India vs Australia: ਯਸ਼ਸਵੀ-ਵਿਰਾਟ ਅੱਗੇ ਬੇਵੱਸ ਕੰਗਾਰੂ, ਵਿਰਾਟ ਕੋਹਲੀ ਨੇ ਤੋੜਿਆ ਡੌਨ ਬ੍ਰੈਡਮੈਨ ਦਾ ਰਿਕਾਰਡ

India vs Australia
India vs Australia: ਯਸ਼ਸਵੀ-ਵਿਰਾਟ ਅੱਗੇ ਬੇਵੱਸ ਕੰਗਾਰੂ, ਵਿਰਾਟ ਕੋਹਲੀ ਨੇ ਤੋੜਿਆ ਡੌਨ ਬ੍ਰੈਡਮੈਨ ਦਾ ਰਿਕਾਰਡ

ਯਸ਼ਸਵੀ ਤੇ ਵਿਰਾਟ ਕੋਹਲੀ ਦੇ ਸੈਂਕੜੇ

  • ਦੂਜੀ ਪਾਰੀ ਭਾਰਤ ਨੇ 487/6 ’ਤੇ ਐਲਾਨੀ
  • ਵਿਰਾਟ ਕੋਹਲੀ ਦਾ 30ਵਾਂ ਟੈਸਟ ਸੈਂਕੜਾ

ਸਪੋਰਟਸ ਡੈਸਕ। India vs Australia: ਭਾਰਤ ਤੇ ਅਸਟਰੇਲੀਆ ਵਿਚਕਾਰ ਪੰਜ ਮੈਚਾਂ ਦੀ ਬਾਰਡਰ-ਗਾਵਸਕਰ ਟਰਾਫੀ ਦਾ ਪਹਿਲਾ ਮੈਚ ਪਰਥ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਭਾਰਤੀ ਟੀਮ ਨੇ ਦੂਜੀ ਪਾਰੀ 487/6 ਬਣਾ ਕੇ ਐਲਾਨ ਦਿੱਤੀ ਹੈ। ਦੂਜੀ ਪਾਰੀ ’ਚ ਭਾਰਤ ਵੱਲੋਂ ਓਪਨਰ ਯਸ਼ਸਵੀ ਜਾਇਸਵਾਲ ਨੇ 161 ਦੌੜਾਂ ਦੀ ਪਾਰੀ ਖੇਡੀ, ਜਦਕਿ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਵੀ ਨਾਬਾਦ (100) ਦੌੜਾਂ ਦੀ ਪਾਰੀ ਖੇਡੀ। ਵਿਰਾਟ ਕੋਹਲੀ ਦਾ ਇਹ 30ਵਾਂ ਟੈਸਟ ਸੈਂਕੜਾ ਸੀ। Jasprit Bumrah

ਇਹ ਖਬਰ ਵੀ ਪੜ੍ਹੋ : Yashasvi Jaiswal: ਯਸ਼ਸਵੀ ਜਾਇਸਵਾਲ ਨੇ ਬਣਾਇਆ ਇੱਕ ਅਨੋਖਾ ਰਿਕਾਰਡ

ਵਿਰਾਟ ਨੇ ਸਭ ਤੋਂ ਜ਼ਿਆਦਾ ਟੈਸਟ ਸੈਂਕੜਿਆਂ ਦੇ ਮਾਮਲੇ ’ਚ ਅਸਟਰੇਲੀਆ ਦੇ ਹੀ ਮਹਾਨ ਬੱਲਬਾਜ਼ ਡੌਨ ਬ੍ਰੈਡਮੈਨ ਦਾ ਰਿਕਾਰਡ ਤੋੜਿਆ। ਬੈਡਮੈਨ ਨੇ ਇਸ ਫਾਰਮੈਟ ’ਚ (29) ਸੈਂਕੜੇ ਜੜੇ ਸਨ। ਹੁਣ ਅਸਟਰੇਲੀਆ ਨੂੰ ਇਹ ਮੈਚ ਜਿੱਤਣ ਲਈ ਭਾਰਤੀ ਟੀਮ ਨੇ 534 ਦੌੜਾਂ ਦਾ ਟੀਚਾ ਦਿੱਤਾ ਹੈ। ਜਵਾਬ ’ਚ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਅਸਟੇਲੀਆ ਨੇ 12 ਦੌੜਾਂ ’ਤੇ ਆਪਣੀਆਂ 3 ਵਿਕਟਾਂ ਗੁਆ ਦਿੱਤੀਆਂ ਹਨ। ਭਾਰਤੀ ਟੀਮ ਵੱਲੋਂ ਕਪਤਾਨ ਜਸਪ੍ਰੀਤ ਬੁਮਰਾਹ ਨੇ 2 ਜਦਕਿ ਮੁਹੰਮਦ ਸਿਰਾਜ਼ ਨੇ 1 ਵਿਕਟ ਹਾਸਲ ਕੀਤੀ।

ਵਿਰਾਟ ਕੋਹਲੀ ਨੇ ਆਪਣਾ 30ਵਾਂ ਟੈਸਟ ਸੈਂਕੜਾ ਜੜਿਆ।
ਵਿਰਾਟ ਨੇ ਨੀਤੀਸ਼ ਕੁਮਾਰ ਰੈੱਡੀ ਨਾਲ 50 ਤੋਂ ਜਿ਼ਆਦਾ ਦੌੜਾਂ ਦੀ ਸਾਂਝੇਦਾਰੀ ਕੀਤੀ।

