Sangrur News: ਡੇਰਾ ਸ਼ਰਧਾਲੂ ਪਰਿਵਾਰ ਦੇ ਬੱਚਿਆਂ ਦੀ ਹਿੰਮਤ ਨੇ ਬਚਾਈ ਬੇਜ਼ੁਬਾਨ ਦੀ ਜਾਨ

Sangrur News
Sangrur News: ਡੇਰਾ ਸ਼ਰਧਾਲੂ ਪਰਿਵਾਰ ਦੇ ਬੱਚਿਆਂ ਦੀ ਹਿੰਮਤ ਨੇ ਬਚਾਈ ਬੇਜ਼ੁਬਾਨ ਦੀ ਜਾਨ

Sangrur News: ਦਿੜ੍ਹਬਾ (ਪ੍ਰਵੀਨ ਗਰਗ)। ਕਹਿੰਦੇ ਨੇ ਜਿਹੋ-ਜਿਹੇ ਮਾਂ ਬਾਪ ਹੁੰਦੇ ਹਨ ਉਹੋ ਜਿਹੇ ਬੱਚੇ ਹੁੰਦੇ ਹਨ। ਜਿਸ ਤਰ੍ਹਾਂ ਮਾੜੀਆਂ ਸਿੱਖਿਆਵਾਂ ਦਾ ਅਸਰ ਬੱਚਿਆਂ ’ਤੇ ਪੈਂਦਾ ਹੈ। ਉਸ ਤਰ੍ਹਾਂ ਚੰਗੀਆਂ ਸਿੱਖਿਆਵਾਂ ਦਾ ਅਸਰ ਵੀ ਬੱਚਿਆਂ ਤੇ ਰਹਿੰਦਾ ਹੈ। ਬੀਤੀ ਰਾਤ ਸਥਾਨਕ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਦੇ ਨਜਦੀਕ ਰਹਿੰਦੇ ਦਵਿੰਦਰ ਇੰਸਾਂ ਦੇ ਪਰਿਵਾਰ ਦੀਆਂ ਘਰ ਦੇ ਬਾਹਰ ਖੇਡਦੀਆਂ ਦੋ ਬੱਚੀਆਂ ਗੁਰਲੀਨ (7 ਸਾਲ) ਅਤੇ ਮੇਹਰੀਨ (6 ਸਾਲ) ਨੇ ਦੇਖਿਆ ਕਿ ਘਰ ਦੇ ਸਾਹਮਣੇ ਲਗਭਗ 15-20 ਫੁੱਟ ਡੂੰਘੇ ਡਰੇਨ (ਨਾਲੇ) ਵਿੱਚ ਫਸੇ ਇੱਕ ਰੋਜ਼ (ਨੀਲ ਗਾਂ) ਦੇ ਬੱਚੇ ਨੂੰ ਕੁਝ ਕੁੱਤੇ ਖਾ ਰਹੇ ਸਨ ਛੋਟੀਆਂ ਬੱਚੀਆਂ ਨੇ ਜਾਨਵਰ ਦੀ ਚੀਕ ਦੀਆਂ ਆਵਾਜ਼ਾਂ ਸੁਣੀਆਂ ਤਾਂ ਉਨ੍ਹਾਂ ਨੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਜਾ ਕੇ ਦੱਸਿਆ।

Read Also : Welfare: ਡੇਰਾ ਸ਼ਰਧਾਲੂਆਂ ਨੇ ਸਟੇਸ਼ਨ, ਬੱਸ ਅੱਡਿਆਂ ’ਤੇ ਪਏ ਬੇਸਹਾਰਾ ਲੋੜਵੰਦ ਲੋਕਾਂ ਨੂੰ ਕੰਬਲ ਵੰਡੇ

Sangrur News: ਫਸੀ ਨੀਲ ਗਾਂ ਨੂੰ ਦੇਖ ਕੇ ਘਰ ਜਾ ਕੇ ਪਰਿਵਾਰ ਨੂੰ ਦੱਸਣ ਵਾਲੀਆਂ ਬੱਚੀਆਂ ਮਹਰੀਨ ਅਤੇ ਗੁਰਲੀਨ।

ਜਦੋਂ ਇਸ ਪ੍ਰੇਮੀ ਪਰਿਵਾਰ ਦੀਆਂ ਔਰਤਾਂ ਨੇ ਆ ਕੇ ਦੇਖਿਆ ਕੀ ਸੱਚ ਮੁੱਚ ਹੀ ਕਿਸੇ ਜਾਨਵਰ ਨੂੰ ਕੁੱਤੇ ਖਾ ਰਹੇ ਹਨ। ਤਾਂ ਉਨ੍ਹਾਂ ਨੇ ਐਮ ਐਸ ਜੀ ਡੇਰਾ ਸੱਚਾ ਸੌਦਾ ਅਤੇ ਮਾਨਤਾ ਭਲਾਈ ਕੇਂਦਰ ਵਿਖੇ ਜਾ ਕੇ ਸੇਵਾਦਾਰਾਂ ਨੂੰ ਸੂਚਿਤ ਕੀਤਾ। ਜਿਸ ’ਤੇ ਤੁਰੰਤ ਹੀ ਕਰਨੈਲ ਸਿੰਘ ਇੰਸਾਂ, ਚਰਨਾ ਸਿੰਘ, ਸ਼ਿੰਦਰ ਇੰਸਾਂ, ਲਾਡੀ, ਅਮਰੀਕ ਸਿੰਘ, ਸੋਨੂ ਕੁਮਾਰ, ਅੰਸ਼ ਕੁਮਾਰ ਅਤੇ ਵੀਰਭਾਨ ਇੰਸਾਂ ਸੇਵਾਦਾਰਾਂ ਨੇ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਮੌਕੇ ’ਤੇ ਹੀ ਪਹੁੰਚ ਕੇ ਗੰਦਗੀ ਅਤੇ ਠੰਡ ਦੀ ਪਰਵਾਹ ਨਾ ਕਰਦਿਆਂ ਲਗਭਗ 15-20 ਫੁੱਟ ਡੂੰਘੇ ਨਾਲੇ ਵਿੱਚ ਉਤਰ ਕੇ ਕੁੱਤਿਆਂ ਤੋਂ ਨੀਲ ਗਾਂ ਨੂੰ ਬਚਾ ਕੇ ਸੁਰੱਖਿਤ ਬਾਹਰ ਕੱਢਿਆ ਅਤੇ ਡੇਰੇ ਵਿੱਚ ਲਿਜਾ ਕੇ ਡਾਕਟਰ ਨੂੰ ਬੁਲਾ ਕੇ ਉਸ ਦਾ ਇਲਾਜ ਸ਼ੁਰੂ ਕਰਵਾ ਦਿੱਤਾ। ਇਸ ਤਰ੍ਹਾਂ ਬੱਚਿਆਂ ਨੇ ਇੱਕ ਨੀਲ ਗਾਂ ਦੀ ਜਾਨ ਬਚਾਈ। Sangrur News

Sangrur News: ਗੰਦੇ ਨਾਲੇ ਵਿੱਚ ਫਸੀ ਨੀਲ ਗਾਂ ਨੂੰ ਬਾਹਰ ਕੱਢ ਕੇ ਇਲਾਜ ਕਰਵਾਉਂਦੇ ਹੋਏ ਸੇਵਾਦਾਰ.

LEAVE A REPLY

Please enter your comment!
Please enter your name here