Free Electricity Punjab: 8750 ਖਪਤਕਾਰਾਂ ਤੋਂ ਬਿਜਲੀ ਚੋਰੀ ਵਾਧੂ ਲੋਡ ਦੇ ਵਸੂਲੇ 28 ਕਰੋੜ ਰੁਪਏ
Free Electricity Punjab: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਸਰਕਾਰ ਨੇ ਮੁਫ਼ਤ ਬਿਜਲੀ ਸਕੀਮ ਤਹਿਤ ਕਾਰਵਾਈ ਕਰਨ ਦਾ ਐਲਾਨ ਕੀਤਾ ਹੋਇਆ ਹੈ। ਜੇਕਰ ਕੋਈ ਖਪਤਕਾਰ ਗਲਤੀ ਕਰਦਾ ਹੈ ਤਾਂ ਉਸ ’ਤੇ ਤੁਰੰਤ ਕਾਰਵਾਈ ਕਰਨ ਦੇ ਹੁਕਮ ਜਾਰੀ ਹੋਏ ਹਨ। ਇਸ ਐਲਾਨ ਨੂੰ ਅਮਲ ਵਿੱਚ ਲਿਆਉਂਦਿਆਂ ਪਾਵਰਕੌਮ ਨੇ ਪੰਜਾਬ ਅੰਦਰ ਬਿਜਲੀ ਚੋਰਾਂ ਦੇ ਫਿਊਜ ਉਡਾਏ ਹਨ। ਪਾਵਰਕੌਮ ਵੱਲੋਂ ਬਿਜਲੀ ਚੋਰੀ ਕਰਦੇ 8750 ਖਪਤਕਾਰਾਂ ਨੂੰ 28 ਕਰੋੜ ਰੁਪਏ ਦਾ ਜ਼ੁਰਮਾਨਾ ਕੀਤਾ ਗਿਆ ਹੈ।
Read Also : Barnala News: ਬਰਨਾਲਾ ਸ਼ਹਿਰ ’ਚ ਕਾਂਗਰਸ ਤੇ ਪਿੰਡਾਂ ’ਚ ਆਪ ਦੀ ਰਹੀ ਝੰਡੀ
ਪਾਵਰਕੌਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਜਲੀ ਚੋਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਅਤੇ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਜਾਣਕਾਰੀ ਮੁਤਾਬਕ ਪਾਵਰਕੌਮ ਬਿਜਲੀ ਚੋਰੀ ਦੇ ਰੁਝਾਨ ਨੂੰ ਨੱਥ ਪਾਉਣ ਲਈ ਲਗਾਤਾਰ ਆਪਣੀਆਂ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਹੀ ਪਾਵਰਕੌਮ ਦੇ ਓਪਰੇਸ਼ਨ ਵਿੰਗ ਅਤੇ ਇੰਫੋਰਸਮੈਂਟ ਵਿੰਗ ਦੀਆਂ ਟੀਮਾਂ ਵੱਲੋਂ ਕੀਤੀਆਂ ਜਾ ਰਹੀਆਂ ਸਾਂਝੀਆਂ ਚੈਕਿੰਗਾਂ ਅਧੀਨ ਹੁਣ ਤੱਕ ਕੁੱਲ 1,50,874 ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ ਹੈ ਅਤੇ 8750 ਖਪਤਕਾਰਾਂ ਨੂੰ ਬਿਜਲੀ ਚੋਰੀ, ਵਾਧੂ ਲੋਡ ਆਦਿ ਦੀ ਅਣਅਧਿਕਾਰਤ ਵਰਤੋਂ ਕਰਦੇ ਫੜਿਆ ਗਿਆ ਅਤੇ ਇਨ੍ਹਾਂ ਖਪਤਕਾਰਾਂ ਨੂੰ ਲਗਭਗ 28 ਕਰੋੜ ਰੁਪਏ ਦੀ ਰਕਮ ਵਸੂਲੀ ਗਈ ਹੈ। Free Electricity Punjab
ਇਸ ਦੇ ਨਾਲ ਹੀ ਬਿਜਲੀ ਚੋਰੀ ਕਰਨ ਵਾਲਿਆਂ ਵਿਰੁੱਧ ਬਿਜਲੀ ਐਕਟ-2003 ਵਿੱਚ ਕੀਤੇ ਪ੍ਰਾਵਧਾਨ ਅਨੁਸਾਰ ਐੱਫਆਈਆਰਵੀ ਦਰਜ ਕਰਵਾਈਆਂ ਜਾ ਰਹੀਆਂ ਹਨ। ਮੁੱਖ ਇੰਜੀਨੀਅਰ ਇੰਜ: ਰਤਨ ਕੁਮਾਰ ਮਿੱਤਲ ਵੱਲੋਂ ਦੱਸਿਆ ਗਿਆ ਕਿ ਦੱਖਣ ਜ਼ੋਨ ਅਧੀਨ 5 ਨੰਬਰ ਹਲਕਾ ਦਫਤਰ ਪਟਿਆਲਾ, ਸੰਗਰੂਰ, ਬਰਨਾਲਾ, ਰੂਪਨਗਰ ਅਤੇ ਮਹਾਲੀ ਆਉਂਦੇ ਹਨ, ਜੋ ਕਿ ਤਕਰੀਬਨ 6 ਜ਼ਿਲ੍ਹਿਆਂ ਦਾ ਏਰੀਆ ਕਵਰ ਕਰਦੇ ਹਨ।
Free Electricity Punjab
ਹਲਕਾ ਦਫਤਰ ਪਟਿਆਲਾ, ਸੰਗਰੂਰ, ਬਰਨਾਲਾ, ਰੂਪਨਗਰ ਅਤੇ ਮੁਹਾਲੀ ਅਧੀਨ ਬਿਜਲੀ ਚੋਰਾਂ ਉੱਪਰ ਲਗਾਮ ਕਸਦੇ ਹੋਏ ਕ੍ਰਮਵਾਰ 43283 ਕਨੈਕਸਨ, 33986, 15262, 46494 ਅਤੇ 11849 ਕੁਨੈਕਸ਼ਨ ਦੀ ਚੈਕਿੰਗ ਦੌਰਾਨ ਬਿਜਲੀ ਚੋਰੀ, ਵਾਧੂ ਲੋਡ ਦੀ ਵਰਤੋਂ ਦੇ 2438 ਕਨੈਕਸਨ , 2777 ,1416 ,1326 ਅਤੇ 793 ਕੇਸ ਫੜੇ ਗਏ, ਜਿਨ੍ਹਾਂ ਨੂੰ ਕ੍ਰਮਵਾਰ 645.67 ਲੱਖ ਰੁਪਏ, 614.32 ਲੱਖ ਰੁਪਏ, 394.80 ਲੱਖ ਰੁਪਏ, 284.91 ਲੱਖ ਰੁਪਏ ਅਤੇ 897.10 ਲੱਖ ਰੁਪਏ ਦੀ ਰਕਮ ਵਸੂਲੀ ਕੀਤੀ ਗਈ ਹੈ। ਇਸ ਤਰ੍ਹਾਂ ਇਨ੍ਹਾਂ ਜ਼ਿਲ੍ਹਿਆਂ ਅੰਦਰੋਂ ਬਿਜਲੀ ਚੋਰੀ ਕਰਨ ਵਾਲੇ ਵਿਅਕਤੀਆਂ ਤੋਂ 28 ਕਰੋੜ ਰੁਪਏ ਵਸੂਲ ਕੀਤੇ ਗਏ ਹਨ।
