ਸਾਡੇ ਨਾਲ ਸ਼ਾਮਲ

Follow us

7.2 C
Chandigarh
Saturday, January 24, 2026
More
    Home Breaking News Punjab Bypoll...

    Punjab Bypolls Result 2024 Highlights: ਕਾਂਗਰਸ ਪਾਰਟੀ ਨੂੰ ਨਹੀਂ ਰਾਸ ਆਈਆਂ ਆਪਣਿਆਂ ਨੂੰ ਦਿੱਤੀਆਂ ਦੋ ਸੀਟਾਂ ਤੋਂ ਟਿਕਟਾਂ

    Punjab Bypolls Result 2024 Highlights
    Punjab Bypolls Result 2024 Highlights: ਕਾਂਗਰਸ ਪਾਰਟੀ ਨੂੰ ਨਹੀਂ ਰਾਸ ਆਈਆਂ ਆਪਣਿਆਂ ਨੂੰ ਦਿੱਤੀਆਂ ਦੋ ਸੀਟਾਂ ਤੋਂ ਟਿਕਟਾਂ

    Punjab Bypolls Result 2024 Highlights: ਗਿੱਦੜਬਾਹਾ ਅਤੇ ਡੇਰਾ ਬਾਬਾ ਨਾਨਕ ਹਲਕੇ ਮੰਨੇ ਜਾਂਦੇ ਸਨ ਕਾਂਗਰਸ ਦੇ ਗੜ੍ਹ

    • ਰਾਜਾ ਵੜਿੰਗ ਤੇ ਰੰਧਾਵਾ ਦੀਆਂ ਪਤਨੀਆਂ ਨਹੀਂ ਚੜ੍ਹ ਸਕੀਆਂ ਵਿਧਾਨ ਸਭਾ ਦੀਆਂ ਪੌੜੀਆਂ

    Punjab Bypolls Result 2024 Highlights: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਦੀਆਂ ਹੋਈਆਂ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਨੂੰ ਆਪਣਿਆਂ ਨੂੰ ਟਿਕਟ ਦੇਣ ਦਾ ਫਾਰਮੂਲਾ ਰਾਸ ਨਹੀਂ ਆਇਆ ਕਾਂਗਰਸ ਦੇ ਦੋ ਦਿੱਗਜ ਆਗੂਆਂ ਅਤੇ ਮੈਂਬਰ ਪਾਰਲੀਮੈਂਟ ਆਪਣੀਆਂ ਪਤਨੀਆਂ ਨੂੰ ਟਿਕਟ ਦਿਵਾਉਣ ਤੋਂ ਬਾਅਦ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਾਉਣ ’ਚ ਕਾਮਯਾਬ ਨਹੀਂ ਹੋ ਸਕੇ।

    Read Also : School Closed: ਹੁਣ ਇਸ ਦਿਨ ਤੱਕ ਹੋਰ ਬੰਦ ਰਹਿਣਗੇ ਸਕੂਲ, ਸਰਕਾਰ ਵੱਲੋਂ ਆਦੇਸ਼ ਜਾਰੀ

    ਇਨ੍ਹਾਂ ਦੋਵਾਂ ਸੀਟਾਂ ’ਤੇ ਕਾਂਗਰਸ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦੱਸਣਯੋਗ ਹੈ ਕਿ ਗਿੱਦੜਬਾਹਾ ਹਲਕੇ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਬਣੇ ਰਾਜਾ ਵੜਿੰਗ ਆਪਣੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਜਦਕਿ ਡੇਰਾ ਬਾਬਾ ਨਾਨਕ ਹਲਕੇ ਤੋਂ ਗੁਰਦਾਸਪੁਰ ਸੀਟ ਤੋਂ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਆਪਣੀ ਪਤਨੀ ਨੂੰ ਕਾਂਗਰਸ ਵੱਲੋਂ ਟਿਕਟ ਦਿਵਾਉਣ ਵਿੱਚ ਕਾਮਯਾਬ ਹੋ ਗਏ ਸਨ। Punjab Bypolls Result 2024 Highlights

