ਜੈਪੁਰ: ਇਨਕਾਊਂਟਰ ਦੇ 20ਵੇਂ ਦਿਨ ਕਰਫਿਊ ਵਿੱਚ ਢਿੱਲ ਦੇ ਕੇ ਪੁਲਿਸ ਨੇ ਜ਼ਬਰੀ ਰਾਜਸਥਾਨ ਦੇ ਖੂੰਖਾਰ ਗੈਂਗਸਟਰ ਆਨੰਦਪਾਲ ਸਿੰਘ ਦਾ ਅੰਤਿਮ ਸੰਸਕਾਰ ਕਰਵਾ ਦਿੱਤਾ। ਪੁਲਿਸ ਪ੍ਰਸ਼ਾਸਨ ਨੇ ਸਖ਼ਤ ਸੁਰੱਖਿਆ ਦਰਮਿਆਨ ਆਨੰਦਪਾਲ ਦਾ ਅੰਤਿਮ ਸੰਸਕਾਰ ਕਰਵਾਇਆ। ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਦਖਲ ਤੋਂ ਬਾਅਦ ਬੁੱਧਵਾਰ ਨੂੰ ਆਨੰਦਪਾਲ ਦੇ ਪਰਿਵਾਰ ਨੂੰ ਨੋਟਿਸ ਭੇਜਿਆ ਗਿਆ। ਇਸ ਵਿੱਚ ਕਿਹਾ ਗਿਆ ਸੀ ਕਿ ਜੇਕਰ ਪਰਿਵਾਰ ਨੇ 24 ਘੰਟਿਆਂ ਵਿੱਚ ਅੰਤਿਮ ਸੰਸਕਾਰ ਨਹੀਂ ਕੀਤਾ ਤਾਂ ਪੁਲਿਸ ਆਪ ਅਜਿਹਾ ਕਰੇਗੀ। ਨਾਗੌਰ ਵਿੱਚ ਹਾਲਾਤ ਅਜੇਵੀ ਤਣਾਅਪੂਰਨ ਬਣੇ ਹੋਏ ਹਨ।
ਸਖ਼ਤ ਸੁਰੱਖਿਆ ਦਰਮਿਆਨ ਹੋਇਆ ਅੰਤਿਮ ਸੰਸਕਾਰ
ਪੁਲਿਸ ਪ੍ਰਸ਼ਾਸਨ ਨੇ ਅੰਤਿਮ ਸੰਸਕਾਰ ਦੀ ਕਾਰਵਾਈ ਸ਼ੁਰੂ ਕੀਤੀ। ਅੰਤਿਮ ਸੰਸਕਾਰ ਵਿੱਚ ਪਰਿਵਾਰ ਤੇ ਪਿੰਡ ਵਾਸੀ ਸ਼ਾਮਲ ਹੋ ਸਕਣ ਇਸ ਲਈ ਕਰਫਿਊ ਵਿੱਚ ਇੱਕ ਘੰਟੇ ਦੀ ਢਿੱਲ ਦਿੱਤੀ ਗਈ। ਇਸ ਤੋਂ ਬਾਅਦ ਸਖ਼ਤ ਸੁਰੱਖਿਆ ਦਰਮਿਆਨ ਆਨੰਦਪਾਲ ਦੀ ਲਾਸ਼ ਨੂੰ ਅੰਤਿਮ ਸੰਸਕਾਰ ਲਈ ਸ਼ਮਸ਼ਾਨ ਘਾਟ ਲਿਜਾਇਆ ਗਿਆ, ਜਿੱਥੇ ਸੰਸਕਾਰ ਦੀ ਪ੍ਰਕਿਰਿਆ ਪੂਰੀ ਕੀਤੀ ਗਈ।
ਸੀਬੀਆਈ ਜਾਂਚ ਦੀ ਮੰਗ ਨੂੰ ਲੈ ਕੇ ਸਾਂਵਰਾਦ ਪਿੰਡ ਵਿੱਚ ਮੀਟਿੰਗ ਬੁਲਾਈ ਗਈ। ਇਸ ਵਿੱਚ ਭੀੜ ਭੜਕ ਗਈ। ਸ਼ਾਮ 7:30 ਵਜੇ ਕਰੀਬ 5 ਹਜ਼ਾਰ ਹਜ਼ਾਰ ਲੋਕ ਰੇਲਵੇ ਟਰੈਕ ਜਾਣ ਕਰਨ ਲਈ ਪਹੁੰਚ ਗਏ। ਸਟੇਸ਼ਨ ‘ਤੇ ਭੰਨਤੋੜ ਕੀਤੀ ਅਤੇ ਲਾਈਨਾਂ ਪੁੱਟ ਦਿੱਤੀਆਂ। ਇ ਹਮਲੇ ਵਿੱਚ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ, ਜਦੋਂਕਿ ਪੁਲਿਸ ਨੇ ਭੀੜ ਨੂੰ ਭਜਾਉਣ ਲਈ ਫਾਇਰਿੰਗ ਵੀ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।