ਇਸ ਕੇਸ ’ਚ ਹੁਣ ਤੱਕ ਕੁੱਲ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ : ਐਸਐਸਪੀ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਹੋਈ ਮੁਹਿੰਮ ਤਹਿਤ ਨਾਭਾ ਤੋਂ ਲੁੱਟੀ ਥਾਰ ਵਾਲੇ ਕੇਸ ਵਿੱਚ ਲੋੜੀਦੇ 4 ਮੁਲਜ਼ਮਾਂ ਨੂੰ ਕਾਬੂ ਕਰਨ ’ਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਨਾਭਾ ਤੋਂ ਲੁੱਟੀ ਥਾਰ ਵਾਲੇ ਕੇਸ ਵਿੱਚ ਲੋੜੀਦੇ ਮੁਲਜ਼ਮ ਸਰੋਵਰ ਸਿੰਘ ਉਰਫ ਲਵਲੀ ਪੁੱਤਰ ਜਤਿੰਦਰ ਸਿੰਘ ਵਾਸੀ ਰੋਹਟੀ ਬਸਤਾ ਸਿੰਘ ਥਾਣਾ ਸਦਰ ਨਾਭਾ ਜਿਲ੍ਹਾ ਪਟਿਆਲਾ ਨੂੰ ਪੁਲਿਸ ਇੰਨਕਾਂਉਟਰ ਦੌਰਾਨ ਕਾਬੂ ਕੀਤਾ ਸੀ ਜੋ ਜੇਰੇ ਇਲਾਜ ਰਜਿੰਦਰਾ ਹਸਪਤਾਲ ਪਟਿਆਲਾ ਹੈ। Nabha Looted Case
ਇਹ ਵੀ ਪੜ੍ਹੋ: Weather Update Punjab: ਪੰਜਾਬ ’ਚ ਹੁਣ ਜ਼ੋਰ ਫੜੇਗੀ ਠੰਢ, 15 ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਜਾਣੋ ਆਪਣੇ ਜ਼ਿਲ੍ਹੇ ਦ…
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਪਸਿਆਣਾ ਵਿਖੇ ਕੇਸ ਦਰਜ ਕੀਤਾ ਗਿਆ ਤੇ ਇਸੇ ਤਹਿਤ ਥਾਰ ਵਾਲੇ ਕੇਸ ਵਿੱਚ ਬਾਕੀ ਲੋੜੀਦੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਏਐਸਪੀ ਡੀ ਵੈਭਵ ਚੌਧਰੀ ਅਤੇ ਡੀਐਸਪੀ ਸ੍ਰੀਮਤੀ ਮਨਦੀਪ ਕੌਰ ਨੇ ਪੁਲਿਸ ਸਰਕਲ ਨਾਭਾ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਪਟਿਆਲਾ ਅਤੇ ਇੰਸਪੈਕਟਰ ਜਸਵਿੰਦਰ ਸਿੰਘ ਮੁੱਖ ਅਫਸਰ ਥਾਣਾ ਕੋਤਵਾਲੀ ਨਾਭਾ ਦੀ ਟੀਮ ਵੱਲੋਂ 27 ਨਵੰਬਰ ਨੂੰ 4 ਹੋਰ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਸ ਵਿੱਚ ਮੁਲਜਮ ਵੀਰੂ ਸਿੰਘ ਪੁੱਤਰ ਬੁੱਟਾ ਸਿੰਘ ਵਾਸੀ ਜੈਮਲ ਸਿੰਘ ਕਲੋਨੀ ਨੇੜੇ ਨਹਿਰੂ ਪਾਰਕ ਨਾਭਾ ਥਾਣਾ ਕੋਤਵਾਲੀ ਨਾਭਾ, ਜਿਲ੍ਹਾ ਪਟਿਆਲਾ ਰਾਹੁਲ ਉਰਫ ਰੂਲਾ ਪੁੱਤਰ ਕਪਿਲ ਚੰਦ ਵਾਸੀ ਧੋਬੀ ਘਾਟ ਬੈਕ ਸਾਇਡ ਸਿਨੇਮਾ ਰੋਡ ਨਾਭਾ ਥਾਣਾ ਕੋਤਵਾਲੀ ਨਾਭਾ, ਕਰਨ ਭਾਰਤਵਾਜ ਉਰਫ ਕਰਨ ਪੁੱਤਰ ਕਪਿਲ ਚੰਦ ਵਾਸੀ ਜਸਪਾਲ ਕਲੋਨੀ ਗਲੀ ਨੰਬਰ 9 ਨਾਭਾ ਥਾਣਾ ਕੋਤਵਾਲੀ ਨਾਭਾ ਅਤੇ ਇੱਕ ਜੁਬਨਾਇਲ ਨੂੰ 27 ਨਵੰਬਰ ਨੂੰ ਪੁਰਾਣਾ ਕਿਲਾ ਨੇੜੇ ਬੰਦ ਹੋਈ ਲਾਏਬ੍ਰੇਰੀ ਨਾਭਾ ਤੋਂ ਗ੍ਰਿਫਤਾਰ ਕਰਨ ਦੀ ਸਫਲਤਾ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ: Punjab Government Project: ਪੰਜਾਬ ਸਰਕਾਰ ਲਿਆ ਰਹੀ ਐ ਇਹ ਸ਼ਾਨਦਾਰ ਪ੍ਰੋਜੈਕਟ, ਇਨ੍ਹਾਂ ਲੋਕਾਂ ਨੂੰ ਹੋਵੇਗਾ ਫ਼ਾਇਦਾ
ਇਸ ਵਾਰਦਾਤ ਵਿੱਚ ਸਾਮਲ ਮੁਲਜਮ ਰਾਹੁਲ ਉਰਫ ਰੂਲਾ ਅਤੇ ਕਰਨ ਭਾਰਤਵਾਜ ਦੋਵੇ ਭਰਾ ਹਨ। ਉਨ੍ਹਾਂ ਦੱਸਿਆ ਕਿ ਮੁਦਈ ਚਿਰਾਗ ਛਾਬੜਾ ਪੁੱਤਰ ਜਗਦੀਸ ਕੁਮਾਰ ਵਾਸੀ ਅਲੋਹਰਾਂ ਗੇਟ ਨਾਭਾ ਨੇ ਆਪਣੀ ਥਾਰ ਨੂੰ ਸੇਲ ਪ੍ਰਚੇਜ ਕਰਨ ਲਈ ਸੋਸਲ ਮੀਡੀਆ ਪਰ ਪਾਇਆ ਹੋਇਆ ਸੀ ਜਿਸ ਦੇ ਅਧਾਰ ਪਰ ਮੁਲਜਮਾਂ ਨੇ ਮੁਦਈ ਚਿਰਾਗ ਛਾਬੜਾ ਨਾਲ ਥਾਰ ਦਾ ਸੌਦਾ ਕਰਕੇ 21 ਨਵੰਬਰ ਨੂੰ ਟਰਾਈ ਲੈਣ ਦੇ ਬਹਾਨੇ ਰੋਹਟੀ ਤੋ ਜੋੜੇਪੁਲ ਵਾਲੀ ਰੋਡ ’ਤੇ ਚਿਰਾਗ ਛਾਬੜਾ ਦੇ ਸੱਟਾਂ ਮਾਰਕੇ ਥਾਰ ਦੀ ਖੋਹ ਕੀਤੀ ਸੀ। ਇਨ੍ਹਾਂ ਮੁਲਜਮਾਂ ਨੂੰ ਪੁਰਾਣਾ ਕਿਲਾ ਨੇੜੇ ਬੰਦ ਹੋਈ ਲਾਏਬ੍ਰੇਰੀ ਨਾਭਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਕੇਸ ਵਿੱਚ ਹੁਣ ਤੱਕ ਕੁਲ 5 ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਐਸ.ਐਸ.ਪੀ ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਮੁਲਜਮਾਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿੰਨ੍ਹਾ ਨੂੰ ਅੱਜ ਮਾਨਯੋਗ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। Nabha Looted Case