Australia Social Media Ban: ਅਸਟਰੇਲੀਆ ਸਰਕਾਰ ਨੇ ਇੱਕ ਵੱਡਾ ਤੇ ਮਹੱਤਵਪੂਰਨ ਫੈਸਲਾ ਲਿਆ ਹੈ ਸੋਲ੍ਹਾਂ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਖਾਤੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਬਣਾਉਣ ਖਿਲਾਫ ਸਬੰਧਿਤ ਅਦਾਰੇ, ਕੰਪਨੀ ਨੂੰ ਪੰਜ ਕਰੋੜ ਡਾਲਰ ਦਾ ਜ਼ੁਰਮਾਨਾ ਲੱਗੇਗਾ ਇਹ ਆਪਣੇ-ਆਪ ’ਚ ਪੂਰੀ ਦੁਨੀਆ ਅੰਦਰ ਪਹਿਲਾ ਫੈਸਲਾ ਹੈ ਬਿਨਾਂ ਸ਼ੱਕ ਸੂਝਵਾਨ ਕਰੋੜਾਂ ਮਾਪੇ ਸੋਸ਼ਲ ਮੀਡੀਆ ਦੇ ਬੱਚਿਆਂ ਉੱਪਰ ਪੈ ਰਹੇ ਮਾੜੇ ਅਸਰਾਂ ਪ੍ਰਤੀ ਚਿੰਤਤ ਹਨ ਭਾਵੇਂ ਇਸ ਫੈਸਲੇ ਨੂੰ ਮਸਲੇ ਦਾ ਉੱਤਮ ਤੇ ਅੰਤਿਮ ਹੱਲ ਨਹੀਂ ਮੰੰਨਿਆ ਜਾ ਸਕਦਾ ਕਿਉਂਕਿ ਇਸ ਫੈਸਲੇ ਦੇ ਕੁਝ ਕਮਜ਼ੋਰ ਪੱਖ ਵੀ ਹੋਣਗੇ ਜਿਨ੍ਹਾਂ ’ਤੇ ਚਰਚਾ ਦੀ ਗੁੰਜਾਇਸ਼ ਹੋ ਸਕਦੀ ਹੈ।
ਇਹ ਖਬਰ ਵੀ ਪੜ੍ਹੋ : Punjab CM: ਭਗਵੰਤ ਮਾਨ ਸਰਕਾਰ ਨੇ ਜਨਤਕ ਸੇਵਾਵਾਂ ਪ੍ਰਦਾਨ ਕਰਨ ਲਈ ਦਿੱਤਾ ਇੱਕ ਹੋਰ ਤੋਹਫਾ
ਕਿ ਆਉਂਦੇ ਸਾਲ ਅਸਟਰੇਲੀਆ ਵੀ ਇਸ ਫੈਸਲੇ ’ਚ ਫੇਰਬਦਲ ਕਰੇ ਜਾਂ ਕੋਈ ਹੋਰ ਦੇਸ਼ ਇਸ ਤੋਂ ਵੀ ਚੰਗਾ ਫੈਸਲਾ ਕਰੇ ਫਿਰ ਵੀ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਸਟਰੇਲੀਆ ਨੇ ਬੱਚਿਆਂ ਦੇ ਭਵਿੱਖ ਨੂੰ ਗੰਭੀਰਤਾ ਨਾਲ ਲਿਆ ਹੈ ਅਸਲ ’ਚ ਬੱਚਿਆਂ ਦਾ ਦਿਮਾਗ ਕੋਰੇ ਕਾਗਜ਼ ਜਿਹਾ ਹੁੰਦਾ ਹੈ, ਉਹ ਜੋ ਵੀ ਮਾੜੀ-ਚੰੰਗੀ ਚੀਜ ਗ੍ਰਹਿਣ ਕਰਦੇ ਹਨ ਉਹ ਚੀਜ਼ ਹੀ ਉਹਨਾਂ ਦੀ ਜ਼ਿੰਦਗੀ ਦੀ ਬੁਨਿਆਦ ਬਣ ਜਾਂਦੀ ਹੈ ਸੋਸ਼ਲ ਮੀਡੀਆ ’ਤੇ ਚੰਗ-ਮੰਦ ਦਾ ਸਮੁੰਦਰ ਵਗ ਰਿਹਾ ਹੈ। Australia Social Media Ban
ਇਹ ਵਰਤੋਂਕਾਰ ’ਤੇ ਨਿਰਭਰ ਕਰਦਾ ਹੈ ਕਿ ਉਹ ਵਿਵੇਕ ਦੀ ਵਰਤੋਂ ਕਰੇ ਜਾਂ ਨਾ ਕਰੇ ਸੋਸ਼ਲ ਮੀਡੀਆ ਦੀ ਗਲਤ ਵਰਤੋਂ ਤਾਂ ਬਾਲਗਾਂ, ਅਧਖੜਾਂ, ਸਮਾਜਿਕ ਸੰਸਥਾਵਾਂ, ਸਰਕਾਰ ਤੇ ਇੱਥੋਂ ਤੱਕ ਪੂਰੇ ਦੇ ਪੂਰੇ ਦੇਸ਼ਾਂ ਲਈ ਵੀ ਖਤਰਾ ਬਣੀ ਰਹਿੰਦੀ ਹੈ ਜੇਕਰ ਦੇਸ਼ ਜਾਂ ਸਮਾਜ ਲਈ ਹੀ ਸੋਸ਼ਲ ਮੀਡੀਆ ਦੀ ਗਲਤ ਵਰਤੋਂ ਵੱਡੀ ਸਮੱਸਿਆ ਹੈ ਤਾਂ ਬਚਪਨ ਤਾਂ ਬੇਹੱਦ ਨਾਜ਼ੁਕ ਹੈ ਜੋ ਗਲਤ ਸੂਚਨਾਵਾਂ/ਸਮੱਗਰੀ ਦਾ ਸਾਹਮਣਾ ਨਹੀਂ ਕਰ ਸਕਦਾ ਸੋ, ਮੋਟੇ ਤੌਰ ’ਤੇ ਅਸਟਰੇਲੀਆ ਨੇ ਇੱਕ ਚੰਗੀ ਸ਼ੁਰੂਆਤ ਕੀਤੀ ਹੈ ਪਰ ਭਵਿੱਖ ’ਚ ਇਸ ਦੇ ਚੰਗੇਰੇ ਰੂਪ ਲਈ ਫੇਰਬਦਲ ਲਈ ਵੀ ਯਤਨ ਜਾਰੀ ਰਹਿਣੇ ਜ਼ਰੂਰੀ ਹਨ। Australia Social Media Ban