ਉਨ੍ਹਾਂ ਆਖਿਆ ਕਿ ਬਿਜਲੀ ਚੋਰੀ ਨੂੰ ਠੱਲ ਪਾਉਣ ਲਈ ਜੰਗੀ ਪੱਧਰ ’ਤੇ ਚੈਕਿੰਗ ਦੀ ਕਾਰਵਾਈ ਜਾਰੀ ਰੱਖੀ ਜਾਵੇਗੀ ਅਤੇ ਬਿਜਲੀ ਚੋਰੀ ਕਰਨ ਵਾਲਿਆਂ ਨੂੰ ਬਣਦੀ ਰਕਮ ਚਾਰਜ ਕਰਨ ਤੋਂ ਇਲਾਵਾ ਕੇਸ ਵੀ ਦਰਜ ਕੀਤਾ ਜਾਵੇਗਾ ਤਾਂ ਜੋ ਵਿਭਾਗ ਦੇ ਮਾਲੀਏ ਦੇ ਹੋਏ ਨੁਕਸਾਨ ਦੀ ਪੂਰਤੀ ਕੀਤੀ ਜਾ ਸਕੇ। ਪਾਵਰਕੌਮ ਦੇ ਮੈਨੇਜਿੰਗ ਡਾਇਰੈਕਟਰ ਬਲਦੇਵ ਸਰਾਂ ਦਾ ਕਹਿਣਾ ਹੈ ਕਿ ਬਿਜਲੀ ਚੋਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਅਤੇ ਉਹਨਾਂ ਖਿਲਾਫ ਇਹ ਕਾਰਵਾਈ ਜਾਰੀ ਰਹੇਗੀ
ਡਿਫਾਲਟਰਾਂ ਦੇ ਕਨੈਕਸ਼ਨ ਕੱਟਣ ਦੀ ਕਾਰਵਾਈ ਆਰੰਭੀ | Free Electricity Punjab
ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਦੱਖਣ ਜ਼ੋਨ ਅਧੀਨ ਡਿਫਾਲਟਰ ਖਪਤਕਾਰਾਂ ਦੇ ਖਿਲਾਫ ਕੁਨੈਕਸ਼ਨ ਕੱਟਣ ਦੀ ਕਾਰਵਾਈ ਵੀ ਆਰੰਭ ਕੀਤੀ ਜਾ ਚੁੱਕੀ ਹੈ, ਇਸ ਲਈ ਸਮੂਹ ਖਪਤਕਾਰ, ਜਿਨ੍ਹਾਂ ਵੱਲ ਬਿਜਲੀ ਦੇ ਬਿੱਲ ਬਕਾਇਆ ਹਨ, ਨੂੰ ਤੁਰੰਤ ਬਿਜਲੀ ਦੇ ਬਕਾਇਆ ਦੀ ਅਦਾਇਗੀ ਕਰਨ ਲਈ ਅਪੀਲ ਕੀਤੀ ਗਈ।ਇਸਦੇ ਨਾਲ ਹੀ ਮਹਿਕਮੇ ਵੱਲੋਂ 30 ਸਤੰਬਰ 2023 ਤੱਕ ਦੇ ਬਕਾਇਆ ਦੇ ਨਿਪਟਾਰੇ ਲਈ ਖਪਤਕਾਰ ਫਰੈਂਡਲੀ ਵਨ ਟਾਈਮ ਸੈਟਲਮੈਂਟ ਸਕੀਮ ਜਾਰੀ ਕੀਤੀ ਗਈ ਹੈ,ਜਿਸ ਰਾਹੀਂ ਬਿੱਲਾਂ ਦੀ ਪਿ੍ਰੰਸੀਪਲ ਅਮਾਉੂਂਟ ਉਪਰ ਲਾਏ ਸਰਚਾਰਜ ਅਤੇ ਅੱਧੇ ਵਿਆਜ ਨੂੰ ਮਾਫ ਕਰਨ ਦੀ ਸੁਵਿਧਾ ਦਿੱਤੀ ਗਈ ਹੈ।