ ਨਹੀਂ ਜਦੋਂਕਿ ਕੋਰਟ ਦਾ ਫੈਸਲਾ ਵੀ ਇਹਨਾਂ ਅਧਿਆਪਕਾਂ ਦੇ ਹੱਕ ਵਿੱਚ ਆ ਚੁੱਕਾ ਹੈ। ਮਾਣਯੋਗ ਹਾਈਕੋਰਟ ਵੱਲੋਂ ਵੀ ਸੀਐਮ ਭਗਵੰਤ ਸਿੰਘ ਮਾਨ ਨੂੰ ਆਦਰਸ਼ ਸਕੂਲਾਂ ਦੇ ਮਸਲਿਆਂ ਤੇ ਡਿਪਾਰਟਮੈਂਟ ਨਾਲ ਮੀਟਿੰਗ ਕਰਕੇ ਅਧਿਆਪਕਾਂ ਦਾ ਗ੍ਰੇਡ ਫੇਰ ਲਾਗੂ ਕਰਨ ਦੀ ਸਿਫਾਰਿਸ਼ ਕੀਤੀ ਗਈ ਪਰ ਉਨਾਂ ਫੈਸਲਿਆਂ ਦਾ ਹਾਲੇ ਤੱਕ ਪੰਜਾਬ ਸਰਕਾਰ ’ਤੇ ਕੋਈ ਅਸਰ ਨਹੀਂ ਦਿਖ ਰਿਹਾ ਕਿਉਂਕਿ ਕੋਈ ਪੁਖਤਾ ਜਾਣਕਾਰੀ ਹੈ ਜਿਹੜੀ ਉਹ ਸਕੂਲਾਂ ਦੇ ਵਿੱਚ ਜਾਂ ਜਥੇਬੰਦੀ ਨੂੰ ਡਿਪਾਰਟਮੈਂਟ ਵੱਲੋਂ ਨਹੀਂ ਦਿੱਤੀ ਜਾ ਰਹੀ।

ਮੁੱਖ ਮੰਤਰੀ ਅਧਿਆਪਕਾਂ ਨਾਲ ਕਰਨ ਮੀਟਿੰਗ

ਇਸ ਮੌਕੇ ਆਗੂਆਂ ਨੇ ਕਿਹਾ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਹਨਾਂ ਮਸਲਿਆਂ ਵਿੱਚ ਆਪਣੇ-ਆਪ ਨੂੰ ਬੜਾ ਮਜ਼ਬੂਰ ਦੱਸਿਆ ਅਤੇ ਕਿਹਾ ਕਿ ਮੇਰੇ ਹੱਥ ਕੁਛ ਨਹੀਂ ਜੋ ਕਰਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੀ ਕਰਨਾ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਆਦਰਸ਼ ਸਕੂਲ ਟੀਚਿੰਗ ਨਾਨ ਟੀਚਿੰਗ ਮੁਲਾਜ਼ਮ ਯੂਨੀਅਨ ਪੰਜਾਬ ਨਾਲ ਅਤੇ ਸਿੱਖਿਆ ਵਿਭਾਗ ਦੇ ਆਲਾ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਖੁਦ ਮੀਟਿੰਗ ਕਰਕੇ ਇਹਨਾਂ ਅਧਿਆਪਕਾਂ ਹੱਕੀ ਤੇ ਜਾਇਜ਼ ਮੰਗਾਂ ਨੂੰ ਪ੍ਰਵਾਨ ਕਰਨਾ ਚਾਹੀਦਾ। ਜੇਕਰ ਜਲਦੀ ਹੀ ਡਿਪਾਰਟਮੈਂਟ ਸਮੇਤ ਭਗਵੰਤ ਮਾਨ ਜਥੇਬੰਦੀ ਦੇ ਆਗੂ ਸਾਥੀਆਂ ਨਾਲ ਮੀਟਿੰਗ ਨਹੀਂ ਕਰਦੇ ਤਾਂ ਮਜ਼ਬੂਰਨ ਆਉਣ ਵਾਲੀ 8 ਤਰੀਕ ਦਿਨ ਐਤਵਾਰ ਨੂੰ ਜਥੇਬੰਦੀ ਨੂੰ ਭਰਾਤਕ ਜਥੇਬੰਦੀਆਂ ਬੀਕੇਯੂ ਏਕਤਾ ਉਗਰਾਹਾ, ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਆਪਣਾ ਰੋਸ ਜਾਹਿਰ ਕੀਤਾ ਜਾਵੇਗਾ। Teachers Union Punjab

ਜਿਸ ਵਿੱਚ ਕਈ ਗੁਪਤ ਐਕਸ਼ਨ ਵੀ ਕੀਤੇ ਜਾਣਗੇ। ਨਿਗੁਣੀਆਂ ਤਨਖਾਹਾਂ ਅਧਿਆਪਕਾਂ ਤੇ ਦਰਜਾ ਚਾਰ ਮੁਲਾਜ਼ਮਾਂ ਦੇ ਘਰ ਚਲਾਉਣ ਵਿੱਚ ਅਸਮਰੱਥ ਹੋ ਰਹੀਆਂ ਹਨ। ਇਸ ਮੌਕੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ, ਸੂਬਾ ਜਨਰਲ ਸਕੱਤਰ ਮੈਡਮ ਸੁਖਦੀਪ ਕੌਰ ਸਰਾਂ, ਸੂਬਾ ਜਨਰਲ ਸਕੱਤਰ ਸਲੀਮ ਮੁਹੰਮਦ, ਮੈਡਮ ਮੀਨੂੰ ਬਾਲਾ, ਮੈਡਮ ਹਰਪ੍ਰੀਤ ਕੌਰ, ਅਮਰਜੋਤ ਜੋਸ਼ੀ, ਗਗਨ ਮਹਾਜਨ, ਮੈਡਮ ਓਮਾ ਮਾਧਵੀ, ਭੁਪਿੰਦਰ ਕੌਰ, ਸਰਬਜੀਤ ਕੌਰ, ਸੰਜੀਵ ਕੁਮਾਰ, ਸੁਖਚੈਨ ਸਿੰਘ, ਮਨਮੋਹਣ ਸਿੰਘ, ਅਮਨਦੀਪ ਖਾਨ, ਦੀਪਕ ਕੁਮਾਰ, ਗੁਰਚਰਨ ਸਿੰਘ, ਜਗਤਾਰ ਸਿੰਘ, ਹਰਸਿਮਰਨ ਸਿੰਘ, ਗੁਰਰਿੰਦਰ ਸਿੰਘ ਰਾਮ, ਅਮਨ ਸ਼ਾਸਤਰੀ, ਨਵਜੋਤ ਸਿੰਘ, ਅਮਰੀਕ ਸਿੰਘ ਹੋਰ ਹਾਜ਼ਰ ਸਨl

LEAVE A REPLY

Please enter your comment!
Please enter your name here