    ਦੋਵਾਂ ਸੀਟਾਂ ’ਤੇ ਪਹਿਲਾਂ ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ ਵਿਧਾਇਕ ਸਨ ਤੇ ਇਨ੍ਹਾਂ ਦੇ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਖਾਲੀ ਹੋਈਆਂ ਸਨ। ਇਸੇ ਕਾਰਨ ਕਾਂਗਰਸ ਹਾਈਕਮਾਡ ਨੇ ਉਕਤ ਹਲਕੇ ਇਨ੍ਹਾਂ ਆਗੂਆਂ ਦੇ ਜੱਦੀ ਹੋਣ ਕਾਰਨ ਦੋਵਾਂ ਆਗੂਆਂ ਦੀਆਂ ਪਤਨੀਆਂ ਨੂੰ ਟਿਕਟਾਂ ਨਿਵਾਜ਼ ਕੇ ਚੋਣ ਮੈਦਾਨ ’ਚ ਉਤਾਰਿਆ ਸੀ। ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਰੰਧਾਵਾ ਲਗਾਤਾਰ ਕਾਂਗਰਸ ਪਾਰਟੀ ਤੋਂ ਜਿੱਤ ਕੇ ਵਿਧਾਇਕ ਬਣਦੇ ਆ ਰਹੇ ਹਨ ਤੇ ਇਹ ਰੰਧਾਵਾ ਤੇ ਕਾਂਗਰਸ ਪਾਰਟੀ ਦਾ ਗੜ੍ਹ ਸਮਝਿਆ ਜਾਂਦਾ ਸੀ।

    ਇੱਥੇ ਹੁਣ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਰੰਧਾਵਾ ਆਮ ਆਦਮੀ ਪਾਰਟੀ ਤੋਂ 5600 ਤੋਂ ਵੱਧ ਵੋਟਾਂ ਨਾਲ ਹਾਰ ਗਏ ਗਿੱਦੜਬਾਹਾ ਹਲਕੇ ਤੋਂ ਸਾਲ 2012 ਤੋਂ ਕਾਂਗਰਸ ਵੱਲੋਂ ਰਾਜ ਵੜਿੰਗ ਲਗਾਤਾਰ ਜੇਤੂ ਰਹੇ ਸਨ ਪਰ ਜ਼ਿਮਨੀ ਚੋਣ ’ਚ ਉਨ੍ਹਾਂ ਦੀ ਧਰਮ ਪਤਨੀ ਅੰਮ੍ਰਿਤਾ ਵੜਿੰਗ 21000 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਾਰ ਗਏ।

    ਸਿਰਫ ਚੱਬੇਵਾਲ ’ਚ ਹੋਈ ‘ਆਪ ਦੇ ਆਪਣੇ’ ਦੀ ਜਿੱਤ | Punjab Bypolls Result 2024 Highlights

    ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਰਾਜ ਕੁਮਾਰ ਚੱਬੇਵਾਲ ਹੀ ਆਪਣੇ ਪੁੱਤਰ ਇਸ਼ਾਕ ਚੱਬੇਵਾਲ ਨੂੰ ਵਿਧਾਨ ਸਭਾ ਭੇਜਣ ’ਚ ਕਾਮਯਾਬ ਰਹੇ। ਇਸ ਪਰਿਵਾਰ ਦੇ ਹਿੱਸੇ ਮੈਂਬਰ ਪਾਰਲੀਮੈਂਟ ਦੀ ਕੁਰਸੀ ਤੋਂ ਬਾਅਦ ਹੁਣ ਐੱਮਐੱਲਏ ਦੀ ਕੁਰਸੀ ਵੀ ਆ ਗਈ ਹੈ। ਰਾਜ ਕੁਮਾਰ ਹਲਕਾ ਚੱਬੇਵਾਲ ਤੋਂ 2017 ਤੋਂ ਕਾਂਗਰਸ ਦੀ ਤਰਫ਼ੋਂ ਜਿੱਤੇ ਤੇ ਫਿਰ 2022 ’ਚ ਵੀ ਜਿੱਤ ਹਾਸਲ ਕੀਤੀ ਪਰ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਹ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ। ਰਾਜ ਕੁਮਾਰ ਚੱਬੇਵਾਲ ਨੇ ਆਪ ਵੱਲੋਂ ਹੁਸ਼ਿਆਰਪੁਰ ਸੀਟ ਤੋਂ ਸੰਸਦ ਦੀ ਚੋਣ ਜਿੱਤੀ ਤੇ ਜਿਮਨੀ ਚੋਣ ’ਚ ਆਪਣੇ ਪੁੱਤਰ ਇਸ਼ਾਕ ਚੱਬੇਵਾਲ ਨੂੰ ਆਪ ਵੱਲੋਂ ਟਿਕਟ ਦਿਵਾ ਦਿੱਤੀ ਇਸ ਸੀਟ ਤੋਂ ਰਾਜ ਕੁਮਾਰ ਚੱਬੇਵਾਲ ਆਪਣੇ ਪੁੱਤਰ ਇਸ਼ਾਕ ਚੱਬੇਵਾਲ ਨੂੰ 28 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿਤਾਉਣ ’ਚ ਸਫ਼ਲ ਰਹੇ ਤੇ ਆਪਣਾ ਦਬਦਬਾ ਕਾਇਮ ਰੱਖਿਆ।

    LEAVE A REPLY

    Please enter your comment!
    Please enter your name here