Ludhiana News: ਖੇਤੀਬਾੜੀ ਵਿਭਾਗ ਵੱਲੋਂ ਗਠਿਤ ਟੀਮ ਨੇ ਅਚਨਚੇਤੀ ਚੈਕਿੰਗ ਦੌਰਾਨ ਗੈਰ-ਕਾਨੂੰਨੀ ਧੰਦੇ ਦਾ ਕੀਤਾ ਪਰਦਾਫ਼ਾਸ

Ludhiana News

Ludhiana News: ਅਣ-ਅਧਿਕਾਰਤ ਗੁਦਾਮ ’ਚ ਵੇਚੀਆਂ ਜਾ ਰਹੀਆਂ ਸਨ ਗੈਰ-ਮਨਜ਼ੂਰਸ਼ੁਦਾ ਬਾਇਓਸਟੀਮੂਲੈਂਟਸ ਖਾਦਾਂ

Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੰਜਾਬ ਵਿੱਚ ਹਾੜੀ ਦੇ ਸੀਜ਼ਨ ਦੌਰਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਮਿਆਰੀ ਕੀਟਨਾਸ਼ਕ ਦਵਾਈਆਂ, ਖਾਦਾਂ ਅਤੇ ਬੀਜ ਉਪਲਬਧ ਕਰਵਾਉਣ ਹਿੱਤ ਸੂਬੇ ਭਰ ’ਚ ਮੁਹਿੰਮ ਚੱਲ ਰਹੀ ਹੈ। ਜਿਸ ਦੇ ਤਹਿਤ ਖੇਤੀਬਾੜੀ ਵਿਭਾਗ ਵੱਲੋਂ ਗਠਿਤ ਟੀਮ ਨੇ ਜ਼ਿਲ੍ਹੇ ਦੇ ਪਿੰਡ ਸਾਇਆ ’ਚ ਅਚਨਚੇਤੀ ਚੈਕਿੰਗ ਦੌਰਾਨ ਅਣ-ਅਧਿਕਾਰਤ/ਗੈਰ-ਮੁਨਜ਼ੂਰਸੁਦਾ ਬਾਇਓਸਟੀਮੂਲੈਂਟਸ ਖਾਦਾਂ ਵੇਚਣ ਦਾ ਪਰਦਾਫਾਸ ਕੀਤਾ ਹੈ।

Read Also : Punjab National Highway: ਖੁਸ਼ਖਬਰੀ! ਬਨਣ ਜਾ ਰਹੇ ਨੇ 3 ਨਵੇਂ ਹਾਈਵੇਅ, ਪੰਜਾਬ ’ਚ ਵਧਣਗੇ ਜ਼ਮੀਨਾਂ ਦੇ ਭਾਅ

ਜਾਣਕਾਰੀ ਦਿੰਦਿਆਂ ਡਾ. ਨਰਿੰਦਰ ਸਿੰਘ ਬੈਨੀਪਾਲ, ਸੰਯੁਕਤ ਡਾਇਰੈਕਟਰ ਖੇਤੀਬਾੜੀ (ਪੌਦ ਸੁਰੱਖਿਆ) ਨੇ ਦੱਸਿਆ ਕਿ ਵਿਭਾਗ ਵੱਲੋਂ ਗਠਿਤ ਟੀਮ ਦੁਆਰਾ ਡਾ. ਨਿਰਮਲ ਸਿੰਘ, ਖੇਤੀਬਾੜੀ ਅਫਸਰ ਬਲਾਕ ਡੇਹਲੋਂ ਦੀ ਅਗਵਾਈ ’ਚ ਐੱਸ. ਭਾਰਤ ਸਰਟੀਸ ਐਗਰੋ ਸਾਇੰਸ ਲਿਮਿਟੇਡ, ਆਰ.ਐਲ. ਲੋਜਿਸਟਿਕਸ ਪਾਰਕ ਪਿੰਡ ਸਾਇਆ ਖੁਰਦ (ਲੁਧਿਆਣਾ) ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਪਾਇਆ ਗਿਆ ਕਿ ਉਕਤ ਕੰਪਨੀ ਵੱਲੋਂ ਅਣ-ਅਧਿਕਾਰਤ ਗੁਦਾਮ ਵਿੱਚ ਅਣਅਧਿਕਾਰਤ/ ਗੈਰ-ਮੁਨਜ਼ੂਰਸ਼ੁਦਾ ਬਾਇਓਸਟੀਮੂਲੈਂਟਸ ਖਾਦਾਂ ਰੱਖ ਕੇ ਵੇਚੀਆਂ ਜਾ ਰਹੀਆਂ ਸਨ।

Ludhiana News

ਇਸ ’ਤੇ ਖਾਦ ਕੰਟਰੋਲ (ਆਰਡਰ), 1985, ਜ਼ਰੂਰੀ ਵਸਤਾਂ ਕਾਨੂੰਨ, 1955, ਇੰਸੈਕਿਟੀਸਾਈਡਜ਼ ਕਾਨੂੰਨ, 1968 ਅਤੇ ਇੰਸੈਕਿਟੀਸਾਈਡਜ਼ ਰੂਲਜ਼, 1971 ਤਹਿਤ ਬਣਦੀ ਸਖ਼ਤ ਕਾਰਵਾਈ ਕਰਦੇ ਹੋਏ ਖਾਦ/ਕੀਟਨਾਸ਼ਕ ਇੰਸਪੈਕਟਰ ਵੱਲੋਂ ਕੰਪਨੀ ਅਤੇ ਇਸ ਦੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਥਾਣਾ ਡੇਹਲੋਂ ਵਿਖੇ ਐਫ.ਆਈ.ਆਰ. ਦਰਜ਼ ਕਰਵਾ ਦਿੱਤੀ ਗਈ ਹੈ।

ਡਾ. ਗੁਰਦੀਪ ਸਿੰਘ ਮੁੱਖ ਖੇਤੀਬਾੜੀ ਅਫਸਰ ਵੱਲੋਂ ਕੰਪਨੀਆਂ ਨੂੰ ਸਖਤ ਹਦਾਇਤ ਕੀਤੀ ਗਈ ਕਿ ਉਹ ਕਿਸਾਨਾਂ ਨੂੰ ਮਿਆਰੀ ਅਤੇ ਮਨਜ਼ੂਰਸ਼ੁਦਾ ਖੇਤੀ ਇਨਪੁੱਟਸ ਹੀ ਮੁਹੱਈਆ ਕਰਵਾਉਣ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਡੀਲਰਾਂ ਨੂੰ ਕਿਹਾ ਕਿ ਉਹ ਅਣ-ਅਧਿਕਾਰਤ ਅਤੇ ਗੈਰਮਿਆਰੀ ਕੀਟਨਾਸ਼ਕ ਦਵਾਈਆਂ, ਖਾਦਾਂ ਅਤੇ ਬੀਜ ਵੇਚਣ ਤੋਂ ਗੁਰੇਜ਼ ਕਰਨ। ਜੇਕਰ ਕੋਈ ਕੰਪਨੀ ਜਾਂ ਡੀਲਰ ਇਸ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਕਾਨੂੰਨ ਅਨੁਸਾਰ ਬਣਦੀ ਸਖ਼ਤ ਤੋ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here