ਬੁਮਰਾਹ ਨੇ ਓਪਨਰ ਬੱਲੇਬਾਜ਼ ਤੇ ਲਾਬੁਸ਼ੇਨ ਨੂੰ ਦਿਨ ਦੇ ਆਖਿਰੀ ਓਵਰ ’ਚ ਲੱਤ ਅੜਿਕਾ ਆਊਟ ਕੀਤਾ, ਜਦਕਿ ਸਿਰਾਜ਼ ਨੇ ਕਪਤਾਨ ਪੈਟ ਕੰਮਿਸ ਨੂੰ ਵਿਰਾਟ ਕੋਹਲੀ ਦੇ ਹੱਥ ਕੈਚ ਕਰਵਾਇਆ। ਭਾਰਤੀ ’ਚ ਪਾਰੀ ’ਚ ਜਾਇਸਵਾਲ ਤੇ ਕੋਹਲੀ ਤੋਂ ਇਲਾਵਾ ਡੈਬਿਊ ਕਰ ਰਹੇ ਨੀਤੀਸ਼ ਰੈੱਡੀ ਨੇ ਵੀ ਨਾਬਾਦ (38) ਦੌੜਾਂ ਦਾ ਯੋਗਦਾਨ ਦਿੱਤਾ। ਵਾਸ਼ਿੰਗਟਨ ਸੁੰਦਰ ਨੇ (29), ਦੇਵਦੱਤ ਪੱਡੀਕਲ (25), ਤੇ ਕੇਐੱਲ ਰਾਹੁਲ ਨੇ 77 ਦੌੜਾਂ ਬਣਾਇਆਂ। ਨਾਥਨ ਲਾਇਨ ਨੂੰ 2 ਵਿਕਟਾਂ ਮਿਲੀਆਂ। India vs Australia

India vs Australia
ਯਸ਼ਸਵੀ ਜਾਇਸਵਾਲ ਨੇ 161 ਦੌੜਾਂ ਦੀ ਪਾਰੀ ਖੇਡੀ।

ਟੀਮ ਇੰਡੀਆ ਨੇ ਅੱਜ ਸਵੇਰੇ 172 ਦੌੜਾਂ ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਜਾਇਸਵਾਲ ਨੇ 90 ਜਦਕਿ ਕੇਐੱਲ ਰਾਹੁਲ ਨੇ 62 ਦੌੜਾਂ ਤੋਂ ਆਪਣੀ ਪਾਰੀ ਨੂੰ ਅੱਗੇ ਵਧਾਇਆ। ਅਸਟਰੇਲੀਆ ਪਹਿਲੀ ਪਾਰੀ ’ਚ 104 ਦੌੜਾਂ ’ਤੇ ਆਲਆਊਟ ਹੋ ਗਈ ਸੀ। ਇਸ ਤਰ੍ਹਾਂ ਭਾਰਤ ਨੂੰ ਪਹਿਲੀ ਪਾਰੀ ’ਚ 46 ਦੌੜਾਂ ਦੀ ਲੀਡ ਮਿਲੀ ਸੀ। ਭਾਰਤੀ ਟੀਮ ਨੇ ਪਹਿਲੀ ਪਾਰੀ ’ਚ 150 ਦੌੜਾਂ ਬਣਾਈਆਂ ਸਨ।

ਦੋਵਾਂ ਟੀਮਾਂ ਦੀ ਪਲੇਇੰਗ-11 | India vs Australia

ਭਾਰਤ : ਜਸਪ੍ਰੀਤ ਬੁਮਰਾਹ (ਕਪਤਾਨ), ਯਸ਼ਸਵੀ ਜਾਇਸਵਾਲ, ਕੇਐਲ ਰਾਹੁਲ, ਦੇਵਦੱਤ ਪਡਿਕਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਧਰੁਵ ਜੁਰੇਲ, ਵਾਸ਼ਿੰਗਟਨ ਸੁੰਦਰ, ਨਿਤੀਸ਼ ਰੈਡੀ, ਹਰਸ਼ਿਤ ਰਾਣਾ ਤੇ ਮੁਹੰਮਦ ਸਿਰਾਜ।

ਅਸਟਰੇਲੀਆ : ਪੈਟ ਕਮਿੰਸ (ਕਪਤਾਨ), ਨਾਥਨ ਮੈਕਸਵੀਨੀ, ਉਸਮਾਨ ਖਵਾਜਾ, ਮਾਰਨਸ ਲੈਬੁਸ਼ੇਨ, ਸਟੀਵ ਸਮਿਥ, ਟਰੈਵਿਸ ਹੈੱਡ, ਮਿਸ਼ੇਲ ਮਾਰਸ਼, ਅਲੈਕਸ ਕੈਰੀ (ਵਿਕਟਕੀਪਰ), ਮਿਸ਼ੇਲ ਸਟਾਰਕ, ਜੋਸ਼ ਹੇਜ਼ਲਵੁੱਡ ਤੇ ਨਾਥਨ ਲਿਓਨ।

LEAVE A REPLY

Please enter your comment!
Please enter your name here