Kejriwal Attacked: ਪੈਦਲ ਯਾਤਰਾ ਦੌਰਾਨ ਕੇਜਰੀਵਾਲ ‘ਤੇ ਹਮਲਾ, ਨੌਜਵਾਨ ਮੌਕੇ ’ਤੇ ਕਾਬੂ

Kejriwal Attacked
Kejriwal Attacked: ਪੈਦਲ ਯਾਤਰਾ ਦੌਰਾਨ ਕੇਜਰੀਵਾਲ 'ਤੇ ਹਮਲਾ, ਨੌਜਵਾਨ ਮੌਕੇ ’ਤੇ ਕਾਬੂ

Kejriwal Attacked: (ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਦੇ ਗ੍ਰੇਟਰ ਕੈਲਾਸ਼ ਇਲਾਕੇ ‘ਚ ਪੈਦਲ ਯਾਤਰਾ ਕੱਢ ਰਹੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਇਕ ਨੌਜਵਾਨ ਨੇ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਨੌਜਵਾਨ ਨੇ ਕੇਜਰੀਵਾਲ ’ਤੇ ਕੋਈ ਤਰਲ ਪਦਾਰਥ ਸੁੱਟਣ ਦੀ ਕੋਸ਼ਿਸ਼ ਕੀਤਾ ਪਰ ਖੁਦਕਿਸ਼ਮਤੀ ਨਾਲ ਕੇਜਰੀਵਾਲ ਇਸ ਤੋਂ ਬਚ ਗਏ। ਹਾਲਾਂਕਿ ਸਮਰਥਕਾਂ ਨੇ ਮੌਕੇ ‘ਤੇ ਹੀ ਮੁਲਜ਼ਮ ਦੀ ਕੁੱਟਮਾਰ ਕੀਤੀ।

ਇਹ ਵੀ ਪੜ੍ਹੋ: Health Department Punjab: ਸਿਵਲ ਸਰਜਨ ਨੇ ਹਾਊਸ ਸਰਜਨਾਂ ਨੂੰ ਦਿੱਤੇ ਨਿਯੁਕਤੀ ਪੱਤਰ

ਦਿੱਲੀ ਪੁਲਿਸ ਨੇ ਉਸ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਛਤਰਪੁਰ-ਨੰਗਲੋਈ ਵਿੱਚ ਵੀ ਕੇਜਰੀਵਾਲ ਨਾਲ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਆਮ ਆਦਮੀ ਪਾਰਟੀ ਨੇ ਦੇ ਆਗੂਆਂ ਨੇ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਪਾ ਕੇ ਇਸ ਨੂੰ ਭਾਜਪਾ ਦੀ ਸਾਜ਼ਿਸ਼ ਕਰਾਰ ਦਿੱਤਾ ਹੈ।